ਜੁੜਵਾਂ ਬੱਚੇ ਹੋਣਾ ਆਮ ਗੱਲ ਨਹੀਂ ਹੈ ਪਰ ਇਹ ਗੱਲ ਭਾਰਤ ਦੇ ਇਸ ਪਿੰਡ ‘ਤੇ ਲਾਗੂ ਨਹੀਂ ਹੁੰਦੀ ਹੈ। ਇਥੇ ਅਸੀਂ ਕੇਰਲ ਦੇ ਮੱਲਪੁਰਮ ਜ਼ਿਲ੍ਹੇ ਵਿਚ ਸਥਿਤ ਕੋਡਿਨਹੀ ਪਿੰਡ ਬਾਰੇ ਗੱਲ ਕਰ ਰਹੇ ਹਾਂ। ਇਸ ਪਿੰਡ ਨੂੰ ਵਿਲੇਜ ਆਫ ਟਵਿੰਸ ਵੀ ਕਿਹਾ ਜਾਂਦਾ ਹੈ।
ਭਾਰਤ ਵਿਚ ਹਰ 1000 ਬੱਚਿਆਂ ਵਿਚੋਂ ਸਿਰਫ 9 ਜੁੜਵਾਂ ਬੱਚੇ ਹੀ ਪੈਦਾ ਹੁੰਦੇ ਹਨ ਪਰ ਕੇਰਲ ਦੇ ਇਸ ਪਿੰਡ ਵਿਚ ਲਗਭਗ ਹਰ ਘਰ ਵਿਚ ਇਕ ਜੁੜਵਾਂ ਬੱਚਾ ਹੈ। 2008 ਦੇ ਡਾਟਾ ਮੁਤਾਬਕ 2,000 ਦੀ ਆਬਾਦੀ ਵਾਲੇ ਇਸ ਪਿੰਡ ਵਿਚ ਜੁੜਵਾਂ ਬੱਚਿਆਂ ਦੀ ਗਿਣਤੀ 400 ਸੀ। ਇਸ ਪਿੰਡ ਵਿਚ ਅਜਿਹਾ ਕੀ ਹੈ ਕਿ ਇਥੇ ਜੁੜਵਾਂ ਬੱਚਿਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਇਸ ਦਾ ਜਵਾਬ ਵਿਗਿਆਨਕ ਵੀ ਅਜੇ ਤੱਕ ਨਹੀਂ ਲੱਭ ਸਕੇ ਹਨ ਜਿਸ ਕਾਰਨ ਇਹ ਪਿੰਡ ਇਕ ਰਹੱਸ ਬਣ ਗਿਆ ਹੈ।
ਜੁੜਵਾਂ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਕੋਡਿਨਹੀ ਨੂੰ ਟਵਿਨ ਟਾਊਨ ਨਿਕਨੇਮ ਵੀ ਦਿੱਤਾ ਗਿਆ ਹੈ। ਇਥੇ ਟਵਿੰਸ ਐਂਡ ਕਿਨ ਐਸੋਸੀਏਸ਼ਨ ਵੀ ਬਣਾਇਆ ਗਿਆ ਹੈ ਜੋ ਟਵਿੰਸ ਨੂੰ ਆਰਥਿਕ ਮਦਦ ਪਹੁੰਚਾਉਂਦਾ ਹੈ। ਜਦੋਂ ਤੁਸੀਂ ਕੇਰਲ ਦੇ ਇਸ ਪਿੰਡ ਵਿਚ ਜਾਓਗੇ ਤਾਂ ਇਸ ਦੇ ਐਂਟਰੀ ਪੁਆਇੰਟ ‘ਤੇ ਇਕ ਬਲੂ ਬੋਰਡ ਲੱਗਾ ਹੋਇਆ ਹੈ ਜੋ ਇਸ ਪਿੰਡ ਦੇ ਰਹੱਸ ਨੂੰ ਦੱਸਦਾ ਹੈ। ਇਸ ‘ਤੇ ਲਿਖਿਆ ਹੈ ਭਗਵਾਨ ਦੇ ਜੁੜਵਾਂ ਪਿੰਡ ਵਿਚ ਤੁਹਾਡਾ ਸਵਾਗਤ ਹੈ।
ਇਹ ਵੀ ਪੜ੍ਹੋ : ਮੰਤਰੀ ਮੀਤ ਹੇਅਰ ਨੇ ਵਿਧਾਇਕੀ ਤੋਂ ਦਿੱਤਾ ਅਸਤੀਫਾ, ਸੰਗਰੂਰ ਤੋਂ ਬਣੇ ਹਨ ਸੰਸਦ ਮੈਂਬਰ
ਰਿਪੋਰਟ ਮੁਤਾਬਕ ਪਿੰਡ ਵਿਚ ਲਗਭਗ 2 ਹਜ਼ਾਰ ਪਰਿਵਾਰ ਰਹਿੰਦੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਵਿਚ ਘੱਟੋ-ਘੱਟ 400 ਜੁੜਵਾਂ ਹਨ। ਇਸ ਪਿੰਡ ਵਿਚ ਹਰ ਉਮਰ ਦੇ ਜੁੜਵਾਂ ਬੱਚੇ ਹਨ ਜਿਨ੍ਹਾਂ ਦੇ ਨਾਂ ਕਈ ਗਿਨੀਜ਼ ਵਰਲਡ ਰਿਕਾਰਡਸ ਹਨ। ਇਹ ਪਿੰਡ ਕਾਫੀ ਸਮੇਂ ਤੋਂ ਜੁੜਵਾਂ ਬੱਚਿਆਂ ਦੀ ਵਧਦੀ ਆਬਾਦੀ ਲਈ ਸੁਰਖੀਆਂ ਵਿਚ ਰਿਹਾ ਹੈ। ਇਥੋਂ ਦੇ ਲੋਕਾਂ ਮੁਤਾਬਕ ਜੁੜਵਾਂ ਬੱਚੇ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਪਿੰਡ ਦੀਆਂ ਗਲੀਆਂ ਵਿਚ ਘੁੰਮ ਰਹੇ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਡੀ ਜੋੜੀ 1949 ਵਿਚ ਪੈਦਾ ਹੋਈ ਸੀ।