ਲੋਕਾਂ ਦੀ ਪਸੰਦੀਦਾ ਕੰਪਨੀ ਐਪਲ ਹਰ ਸਾਲ ਆਪਣੇ ਨਵੇਂ ਫੋਨਾਂ ਦੀ ਸੀਰੀਜ਼ ਲਾਂਚ ਕਰਦੀ ਹੈ , ਅਜਿਹੇ ‘ਚ ਐਪਲ ਨੇ ਇਸ ਵਾਰ iPhone SE 2 ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਇਸ ਫੋਨ ਨੂੰ ਸਸਤੇ ਫੋਨ ਸੀਰੀਜ਼ ‘ਚ ਲਾਂਚ ਕੀਤਾ ਸੀ। ਐਪਲ ਹੁਣ ਜਲਦ ਹੀ IPHONE 12 ਲਾਂਚ ਕਰਨ ਦੀ ਤਿਆਰੀ ‘ਚ ਹੈ, ਐਪਲ ਦਾ ਪਹਿਲਾ 5G ਫੋਨ ਹੋਵੇਗਾ , ਰਿਪੋਰਟਾਂ ਅਨੁਸਾਰ ਇਸ ਸਾਲ ਇਸਨੂੰ ਲਾਂਚ ਕਰ ਦਿੱਤਾ ਜਾਵੇਗਾ।
ਸ਼ਾਨਦਾਰ ਫੀਚਰਸ ਅਤੇ ਕੀਮਤ
ਸੂਤਰਾਂ ਮੁਤਾਬਕ , OLED ਸਕਰੀਨ ਨਾਲ ਲੈਸ ਇਹ ਨਵੇਂ ਫੋਨਾਂ ਦੀ ਕੀਮਤ $649 (ਲਗਭਗ 49 ਹਜ਼ਾਰ ਰੁਪਏ) ਤੋਂ ਸ਼ੁਰੂ ਹੋਵੇਗੀ। ਅਜਿਹੇ ‘ਚ 6.1 ਇੰਚ ਵਾਲੇ ਆਈਫੋਨ 12 ਦੀ ਕੀਮਤ $749 (ਕਰੀਬ 56 ਹਜ਼ਾਰ ਰੁਪਏ) ਜਦਕਿ ਦੋਵੇਂ ਵੱਡੇ ਮਾਡਲਸ ਆਈਫੋਨ 12 ਪ੍ਰੋ ਅਤੇ 12 ਪ੍ਰੋ ਮੈਕਸ ਦੀ ਕੀਮਤ ਲਗਭਗ $999 (ਕਰੀਬ 75 ਹਜ਼ਾਰ ਰੁਪਏ) ਅਤੇ $1099 (ਕਰੀਬ 83 ਹਜ਼ਾਰ ਰੁਪਏ) ਹੋ ਸਕਦੀ ਹੈ।
iPhone 12 ’ਚ ਖਾਸ ਤੌਰ ‘ਤੇ A14 ਬਾਈਓਨਿਕ ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਵਾਰ ਐਪਲ 3 ਦੀ ਜਗ੍ਹਾ 4 ਫੋਨ ਦੀ ਸੀਰੀਜ਼ ਲੈਕੇ ਆਵੇਗਾ ਜਿਨ੍ਹਾਂ ਦੀ ਡਿਸਪਲੇਅ ਵੱਖ-ਵੱਖ ਹੋਵੇਗੀ। ਆਈਫੋਨ 12 ’ਚ 5.4 ਇੰਚ , ਪਲੱਸ ’ਚ 6.1 ਇੰਚ , 12 ਪ੍ਰੋ ’ਚ 6.1 ਇੰਚ ਅਤੇ 12 ਪ੍ਰੋ ਮੈਕਸ ’ਚ 6.7 ਇੰਚ ਦੀ ਸਕਰੀਨ ਦੀ OLED ਸਕਰੀਨ ਮੌਜੂਦ ਹੋਵੇਗੀ।
ਡਿਊਲ ਅਤੇ ਟ੍ਰਿਪਲ ਰੀਅਰ ਕੈਮਰਾ ਅਤੇ ਐਲਯੂਮੀਨੀਅਮ ਅਲਾਏ ਜਾਂ ਸਟੇਨਲੈਸ ਸਟੀਲ ਮਿਡਲ ਫ੍ਰੇਮ ਵੀ ਮੌਜੂਦ ਹੋਵੇਗਾ । ਰਿਪੋਰਟਾਂ ਅਨੁਸਾਰ ਇਹਨਾਂ ਸ਼ਾਨਦਾਰ ਫੋਨਾਂ ਨੂੰ ਅਕਤੂਬਰ ’ਚ ਬਾਜ਼ਾਰ ’ਚ ਪੇਸ਼ ਕੀਤਾ ਜਾਵੇਗਾ।