ਕੋਵਿਡ-19 ਵੈਕਸੀਨ ਨੂੰ ਲੈ ਕੇ ਅਚਾਨਕ ਮੌਤ ਜਾਂ ਦਿਲ ਦੇ ਦੌਰੇ ਦੀਆਂ ਖਬਰਾਂ ਬਹੁਤ ਤੇਜ਼ੀ ਨਾਲ ਵਿਰਲਾ ਹੋਇਆ ਹਨ। ਇਸ ਸਬੰਧੀ ਹੁਣ ਕੇਂਦਰੀ ਸਰਕਾਰ ਨੇ ਸੰਸਦ ਵਿੱਚ ਸਪੱਸ਼ਟੀਕਰਨ ਦਿੱਤਾ ਹੈ।
ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ 10 ਦਸੰਬਰ ਨੂੰ ਰਾਜ ਸਭਾ ਵਿੱਚ ਦੱਸਿਆ ਕਿਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੀ ਇੱਕ ਸਟੱਡੀ ਨੇ ਸਾਬਤ ਕੀਤਾ ਹੈ ਕਿ ਕੋਵਿਡ ਟੀਕੇ ਦੇ ਕਾਰਨ ਨੌਜਵਾਨਾਂ ਵਿੱਚ ਅਚਾਨਕ ਮੌਤ ਦੀ ਸੰਭਾਵਨਾ ਨਹੀਂ ਵੱਧਦੀ। ਇਸਦੇ ਬਜਾਏ, ਟੀਕੇ ਨਾਲ ਅਜਿਹੀਆਂ ਮੌਤਾਂ ਦੇ ਖਤਰੇ ਘੱਟ ਹੋਏ ਹਨ।
ਜੇ.ਪੀ. ਨੱਡਾ ਨੇ ਦੱਸਿਆ ਕਿ 19 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 47 ਹਸਪਤਾਲਾਂ ਵਿੱਚ ਕੀਤੇ ਗਏ ਵਿਸ਼ਲੇਸ਼ਣ ਵਿੱਚ 729 ਅਚਾਨਕ ਮੌਤਾਂ ਦੇ ਮਾਮਲੇ ਅਤੇ 2,916 ਕੰਟਰੋਲ ਕੇਸ ਸ਼ਾਮਲ ਕੀਤੇ ਗਏ। ਅਧਿਐਨ ਵਿੱਚ ਪਾਇਆ ਗਿਆ ਕਿ ਕੋਵਿਡ ਵੈਕਸੀਨ ਦੀ ਕੋਈ ਵੀ ਖੁਰਾਕ ਲੈਣ ਨਾਲ ਅਚਾਨਕ ਮੌਤਾਂ ਦੀ ਗਿਣਤੀ ਘੱਟ ਗਈ, ਵਿਸ਼ੇਸ਼ ਤੌਰ ‘ਤੇ ਦੋ ਖੁਰਾਕਾਂ ਦੇਣ ਨਾਲ ਮੌਤਾਂ ਦਾ ਖਤਰਾ ਹੋਰ ਘੱਟ ਹੋ ਗਿਆ।ਸਿਹਤ ਮੰਤਰੀ ਨੇ ਦੱਸਿਆ ਕਿ ਕੋਵਿਡ-19 ਦੌਰਾਨ ਅਚਾਨਕ ਮੌਤ ਜਾਂ ਦਿਲ ਦੇ ਦੌਰੇ ਦਾ ਮੁੱਖ ਕਾਰਨ ਪਰਿਵਾਰਕ ਮੌਤਾਂ ਦਾ ਇਤਿਹਾਸ ਅਤੇ ਗਲਤ ਲਾਈਫਸਟਾਈਲ ਹਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਪਹੁੰਚੇ ਸ੍ਰੀ ਮੁਕਤਸਰ ਸਾਹਿਬ, 2 ਦਿਨ ਧਾਰਮਿਕ ਸਜ਼ਾ ਵਜੋਂ ਕਰਨਗੇ ਸੇਵਾ
ਸਿਹਤ ਰਾਜ ਮੰਤਰੀ ਅਨੁਪ੍ਰਿਆ ਪਟੇਲ ਨੇ ਦੱਸਿਆ ਕਿ Hindustan Antibiotic Limited ਅਤੇ Karnataka Antibiotic and Pharmaceuticals Limited ਦੀਆਂ ਦਵਾਈਆਂ Metronidazole 400 mg. ਅਤੇ Paracetamol 500 mg ਦੇ ਕੁਝ ਬੈਚ “ਗੁਣਵੱਤਾ ਦੇ ਮਿਆਰ ‘ਤੇ ਖਰੇ ਨਹੀਂ ਉਤਰੇ।” ਇਹ ਬੈਚ ਵਾਪਸ ਮੰਗਾ ਕੇ ਨਵੇਂ ਸਟਾਕ ਭੇਜੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: