ਭਾਰਤੀ ਨਾਗਰਿਕਾਂ ਸਣੇ H-1B ਵਰਕਰ ਅਮਰੀਕਾ ਛੱਡੇ ਬਿਨ੍ਹਾਂ ਆਪਣੇ ਵੀਜ਼ਾ ਨੂੰ ਰਿਨਿਊ ਕਰਵਾ ਸਕਦੇ ਹਨ। ਅਮਰੀਕਾ ਨੇ ਘਰੇਲੂ ਪੱਧਰ ‘ਤੇ H-1B ਵੀਜ਼ਾ ਨੂੰ ਰਿਨਿਊ ਕਰਨ ਦੇ ਲਈ 5 ਹਫਤਿਆਂ ਦਾ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਕਰੀਬ ਦੋ ਦਹਾਕਿਆਂ ਬਾਅਦ ਇਹ ਵੱਡਾ ਬਦਲਾਅ ਹੋਇਆ ਹੈ। 29 ਜਨਵਰੀ ਨੂੰ ਲਾਂਚ ਕੀਤਾ ਗਿਆ ਇਹ ਪਾਇਲਟ ਰਿਨਿਊ ਪ੍ਰੋਗਰਾਮ 1 ਅਪ੍ਰੈਲ ਤੱਕ ਚੱਲੇਗਾ। ਇਸ ਮਿਆਦ ਵਿੱਚ 20 ਹਜ਼ਾਰ ਤੱਕ ਯੋਗ ਗੈਰ-ਪ੍ਰਵਾਸੀ ਕਰਮਚਾਰੀ ਘਰੇਲੂ ਪੱਧਰ ‘ਤੇ ਆਪਣੇ H-1B ਵੀਜ਼ਾ ਨੂੰ ਰਿਨਿਊ ਕਰ ਸਕਦੇ ਹਨ।
ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਜੂਨ 2023 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਯਾਤਰਾ ਦੌਰਾਨ ਕੀਤੀ ਸੀ। ਯਾਤਰਾ ਦੇ ਦੌਰਾਨ ਪੀਐੱਮ ਮੋਦੀ ਨੇ ਵਾਸ਼ਿੰਗਟਨ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰੋਗਰਾਮ ਵਿੱਚ ਕਿਹਾ ਕਿ ਅਮਰੀਕਾ ਵਿੱਚ H-1B ਵੀਜ਼ਾ ਰਿਨਿਊ ਸਟੈਮਪਿੰਗ ਆਯੋਜਿਤ ਕੀਤੀ ਜਾ ਰਹੀ ਹੈ। ਯਾਤਰਾ ਦੇ ਬਾਅਦ ਵ੍ਹਾਈਟ ਹਾਊਸ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਵੀ ਇਸਦਾ ਜ਼ਿਕਰ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ‘ਚ ਕਈ ਥਾਵਾਂ ‘ਤੇ ਰਾਤ ਤੋਂ ਪੈ ਰਿਹਾ ਮੀਂਹ, 11 ਜ਼ਿਲ੍ਹਿਆਂ ‘ਚ ਆਰੇਂਜ ਅਲਰਟ
ਇਹ ਵੀਜ਼ਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਅਸਥਾਈ ਵੀਜ਼ਾ ਧਾਰਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਗਲੇ ਪੰਜ ਹਫਤਿਆਂ ਵਿੱਚ ਪਾਇਲਟ ਵੀਜ਼ਾ ਦੇ ਲਈ ਕੁੱਲ 20 ਹਜ਼ਾਰ ਉਮੀਦਵਾਰਾਂ ਨੂੰ ਸਵੀਕਾਰ ਕੀਤਾ ਜਾਵੇਗਾ। ਪਾਇਲਟ ਦੀ ਸ਼ੁਰੂਆਤ ਤੋਂ ਪਹਿਲਾਂ, ਵਿਦੇਸ਼ ਮੰਤਰਾਲੇ ਨੇ ਵੀਜ਼ਾ ਧਾਰਕਾਂ ਨੂੰ ਆਪਣੀ ਯੋਗਤਾ ਦੀ ਪੁਸ਼ਟੀ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਕੋਸ਼ਿਸ਼ ਦਾ ਉਦੇਸ਼ ਕਾਨੂੰਨੀ ਅਪ੍ਰਵਾਸੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਤੇ ਬਿਹਤਰ ਬਣਾਉਣਾ ਹੈ। ਜਿਸ ਨਾਲ ਇਸਨੂੰ ਘੱਟ ਬੋਝਿਲ ਬਣਾਇਆ ਜਾ ਸਕੇ।
ਦੱਸ ਦੇਈਏ ਕਿ ਇਹ ਪਹਿਲ ਸਿਰਫ H-1B ਵਰਕਰਾਂ ਤੱਕ ਹੀ ਸੀਮਿਤ ਹੈ ਜੋ ਦਸੰਬਰ ਵਿੱਚ ਜ਼ਿਕਰ ਕੀਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਇਸ ਵਿੱਚ H-1B ਵੀਜ਼ਾ ‘ਤੇ ਪਤੀ/ਪਤਨੀ ਤੇ ਬੱਚਿਆਂ ਵਰਗੇ ਨਿਰਭਰ ਵੀਜ਼ਾ ਧਾਰਕਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਹਾਲਾਂਕਿ ਅੱਗੇ ਚੱਲ ਕੇ ਇਸ ਨੂੰ ਹੋਰ ਵੀਜ਼ਾ ‘ਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਹਾਲਾਂਕਿ ਫਿਲਹਾਲ ਇਸ ਪਹਿਲ ਦੇ ਇਲਾਵਾ ਗ੍ਰੀਨ ਕਾਰਡ ਬੈਕਲਾਗ ਨੂੰ ਘੱਟ ਕਰਨ ਸਣੇ ਹੋਰ ਮਹੱਤਵਪੂਰਨ ਇਮੀਗ੍ਰੇਸ਼ਨ ਸੁਧਾਰਾਂ ਲਈ ਵੀ ਯਤਨ ਜਾਰੀ ਹਨ।
ਵੀਡੀਓ ਲਈ ਕਲਿੱਕ ਕਰੋ –