WHO Regional Director says: ਲੰਡਨ: ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦਾ ਕਹਿਣਾ ਹੈ ਕਿ ਯੂਰਪ ਅਤੇ ਦੁਨੀਆ ਦੇ ਹੋਰ ਦੇਸ਼ ਬਿਨ੍ਹਾਂ ਵੈਕਸੀਨ ਦੇ ਵੀ ਕੋਵਿਡ-19 ‘ਤੇ ਵੀ ਕਾਬੂ ਪਾ ਸਕਦੇ ਹਨ, ਪਰ ਸਥਾਨਕ ਤੌਰ ‘ਤੇ ਲਾਕਡਾਊਨ ਲਗਾਉਣੇ ਪੈਣਗੇ । WHO ਦੇ ਯੂਰਪ ਦੇ ਡਾਇਰੈਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇੱਥੇ ਰਾਸ਼ਟਰੀ ਪੱਧਰ ‘ਤੇ ਲਾਕਡਾਊਨ ਸਫ਼ਲ ਰਹੇ ਹਨ, ਪਰ ਜਿੱਥੇ ਸੰਕਰਮਣ ਫੈਲਣ ਦਾ ਜ਼ਿਆਦਾ ਜੋਖਮ ਹੈ, ਉੱਥੇ ਇਸਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਦੂਜੇ ਪਾਸੇ, ਇਟਲੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਸੰਕਰਮਿਤ ਮਰੀਜ਼ ਨੂੰ ਵਾਇਰਸ ਤੋਂ ਠੀਕ ਹੋਣ ਲਈ ਘੱਟੋ-ਘੱਟ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਯੂਰਪ ਦੇ ਖੇਤਰੀ ਨਿਰਦੇਸ਼ਕ ਹੈਂਸ ਕਲੂਗ ਨੇ ਦੱਸਿਆ, “ਜਦੋਂ ਅਸੀਂ ਮਹਾਂਮਾਰੀ ‘ਤੇ ਜਿੱਤ ਹਾਸਿਲ ਕਰਾਂਗੇ , ਇਹ ਜ਼ਰੂਰੀ ਨਹੀਂ ਕਿ ਉਹ ਵੈਕਸੀਨ ਨਾਲ ਸੰਭਵ ਹੋ ਸਕੇ।” ਅਜਿਹਾ ਅਸੀਂ ਉਦੋਂ ਹੀ ਕਰ ਸਕਾਂਗੇ ਜਦੋਂ ਅਸੀਂ ਮਹਾਂਮਾਰੀ ਦੇ ਨਾਲ ਜੀਉਣਾ ਸਿੱਖਾਂਗੇ ਅਤੇ ਅਜਿਹਾ ਸਿਰਫ ਅਸੀਂ ਹੀ ਕਰ ਸਕਦੇ ਹਾਂ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਜੇ ਆਉਣ ਵਾਲੇ ਮਹੀਨਿਆਂ ਵਿੱਚ ਸੰਕ੍ਰਮਣ ਦੀ ਦੂਜੀ ਲਹਿਰ ਤੋਂ ਬਚਣ ਲਈ ਇੱਕ ਵੱਡੇ ਪੈਮਾਨੇ ‘ਤੇ ਲਾਕਡਾਊਨ ਲਗਾਉਣਾ ਪੈ ਸਕਦਾ ਹੈ ਤਾਂ ਉਨ੍ਹਾਂ ਕਿਹਾ ਨਹੀਂ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸਦੀ ਜ਼ਰੂਰਤ ਨਹੀਂ ਪਵੇਗੀ ਪਰ ਸਥਾਨਕ ਪੱਧਰ ‘ਤੇ ਲਾਕਡਾਊਨ ਦੀ ਸੰਭਾਵਨਾ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ।
ਇਸ ਮਾਮਲੇ ਵਿੱਚ ਇਟਲੀ ਦੇ ਵਿਗਿਆਨੀਆਂ ਨੇ ਕਿਹਾ ਕਿ ਕੋਰੋਨਾ ਸੰਕਰਮਿਤ ਮਰੀਜ਼ ਨੂੰ ਵਾਇਰਸ ਨੂੰ ਦੂਰ ਕਰਨ ਲਈ ਘੱਟੋ-ਘੱਟ ਇੱਕ ਮਹੀਨਾ ਲੱਗਦਾ ਹੈ। ਇਸ ਲਈ ਪਾਜ਼ੀਟਿਵ ਆਉਣ ਦੇ ਇੱਕ ਮਹੀਨੇ ਬਾਅਦ ਹੀ ਦੁਬਾਰਾ ਟੈਸਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜ ਨੈਗੇਟਿਵ ਟੈਸਟ ਨਤੀਜਿਆਂ ਵਿੱਚੋਂ ਇੱਕ ਗਲਤ ਹੁੰਦਾ ਹੈ। ਇਟਲੀ ਦੀ ਮੋਡੇਨਾ ਅਤੇ ਰੇਜੀਓ ਐਮਿਲਿਆ ਯੂਨੀਵਰਸਿਟੀ ਤੋਂ ਆਏ ਫ੍ਰਾਂਸਿਸਕੋ ਵੇਂਥੁਰੇਲੀ ਅਤੇ ਉਸਦੇ ਸਾਥੀਆਂ ਨੇ 1162 ਮਰੀਜ਼ਾਂ ਦਾ ਅਧਿਐਨ ਕੀਤਾ।