ਟਾਈਟੈਨਿਕ ਜਹਾਜ਼ ਦਾ ਮਲਬਾ ਦਿਖਾਉਣ ਗਈ ਟਾਈਟਨ ਪਣਡੁੱਬੀ ਦਾ ਮਲਬਾ 6 ਦਿਨ ਬਾਅਦ ਬੁੱਧਵਾਰ ਨੂੰ ਮਿਲ ਗਿਆ । ਇਸ ਨੂੰ ਕਈ ਟੁਕੜਿਆਂ ਵਿੱਚ ਕੈਨੇਡਾ ਦੇ ਸੇਂਟ ਜੌਨਜ਼ ਪੋਰਟ ਲਿਆਂਦਾ ਗਿਆ ਸੀ। 18 ਜੂਨ ਨੂੰ ਇਹ ਪਣਡੁੱਬੀ ਅਟਲਾਂਟਿਕ ਮਹਾਸਾਗਰ ਵਿੱਚ 12000 ਫੁੱਟ ਹੇਠਾਂ ਚਲੀ ਗਈ ਸੀ। ਇਸ ਤੋਂ ਬਾਅਦ ਲਾਪਤਾ ਹੋ ਗਈ । ਚਾਰ ਦਿਨ ਬਾਅਦ 22 ਜੂਨ ਨੂੰ ਇਸ ਦਾ ਮਲਬਾ ਟਾਇਟੈਨਿਕ ਜਹਾਜ਼ ਤੋਂ 1600 ਮੀਟਰ ਦੂਰ ਮਿਲਿਆ ਸੀ । ਇਸ ਵਿੱਚ 4 ਸੈਲਾਨੀ ਅਤੇ ਇੱਕ ਪਾਇਲਟ ਸਵਾਰ ਸੀ।
ਜਾਂਚ ਤੋਂ ਬਾਅਦ ਮਾਹਿਰਾਂ ਨੇ ਅੰਦਾਜ਼ਾ ਲਗਾਇਆ ਕਿ ਇਹ ਹਾਦਸਾ ਧਮਾਕੇ ਕਾਰਨ ਹੋਇਆ ਹੋ ਸਕਦਾ ਹੈ । ਨਿਊਜ਼ ਏਜੰਸੀ ਮੁਤਾਬਕ US ਕੋਸਟ ਗਾਰਡ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪਣਡੁੱਬੀ ਦੇ ਮਲਬੇ ਵਿਚੋਂ ਮਨੁੱਖੀ ਅਵਸ਼ੇਸ਼ ਮਿਲੇ ਹਨ। ਇਨ੍ਹਾਂ ਅਵਸ਼ੇਸ਼ਾਂ ਨੂੰ ਜਾਂਚ ਲਈ ਮੈਡੀਕਲ ਟੀਮ ਕੋਲ ਭੇਜਿਆ ਜਾਵੇਗਾ। ਪਣਡੁੱਬੀ ਦੇ ਮਲਬੇ ਵਿੱਚ ਲੈਂਡਿੰਗ ਫਰੇਮ, ਰਿਯਰ ਕਵਰ ਸਣੇ 5 ਹਿੱਸੇ ਬਰਾਮਦ ਕੀਤੇ ਗਏ ਹਨ। ਕੋਸਟ ਗਾਰਡ ਨੇ ਦੱਸਿਆ ਕਿ ਪਣਡੁੱਬੀ ਦਾ ਬਹੁਤ ਸਾਰਾ ਮਲਬਾ ਅਜੇ ਵੀ ਟਾਈਟੈਨਿਕ ਜਹਾਜ਼ ਦੇ ਕੋਲ ਹੈ। ਉਸ ਨੂੰ ਜਲਦੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ । ਪਣਡੁੱਬੀ ਦੇ ਮਲਬੇ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਧਮਾਕਾ ਕਿਉਂ ਹੋਇਆ ਸੀ ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ‘ਚ ਰਿਸ਼ਵਤ ਲੈਂਦਿਆਂ ਪਟਵਾਰੀ ਕਾਬੂ, ਵਿਜੀਲੈਂਸ ਨੇ 2,000 ਰੁਪਏ ਲੈਂਦਿਆਂ ਦਬੋਚਿਆ
ਜ਼ਿਕਰਯੋਗ ਹੈ ਕਿ ਟਾਈਟਨ ਪਣਡੁੱਬੀ 18 ਜੂਨ ਨੂੰ ਸ਼ਾਮ ਕਰੀਬ 5:30 ਵਜੇ (ਭਾਰਤੀ ਸਮੇਂ ਅਨੁਸਾਰ) ਅਟਲਾਂਟਿਕ ਮਹਾਸਾਗਰ ਵਿੱਚ ਛੱਡੀ ਗਈ ਸੀ। ਇਹ 1:45 ਘੰਟੇ ਬਾਅਦ ਲਾਪਤਾ ਹੋ ਗਈ ਸੀ । ਪਣਡੁੱਬੀ ਵਿੱਚ ਪਾਇਲਟ ਸਣੇ 5 ਸੈਲਾਨੀ ਸਵਾਰ ਸਨ। ਪਣਡੁੱਬੀ ਨੂੰ 4 ਦਿਨਾਂ ਤੱਕ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ 23 ਜੂਨ ਨੂੰ ਟਾਈਟੈਨਿਕ ਜਹਾਜ਼ ਦੇ ਮਲਬੇ ਤੋਂ 1600 ਫੁੱਟ ਦੂਰ ਇਸ ਦਾ ਮਲਬਾ ਮਿਲਿਆ । ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪਣਡੁੱਬੀ ਵਿੱਚ ਧਮਾਕਾ ਹੋਇਆ ਸੀ।
ਅਮਰੀਕੀ ਜਲ ਸੈਨਾ ਦੇ ਅਧਿਕਾਰੀ ਮੁਤਾਬਕ ਟਾਈਟਨ ਪਣਡੁੱਬੀ ਦੀ ਆਖਰੀ ਲੋਕੇਸ਼ਨ ਟਾਈਟੈਨਿਕ ਜਹਾਜ਼ ਦੇ ਨੇੜੇ ਹੀ ਦਰਜ ਕੀਤੀ ਗਈ ਸੀ। ਲਾਪਤਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਰਡਾਰ ‘ਤੇ ਧਮਾਕੇ ਨਾਲ ਸਬੰਧਤ ਕੁਝ ਸੰਕੇਤ ਵੀ ਮਿਲੇ ਸਨ। ਇਹ ਜਾਣਕਾਰੀ ਤੁਰੰਤ ਕਮਾਂਡਰ ਨਾਲ ਸਾਂਝੀ ਕੀਤੀ ਗਈ, ਜਿਸ ਨੇ ਤਲਾਸ਼ੀ ਮੁਹਿੰਮ ਵਿੱਚ ਮਦਦ ਕੀਤੀ। ਦੱਸ ਦੇਈਏ ਕਿ ਪਣਡੁੱਬੀ ਓਸ਼ੀਅਨ ਗੇਟ ਕੰਪਨੀ ਦੀ ਟਾਈਟਨ ਸਬਮਰਸੀਬਲ ਹੈ । ਇਸ ਦਾ ਆਕਾਰ ਇੱਕ ਟਰੱਕ ਦੇ ਬਰਾਬਰ ਹੈ। ਇਹ 22 ਫੁੱਟ ਲੰਬੀ ਅਤੇ 9.2 ਫੁੱਟ ਚੌੜੀ ਹੈ। ਪਣਡੁੱਬੀ ਕਾਰਬਨ ਫਾਈਬਰ ਨਾਲ ਬਣੀ ਹੈ । ਟਾਈਟੈਨਿਕ ਦੇ ਮਲਬੇ ਨੂੰ ਦੇਖਣ ਜਾਣ ਲਈ ਪ੍ਰਤੀ ਵਿਅਕਤੀ 2 ਕਰੋੜ ਰੁਪਏ ਫੀਸ ਹੈ । ਇਹ ਪਣਡੁੱਬੀ ਸਮੁੰਦਰ ਵਿੱਚ ਖੋਜ ਅਤੇ ਸਰਵੇਖਣ ਲਈ ਵੀ ਕੰਮ ਆਉਂਦੀ ਹੈ। ਇਸ ਪਣਡੁੱਬੀ ਨੂੰ ਪਾਣੀ ਵਿੱਚ ਉਤਾਰਨ ਤੇ ਆਪਰੇਟ ਕਰਨ ਲਈ ਪੋਲਰ ਪ੍ਰਿੰਸ ਵੈਸਲ ਦੀ ਵਰਤੋਂ ਕੀਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: