Woman orders iphone: ਇੱਕ ਅਜੀਬ ਘਟਨਾ ਚੀਨ ਤੋਂ ਸਾਹਮਣੇ ਆਈ ਜਿੱਥੇ ਇੱਕ ਔਰਤ ਨੇ ਮੰਗਵਾਇਆ ਤਾਂ ਇੱਕ ਐਪਲ ਆਈਫੋਨ ਸੀ ਪਰ ਮਿਲਿਆ ਉਸਨੂੰ ਆਈਫੋਨ ਦੀ ਬਜਾਏ ਇੱਕ ਐੱਪਲ ਡਰਿੰਕ। ਚੀਨ ਵਿੱਚ ਲਿਉ ਨਾਮ ਦੀ ਇੱਕ ਔਰਤ ਨੂੰ ਕਥਿਤ ਤੌਰ ਤੇ ਇੱਕ ਆਈਫੋਨ 12 ਪ੍ਰੋ ਮੈਕਸ ਦੇ ਡੱਬੇ ਦੇ ਅੰਦਰ ਐੱਪਲ ਯੋਗਰਟ ਡਰਿੰਕ ਦੀ ਇੱਕ ਬੋਤਲ ਮਿਲੀ ਜਿਸਨੂੰ ਉਸਨੇ ਓਨਲਾਈਨ ਆਡਰ ਕੀਤਾ ਸੀ। ਲਿਉ ਨੇ ਨਵੇਂ ਆਈਫੋਨ ਲਈ $1,500 ਦਾ ਭੁਗਤਾਨ ਕੀਤਾ ਸੀ ਅਤੇ ਜਦੋਂ ਉਸਨੂੰ ਪੈਕੇਜ ਪ੍ਰਾਪਤ ਹੋਇਆ ਤਾਂ ਫੋਨ ਦੀ ਬਜਾਏ ਡਰਿੰਕ ਮਿਲਣ ਤੇ ਉਹ ਹੈਰਾਨ ਰਹਿ ਗਈ। ਹਾਲਾਂਕਿ ਈਬੇ ਜਾਂ ਇਥੋਂ ਤੱਕ ਕਿ ਐਮਾਜ਼ਾਨ ਵਰਗੇ ਤੀਜੀ ਧਿਰ ਤੋਂ ਚੀਜ਼ਾਂ ਮੰਗਵਾਉਣ ਵੇਲੇ ਅਜਿਹੀਆਂ ਘਟਨਾਵਾਂ ਆਮ ਹੁੰਦੀਆਂ ਹਨ, ਪਰ ਔਰਤ ਦਾ ਦਾਅਵਾ ਹੈ ਕਿ ਉਸਨੇ ਸਿੱਧੇ ਤੌਰ ‘ਤੇ ਐਪਲ ਦੀ ਅਧਿਕਾਰਤ ਵੈੱਬਸਾਈਟ ਤੋਂ ਇਹ ਆਰਡਰ ਕੀਤਾ ਸੀ।
ਪਰੇਸ਼ਾਨ ਹੋਣ ਤੋਂ ਬਾਅਦ ਲਿਉ ਨੇ ਚੀਨੀ ਸੋਸ਼ਲ ਮੀਡੀਆ ਸਾਈਟ ਵੇਈਬੋ ਉੱਤੇ ਇਸ ਘਟਨਾ ਦਾ ਵੀਡੀਓ ਅਪਲੋਡ ਕਰ ਦਿੱਤਾ, ਉਸਤੋਂ ਬਾਅਦ, ਡਿਲਿਵਰੀ ਕਰਨ ਲਈ ਜ਼ਿੰਮੇਵਾਰ ਕੋਰੀਅਰ ਸਰਵਿਸ ਕੰਪਨੀ ਐਪਲ ਅਤੇ ਐਕਸਪ੍ਰੈਸ ਮੇਲ ਸਰਵਿਸ ਨੇ ਦੱਸਿਆ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਰਿਪੋਰਟਾਂ ਅਨੁਸਾਰ, ਪੈਕੇਜ ਸਿੱਧਾ ਔਰਤ ਨੂੰ ਨਹੀਂ ਦਿੱਤਾ ਗਿਆ ਸੀ, ਬਲਕਿ ਪੈਕੇਜ ਨੂੰ ਸਟੋਰੇਜ ਯੂਨਿਟ ਨੂੰ ਸੌਂਪ ਦਿੱਤੀ ਗਿਆ ਸੀ। ਫਿਲਹਾਲ, ਇਹ ਸਪਸ਼ਟ ਨਹੀਂ ਹੈ ਕਿ ਚੋਰੀ ਕਿਥੋਂ ਹੋਈ ਹੈ। ਹਾਲਾਂਕਿ, ਵੀਬੋ ਉਪਭੋਗਤਾਵਾਂ ਦੇ ਕੁੱਝ ਸਿਧਾਂਤ ਹਨ। ਗਲੋਬਲ ਟਾਈਮਜ਼ ਨੇ ਰਿਪੋਰਟ ਦਿੱਤੀ ਹੈ ਕਿ ਕੁੱਝ ਉਪਭੋਗਤਾਵਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਡਿਲਿਵਰੀ ਵਿਅਕਤੀ ਨੇ ਡ੍ਰਿੰਕ ਬਾਕਸ ਨਾਲ ਆਈਫੋਨ ਨੂੰ ਬਦਲ ਲਿਆ ਹੋ ਸੱਕਦਾ ਹੈ, ਦੂਜੇ ਪਾਸੇ, ਇੱਕ ਸਾਈਬਰਸਕਿਉਰਿਟੀ ਏਕਸਪਰ੍ਟ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਲਿਉ ਨੇ ਇੱਕ ਜਾਅਲੀ ਵੈਬਸਾਈਟ ਤੋਂ ਫੋਨ ਆਰਡਰ ਕੀਤਾ ਹੋਵੇ।
ਇਹ ਵੀ ਦੇਖੋ: ਚਢੂਨੀ ਦੇ ਪਿੰਡ ਪਹੁੰਚਿਆ ਪੱਤਰਕਾਰ, ਦੇਖੋ ਘਰ ਦੀ ਐਕਸਕਲੂਜ਼ਿਵ ਵੀਡੀਓ, ਪਰਿਵਾਰ ਵਾਲਿਆਂ ਨੇ ਬੰਨ ਤਾ ਰੰਗ