ਕੈਨੇਡਾ ਦੇ ਟੋਰਾਂਟੋ ਵਿੱਚ ਪੁਲਿਸ ਨੇ ਚੋਰੀ ਕੀਤੇ ਗਏ ਲਗਭਗ 60 ਮਿਲੀਅਨ ਡਾਲਰ ਕੀਮਤ ਦੇ 1,000 ਤੋਂ ਵੱਧ ਵਾਹਨ ਬਰਾਮਦ ਕੀਤੇ ਹਨ, ਜਿਸ ਨਾਲ ਵਾਹਨ ਚੋਰੀ ਦੀ ਲਗਭਗ ਇੱਕ ਸਾਲ ਦੀ ਜਾਂਚ ਖਤਮ ਹੋ ਗਈ ਹੈ। ਇਸਦਾ ਐਲਾਨ ਟੋਰਾਂਟੋ ਪੁਲਿਸ ਵੱਲੋਂ ਕੀਤਾ ਗਿਆ ਹੈ। ਦਰਅਸਲ, ਟੋਰਾਂਟੋ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਤਹਿਤ ਵਾਹਨ ਚੋਰੀ ਕਰਨ ਵਾਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕੁਝ ਪੰਜਾਬੀਆਂ ਦੇ ਨਾਂ ਵੀ ਸ਼ਾਮਿਲ ਹਨ।
ਟੋਰਾਂਟੋ ਪੁਲਿਸ ਵੱਲੋਂ ਚੋਰੀ ਕੀਤੇ ਵਾਹਨਾਂ ਦੀ ਬਰਾਮਦਗੀ ਲਈ ਚਲਾਈ ਗਈ ਮੁਹਿੰਮ ਨੂੰ ‘ਪ੍ਰਾਜੈਕਟ ਸਟਾਲੀਅਨ’ ਦਾ ਨਾਂ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮੁਹਿੰਮ ਤਹਿਤ ਹੁਣ ਤੱਕ 1080 ਵਾਹਨ ਬਰਾਮਦ ਕੀਤੇ ਹਨ । ਇਸ ਨੂੰ ਲੈ ਕੇ 228 ਵਿਅਕਤੀਆਂ ਨੂੰ ਨਾਮਜ਼ਦ ਕਰਕੇ 553 ਚਾਰਜ ਲਗਾਏ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਵਾਹਨਾਂ ਦੀ ਕੀਮਤ 5 ਕਰੋੜ ਤੋਂ ਵੀ ਵੱਧ ਹੈ। ਪੁਲਿਸ ਵੱਲੋਂ ਇਨ੍ਹਾਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ 64 ਪੰਜਾਬੀ ਵੀ ਸ਼ਾਮਿਲ ਹਨ।
ਪੁਲਿਸ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਨਿਰਮਲ ਸਿੰਘ (47), ਸੁੱਖਵਿੰਦਰ ਗਿੱਲ(40), ਜਗਜੀਤ ਭਿੰਡਰ (40), ਪ੍ਰਦੀਪ ਗਰੇਵਾਲ (38), ਵਰਿੰਦਰ ਕਾਲੀਆ (32), ਗੁਰਵੀਨ ਰਾਹਤ (26), ਸੁੱਚਾ ਚੌਹਾਨ (45), ਗਗਨਦੀਪ ਸਿੰਘ (23), ਸੰਦੀਪ ਤ਼ਖੜ (36), ਸਤਵਿੰਦਰ ਗਰੇਵਾਲ(29), ਪ੍ਰਿੰਸਦੀਪ (25), ਵਰਿੰਦਰ ਕਾਲੀਆ (32) ਅਮ੍ਰਿਤ ਕਲੇਰ (28), ਅਜੇ ਕੁਮਾਰ (23), ਖੇਮਨਾਥ ਸਿੰਘ (58), ਸਟੀਵਨ ਸਿੰਘ (21), ਇਨਕਲਾਬ ਸਿੰਘ (26), ਹਰਪ੍ਰੀਤ ਸਿੰਘ (35), ਮਨਪ੍ਰੀਤ ਗਿੱਲ (36), ਮਨਦੀਪ ਸਿੰਘ ਤੂਰ (44), ਦਿਲਪ੍ਰੀਤ ਸਿੰਘ (23), ਤਰੀਦੇਵ ਵਰਮਾ(34), ਜੋਗਾ ਸਿੰਘ (31), ਦਿਲਪ੍ਰੀਤ ਸੈਣੀ (32), ਪ੍ਰਿੰਸ ਦੀਪ ਸਿੰਘ (25), ਮਨਪ੍ਰੀਤ ਗਿੱਲ (37), ਗੌਰਵ ਦੀਪ ਸਿੰਘ (22), ਜਗਦੀਪ ਜੰਡਾ (25) ਸ਼ਾਮਿਲ ਹਨ ।
ਇਨ੍ਹਾਂ ਤੋਂ ਇਲਾਵਾ ਹਰਸ਼ਦੀਪ ਸਿੰਘ(28), ਰਵੀ ਸਿੰਘ (27), ਨਵਜੋਤ ਸਿੰਘ (27), ਦਿਲਜੋਤ ਸਿੰਘ (24), ਸੁਨੀਲ ਨੌਸੈਨਿਕ (42),ਸੁੱਖਵਿੰਦਰ ਸਿੰਘ (42), ਆਲਮਬੀਰ ਸਿੰਘ (23), ਅਮਨਜੋਤ (18), ਗੁਰਿੰਦਰਜੀਤ ਸਿੰਘ (28),ਜਗਰੂਪ ਸਿੰਘ(30), ਜਸਕਰਨ ਸੋਢੀ (28), ਗੁਰਸਿਮਰਤ (24), ਚਰਨਪ੍ਰੀਤ ਸਿੰਘ 24, ਨਰਿੰਦਰ ਪਾਲ ਲਾਡੀ (53), ਜਗਦੀਸ਼ ਪੰਧੇਰ (41), ਸੁਮਿਤ ਕਪਲਾ, ਤਜਿੰਦਰ ਸਿੰਘ(24), ਰਣਜੀਤ ਸਿੰਘ (43), ਕਮਲਜੀਤ ਸੰਧੂ (38),ਅਮ੍ਰਿਤਪਾਲ ਕਟਾਰੀਆ, ਮਨਪ੍ਰੀਤ ਕੌਰ(23), ਦਿਲਪ੍ਰੀਤ ਸਿੰਘ (24), ਸਿਮਰਨਜੀਤ ਸਿੰਘ (26), ਕੁਲਦੀਪ ਭੰਗੂ (25), ਸਾਗਰਪੁਰੀ (26), ਨਿਰਮਲ ਸਿੰਘ(40),ਜਸ਼ਨਦੀਪ ਸਿੰਘ, ਸਤਿੰਦਰ ਸਿੰਘ(29), ਪਾਲ ਵਰਮਾ(26) , ਮਨਿੰਦਰ ਜੀਤ ਮੱਲੀ(30),ਲਵਪ੍ਰੀਤ ਸਿੰਘ (26), ਸਿਮਰਨਜੀਤ ਸਿੰਘ(27), ਹਰਜਿੰਦਰ ਸਿੰਘ ਸੰਧੂ (49) , ਜਗਦੀਸ਼ ਪੰਧੇਰ(41), ਮਨਜਿੰਦਰ ਪਾਲ ਸਿੰਘ ਅਤੇ ਜਸਕਰਨ ਸੋਢੀ ਸ਼ਾਮਿਲ ਹਨ।
ਇਸ ਸਬੰਧੀ ਪੁਲਿਸ ਅਧਿਕਾਰੀ ਰਾਨ ਟੈਵਰਨਰ ਨੇ ਕਿਹਾ ਕਿ ਇਹ ਨਤੀਜੇ ਦਿਖਾਉਂਦੇ ਹਨ ਕਿ ਅਸੀਂ ਇਸ ਮੁੱਦੇ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਹਾਂ। 2023 ਵਿੱਚ ਹੁਣ ਤੱਕ ਟੋਰਾਂਟੋ ਵਿੱਚ 9,747 ਵਾਹਨ ਚੋਰੀ ਹੋ ਚੁੱਕੇ ਹਨ। ਇਕੱਲੇ ਐਟੋਬਿਕੋਕ ਤੇ ਨਾਰਥ-ਵੈਸਟ ਟੋਰਾਂਟੋ ਦੇ 2 ਪੁਲਿਸ ਡਿਵੀਜ਼ਨਾਂ ਵਿੱਚ 3500 ਤੋਂ ਵੱਧ ਵਾਹਨ ਚੋਰੀ ਹੋ ਗਏ। ਪੁਲਿਸ ਨੇ ਕਿਹਾ ਕਿ ਵਾਹਨ ਘਰਾਂ, ਹੋਟਲ ਤੇ ਹਵਾਈ ਅੱਡੇ ਦੀਆਂ ਪਾਰਕਿੰਗ ਤੇ ਵੁਡਬਾਇਨ ਕੈਸੀਨੋ ਵਰਗੀਆਂ ਥਾਵਾਂ ਤੋਂ ਚੋਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਸਟੈਲੀਅਨ ਨੂੰ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ ਵੱਲੋਂ ਸਮਰਥਿਤ ਕੀਤਾ ਗਿਆ ਸੀ। ਜਿਸਦਾ ਉਦੇਸ਼ ਪੂਰੇ ਓਨਟਾਰੀਓ ਵਿੱਚ ਸੰਗਠਿਤ ਅਪਰਾਧ ਦੀ ਪਹਿਚਾਣ ਕਰਨਾ ਤੇ ਉਸਦਾ ਮੁਕਾਬਲਾ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -: