Jalandhar 4 drug smuggler arrested: ਜਲੰਧਰ: ਜ਼ਿਲ੍ਹਾ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫ਼ਿਊ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਦੇ ਨਾਲ-ਨਾਲ ਨਸ਼ਾ ਤਸ਼ਕਰਾਂ ‘ਤੇ ਸ਼ਖਤ ਨਿਗਰਾਨੀ ਰੱਖਦਿਆਂ ਕਮਿਸਨਰੇਟ ਪੁਲਿਸ ਵਲੋਂ ਅੱਜ ਚਾਰ ਨਸ਼ਾ ਤਸ਼ਕਰਾਂ ਨੂੰ ਗ੍ਰਿਫ਼ਤਾਰ ਕਰਕੇ 120 ਕਿਲੋ ਭੁੱਕੀ ਅਤੇ 2 ਕਿਲੋ ਅਫ਼ੀਮ ਉਨ੍ਹਾਂ ਪਾਸੋਂ ਜ਼ਬਤ ਕੀਤੀ ਗਈ। ਦੋਸ਼ੀਆਂ ਦੀ ਪਹਿਚਾਣ ਅਮਰਜੀਤ ਸਿੰਘ (51) ਬਾਬਾ ਬਕਾਲਾ, ਗੁਰਪੀ੍ਰਤ ਸਿੰਘ (35) ਭਲੋਜਲਾ ਜ਼ਿਲ•ਾ ਤਰਨ ਤਾਰਨ, ਅਸ਼ਵਨੀ ਕੁਮਾਰ ਪਿੰਡ ਪਟੋਈਆ ਅਤੇ ਅਸ਼ਵਨੀ ਕੁਮਾਰ ਪਿੰਡ ਸਹੋਰਾ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸੀ.ਆਈ.ਏ.ਸਟਾਫ਼-1 ਵਲੋਂ ਪਿੰਡ ਸਮਰਾਏ ਨੇੜੇ ਜੰਡਿਆਲਾ ਰੋਡ ਵਿਖੇ ਨਾਕਾ ਲਗਾਇਆ ਗਿਆ ਸੀ ਅਤੇ ਟੀਮ ਵਲੋਂ ਟਰੱਕ ਨੰਬਰ (ਪੀ.ਬੀ.08-ਡੀ.ਈ.-5377) ਜੋ ਕਿ ਪਿਆਜਾਂ ਨਾਲ ਲੱਦਿਆ ਹੋਇਆ ਸੀ ਨੂੰ ਜਾਂਚ ਲਈ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਪੁਛਗਿੱਲ ਦੌਰਾਨ ਪੁਲਿਸ ਕਰਮੀਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਵਲੋਂ ਤਲਾਸ਼ੀ ਲਈ ਗਈ।
ਸ੍ਰੀ ਭੁੱਲਰ ਨੇ ਦੱਸਿਆ ਕਿ ਪੁਲਿਸ ਕਰਮੀਆਂ ਨੂੰ ਡੀਜ਼ਲ ਟੈਂਕ ਨਾਲ ਬਣੇ ਇਕ ਵਿਸ਼ੇਸ਼ ਚੈਂਬਰ ਮਿਲਿਆ ਜਦੋਂ ਇਸ ਨੂੰ ਖੋਲਿ•ਆ ਗਿਆ ਤਾਂ ਇਸ ਵਿੱਚ 120 ਕਿਲੋ ਭੁੱਕੀ ਅਤੇ ਇਕ ਕਿਲੋ ਅਫ਼ੀਮ ਬਰਾਮਦ ਹੋਈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਸੀ.ਆਈ.ਏ ਟੀਮ ਨੇ ਤੁਰੰਤ ਟਰੱਕ ਡਰਾਇਵਰ ਅਮਰਜੀਤ ਸਿੰਘ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਐਨ.ਡੀ.ਪੀ.ਐਸ.ਐਕਟ ਦੀ ਧਾਰਾ 15,18,61 ਅਤੇ 85 ਤਹਿਤ ਸਦਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ। ਇਕ ਹੋਰ ਕੇਸ ਵਿੱਚ ਸ੍ਰੀ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ.ਸਟਾਫ਼-1 ਅਤੇ ਐਸ.ਓ.ਯੂ ਵਲੋਂ ਇੰਡੀਅਨ ਆਇਲ ਕਾਰਪੋਰੇਸ਼ਨ ਵਿਖੇ ਵਿਸ਼ੇਸ਼ ਜਾਂਚ ਦੌਰਾਨ ਟਰੱਕ ਨੰ : (ਪੀ.ਬੀ.06-ਏ.ਕੇ-8135) ਜੋ ਕਿ ਨਾਰੀਅਲ ਨਾਲ ਭਰਿਆ ਹੋਇਆ ਸੀ ਵਿਚੋਂ ਇਕ ਕਿਲੋ ਅਫ਼ੀਮ ਟਰੱਕ ਵਿੱਚ ਬਣੇ ਸਪੈਸ਼ਲ ਕੈਬਿਨ ਵਿਚੋਂ ਬਰਾਮਦ ਕੀਤੀ ਗਈ ਅਤੇ ਅਸ਼ਵਨੀ ਕੁਮਾਰ ਪਟੋਈਆ ਅਤੇ ਅਸ਼ਵਨੀ ਕੁਮਾਰ ਸਹੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਖਿਲਾਫ਼ ਰਾਮਾ ਮੰਡੀ ਪੁਲਿਸ ਸਟੇਸ਼ਨ ਵਿੱਚ ਨ.ਡੀ.ਪੀ.ਐਸ.ਐਕਟ ਤਹਿਤ ਧਾਰਾ 15, 61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁਛਗਿੱਛ ਦੌਰਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਭੁੱਕੀ ਅਤੇ ਅਫ਼ੀਮ ਰਾਜਸਥਾਨ ਤੋਂ ਲਿਆਏ ਹਨ ਅਤੇ ਪਿਛਲੇ ਢਾਈ ਸਾਲਾਂ ਤੋਂ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਹੋਏ ਹਨ। ਸ੍ਰੀ ਭੁੱਲਰ ਨੇ ਦੱਸਿਆ ਕਿ ਅਸ਼ਵਨੀ ਅਫ਼ੀਮ ਮੱਧ ਪ੍ਰਦੇਸ਼ ਤੋਂ ਲਿਆ ਸੀ। ਸ੍ਰੀ ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਸਥਾਨਕ ਅਦਾਲਤ ਵਿੱਚ ਅਗਲੇਰੀ ਪੁੱਛਗਿੱਛ ਲਈ ਪੇਸ਼ ਕੀਤਾ ਜਾਵੇਗਾ।