ਤੁਰਕੀ ਤੇ ਸੀਰੀਆ ਵਿੱਚ ਭੂਚਾਲ ਦੇ 10 ਦਿਨਾਂ ਬਾਅਦ ਵੀ ਨੌਟਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ। ਹੁਣ ਤੱਕ ਇੱਥੇ 41 ਹਜ਼ਾਰ ਤੋਂ ਵੱਧ ਲੋਕਾਂ ਦੀ ਮੌ.ਤ ਹੋ ਚੁੱਕੀ ਹੈ। ਤੁਰਕੀ ਦੇ ਅਧਿਕਾਰੀਆਂ ਨੇ 35,418 ਤੇ ਸੀਰੀਆਈ ਸਰਕਾਰ ਨੇ 5800 ਤੋਂ ਵੱਧ ਲੋਕ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਦੋਹਾਂ ਦੇਸ਼ਾਂ ਵਿੱਚ ਹੁਣ ਵੀ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਦੋਹਾਂ ਦੇਸ਼ਾਂ ਵਿੱਚ ਦੁਨੀਆ ਭਰ ਤੋਂ ਮਦਦ ਭੇਜੀ ਜਾ ਰਹੀ ਹੈ।
ਇਸੇ ਵਿਚਾਲੇ ਤੁਰਕੀ ਦੇ ਡਿਜਾਸਟਰ ਮੈਨੇਜਮੈਂਟ ਏਜੰਸੀ ਨੇ ਦੱਸਿਆ ਹੈ ਕਿ ਬਚਾਅ ਕਾਰਜ ਨੂੰ ਪੂਰਾ ਕਰਨ ਵਿੱਚ 1 ਲੱਖ ਤੋਂ ਵੱਧ ਬਚਾਅ ਕਰਮੀ ਹਿੱਸਾ ਲੈਣਗੇ। ਇਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ 5500 ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ। ਹੁਣ ਤੱਕ 95 ਦੇਸ਼ਾਂ ਨੇ ਤੁਰਕੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ।
ਤੁਰਕੀ ਤੇ ਸੀਰੀਆ ਵਿੱਚ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਹੁਣ ਵੀ ਮਲਬੇ ਦੇ ਹੇਠਾਂ ਤੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 8 ਤੋਂ 9 ਦਿਨ ਬਾਅਦ ਵੀ ਕਈ ਲੋਕ ਜ਼ਿੰਦਾ ਮਿਲ ਰਹੇ ਹਨ। ਤੁਰਕੀ ਦੇ ਹਤਾਏ ਸੂਬੇ ਵਿੱਚ 26 ਸਾਲ ਦੀ ਮਹਿਲਾ ਨੂੰ 201 ਘੰਟਿਆਂ ਬਾਅਦ ਬਚਾਇਆ ਗਿਆ ਹੈ।
ਦੱਸ ਦੇਈਏ ਕਿ ਭਾਰਤ ਵੱਲੋਂ 10 ਫਰਵਰੀ ਨੂੰ ਤੁਰਕੀ ਤੇ ਸੀਰੀਆ ਦੇ ਲਈ ਵੱਡੀ ਮਾਤਰਾ ਵਿੱਚ ਰਾਹਤ ਸਮੱਗਰੀ ਦੀ ਵਿਵਸਥਾ ਕੀਤੀ ਗਈ ਸੀ। ਸੀਰੀਆ ਦੇ ਲਈ ਭੇਜੀ ਗਈ ਖੇਪ ਵਿੱਚ 7.3 ਟਨ ਦੀਆਂ 72 ਅਹਿਮ ਦੇਖਭਾਲ ਦੀਆਂ ਚੀਜ਼ਾਂ ਜਿਵੇਂ ਦਵਾਈਆਂ, ਜ਼ਰੂਰੀ ਵਸਤੂਆਂ ਤੇ ਸੁਰੱਖਿਆਤਮਕ ਵਸਤੂਆਂ ਸ਼ਾਮਿਲ ਹਨ। ਜਿਨ੍ਹਾਂ ਦੀ ਕੀਮਤ 1.4 ਕਰੋੜ ਰੁਪਏ ਹੈ। ਉੱਥੇ ਹੀ ਤੁਰਕੀ ਲਈ ਭੇਜੀ ਗਈ ਰਾਹਤ ਸਮੱਗਰੀ ਵਿੱਚ 14 ਤਰ੍ਹਾਂ ਦੇ ਮੈਡੀਕਲ ਤੇ ਮਹੱਤਵਪੂਰਨ ਦੇਖਭਾਲ ਉਪਕਰਣ ਸ਼ਾਮਿਲ ਹਨ, ਜਿਨ੍ਹਾਂ ਦੀ ਕੀਮਤ 4 ਕਰੋੜ ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -: