jalandhar dc ssp : ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ,ਐਸਐਸਪੀ ਨਵਜੋਤ ਸਿੰਘ ਮਾਹਲ ਵੱਲੋਂ ਗੁਰਾਇਆ ਵਿੱਖੇ ਕੋਰੋਨਾ ਨੂੰ ਲੈ ਕੇ ਬਾਜ਼ਾਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਰਾਧਾ ਸੁਆਮੀ ਸਤਿਸੰਗ ਘਰ ਚ ਵਿਦੇਸ਼ ਤੋਂ ਆਏ 14 ਲੋਕਾਂ ਨੂੰ ਕੋਰਨਟਾਈਨ ਕੀਤਾ ਹੈ। ਜਿਸ ਬਾਰੇ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਸਿਹਤ ਵਿਭਾਗ ਦੀ ਟੀਮ ਜਿਨ੍ਹਾਂ ਚ ਐਸ ਐਮ ਓ ਜੰਡਿਆਲਾ ਵਰਿੰਦਰ ਕੌਰ, ਡਾਕਟਰ ਸਿੱਖਾ ਨਾਲ ਹੀ ਐਸਡੀਐਮ ਫਿਲੌਰ ਵਿਨੀਤ ਕੁਮਾਰ,ਤਹਿਸੀਲਦਾਰ ਤਪਨ ਭਨੋਟ, ਡੀਐਸਪੀ ਦਵਿੰਦਰ ਅੱਤਰੀ ਤੋਂ ਜਾਣਕਾਰੀ ਲਈ ਅਤੇ ਉਨ੍ਹਾਂ ਦੇ ਰਹਿਣ ਖਾਨ ਪੀਣ ਦਾ ਧਿਆਨ ਰੱਖਣ ਦੇ ਹੁਕਮ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵੈਸੇ ਤੇ ਉਨ੍ਹਾਂ ਨੂੰ ਇਸ ਸ਼ਰਤ ਤੇ ਆਉਣ ਦੀ ਪਰਮਿਸ਼ਨ ਦਿੱਤੀ ਸੀ ਕਿ ਉਹ ਆਪਣੇ ਖ਼ਰਚੇ ਤੇ ਆਕੇ ਆਪਣੇ ਖਰਚ ਦੇ ਮੁਤਾਬਕ ਦੇ ਹੋਟਲ ਚ ਕੋਰਨਟਾਇਨ ਹੋਣਗੇ। ਉਨ੍ਹਾਂ ਕਿਹਾ ਕਿ ਜਲੰਧਰ ਚ 1000 ਰੁਪਏ ਦੇ ਹਿਸਾਬ ਨਾਲ ਡੀਏਵੀ ਕਾਲਜ਼ ਚ ਰਹਿਣ ਲਈ ਪ੍ਰਬੰਧ ਕੀਤਾ ਗਿਆ ਹੈ। ਲੇਕਿਨ ਇਹ ਜੋ 14 ਲੋਕ ਵਿਦੇਸ਼ ਤੋਂ ਆਏ ਹਨ ਇਹ 1000 ਰੁਪਏ ਵੀ ਖ਼ਰਚ ਕਰਨ ਚ ਅਸਮਰਥ ਦੱਸ ਰਹੇ ਹਨ ।ਜਿਸ ਕਰਕੇ ਉਹ ਰਾਧਾ ਸਵਾਮੀ ਸਤਸੰਗ ਘਰ ਗੁਰਾਇਆ ਦੇ ਧੰਨਵਾਦੀ ਹਨ ਜਿਨ੍ਹਾਂ ਵੱਲੋਂ ਫ੍ਰੀ ਚ ਉਨ੍ਹਾਂ ਨੂੰ ਇੱਥੇ ਰਹਿਣ ਦਾ ਇੰਤਜ਼ਾਮ ਕੀਤਾ ਹੈ।