iPhone Company warned hackers: ਜੌਰਜ ਫਲਾਈਡ ਦੀ ਮੌਤ ਤੋਂ ਬਾਅਦ ਅਮਰੀਕਾ ‘ਚ ਲੋਕਾਂ ਦਾ ਵਿਰੋਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅਜਿਹੇ ‘ਚ ਚੋਰੀ ਦੀਆਂ ਘਟਨਾਵਾਂ ਵੀ ਵੱਧਦੀਆਂ ਜਾ ਰਹੀਆਂ ਹਨ। ਇਹ ਹੀ ਨਹੀਂ US ਸਥਿਤ ਐਪਲ ਸਟੋਰਾਂ ਨੂੰ ਤੋੜ ਕੇ ਆਈਫੋਨ ਚੋਰੀ ਹੋਏ ਹਨ। ਅਜਿਹੇ ‘ਚ ਐਪਲ ਨੇ ਚੋਰੀ ਹੋਏ ਆਈਫੋਨ ਲੱਭਣ ਦਾ ਨਵਾਂ ਤਰੀਕਾ ਲੱਭ ਹੀ ਲਿਆ ਹੈ। ਜਿਸ ਰਾਹੀਂ ਆਸਾਨੀ ਨਾਲ ਆਈਫੋਨਜ਼ ਟ੍ਰੈਕ ਕੀਤੇ ਜਾ ਰਹੇ ਹਨ। ਇਹ ਹੀ ਨਹੀਂ ਕੰਪਨੀ ਵੱਲੋਂ ਚੋਰਾਂ ਲਈ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ ਜਿਸ ‘ਚ ਸਾਫ਼ ਕਿਹਾ ਗਿਆ ਹੈ ਕਿ ‘ਤੁਸੀਂ ਟ੍ਰੈਕ ਹੋ ਰਹੇ ਹੋ।
ਰਿਪੋਰਟ ਦੀ ਮੰਨੀਏ ਤਾਂ , ਐਪਲ ਵੱਲੋਂ ਨਿਊਯਾਰਕ, ਲਾਸ ਏਂਜਿਲਸ, ਮਿਨੀਪੋਲਿਸ, ਵਾਸ਼ਿੰਗਟਨ ਅਤੇ ਫਿਲਾਡੇਲਫੀਆ ਦੇ ਰਿਟੇਲ ਸਟੋਰਾਂ ਨੂੰ ਟ੍ਰੈਕ ਕਰ ਸਾਰੇ ਸਟੋਰਾਂ ਤੋਂ ਚੋਰੀ ਕੀਤੇ ਗਏ ਆਈਫੋਨਜ਼ ’ਤੇ ਕੰਪਨੀ ਵੱਲੋਂ ਇੱਕ ਆਨ ਸਕਰੀਨ ਮੈਸੇਜ ਭੇਜਿਆ ਹੈ ਜਿਸ ‘ਚ ਸਾਫ ਕਰ ਦਿੱਤਾ ਗਿਆ ਹੈ ਕਿ ਤੁਹਾਡਾ ਡਿਵਾਈਸ ਨੂੰ ਡਿਸੇਬਲ ਕਰ ਦਿੱਤਾ ਗਿਆ ਹੈ , ਇਹ ਟਰੈਕ ਹੋ ਰਿਹਾ ਹੈ , ਜਲਦ ਹੀ ਸਥਾਨਕ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਜਾਵੇਗਾ।’
ਸੋਸ਼ਲ ਮੀਡਿਆ ‘ਤੇ ਕਈ ਲੋਕਾਂ ਨੇ ਮੰਨਿਆ ਕਿ ਚੋਰੀ ਕੀਤੇ ਗਏ ਫੋਨ ਨੂੰ ਬਲਾਕ ਹੋ ਗਏ ਹਨ। ਜ਼ਿਕਰਯੋਗ ਹੈ ਕਿ ਐਪਲ ਆਈਫੋਨ ’ਚ ਇਕ ਖ਼ਾਸ ਸਾਫਟਵੇਅਰ ਹੁੰਦਾ ਹੈ ਜਿਸ ਰਾਹੀਂ ਚੋਰੀ ਹੋਣ ’ਤੇ ਇਸ ਨੂੰ ਡਿਸੇਬਲ ਅਤੇ ਆਸਾਨੀ ਨਾਲ ਟ੍ਰੈਕ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਬਹੁਤ ਦਿਨ ਤੋਂ ਸਟੋਰ ਬੰਦ ਸਨ ਅਤੇ ਤਾਲਾਬੰਦੀ ਦੇ ਨਿਯਮਾਂ ’ਚ ਛੋਟ ਮਿਲਣ ਮਗਰੋਂ ਅਮਰੀਕਾ ’ਚ ਸਟੋਰ ਖੁਲੇ ਸਨ।