jharkhand village kills 400 goats: ਇੱਕ ਪਾਸੇ ਜਿੱਥੇ ਸਰਕਾਰਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਦੀ ਹਰ ਮੁਮਕਿਨ ਕੋਸ਼ਿਸ਼ ‘ਚ ਲੱਗਿਆਂ ਹਨ , ਓਥੇ ਹੀ ਕਈ ਲੋਕ ਅਜਿਹੇ ਵੀ ਹਨ ਜੋ ਵਹਿਮ-ਭਰਮ ‘ਚ ਪਏ ਅਨੋਖੇ ਤਰੀਕੇ ਵਰਤ ਰਹੇ ਹਨ। ਅਜਿਹਾ ਹੀ ਦੇਖਣ ਨੂੰ ਮਿਲਿਆ ਝਾਰਖੰਡ ਦੇ ਕੋਡਰਮਾ ‘ਚ ਜਿਥੇ ਕੋਰੋਨਾ ਨੂੰ ਭਜਾਉਣ ਲਈ 400 ਬੱਕਰਿਆਂ ਦੀ ਬਲੀ ਦੇ ਦਿੱਤੀ ਗਈ। ਕੋਰੋਨਾ ਦਾ ਲੋਕਾਂ ‘ਚ ਇੰਨਾ ਡਰ ਹੈ ਕਿ ਉਹ ਦੇਵੀ ਦੇਵਤਾ ਦੀਆਂ ਪੂਜਾ ਅਤੇ ਅੰਧਵਿਸ਼ਵਾਸ ਨੂੰ ਮੰਨਣ ਲਈ ਵੀ ਮਜਬੂਰ ਹੋ ਗਏ ਹਨ। ਸਰਕਾਰਾਂ ਲੋਕਾਂ ਨੂੰ ਜਾਗਰੂਕ ਕਰਨ ‘ਚ ਲੱਗਿਆਂ ਹਨ ਅਤੇ ਦੱਸ ਰਹੀਆਂ ਹਨ ਕਿ ਇਸ ਨੂੰ ਸਿਰਫ ਇਲਾਜ ਤੇ ਪ੍ਰਹੇਜ ਹੀ ਕਰ ਸਕਦਾ ਹੈ।
ਕੋਡਰਮਾ ਜ਼ਿਲ੍ਹੇ ਦੇ ਚੰਦਵਾੜਾ ਬਲਾਕ ਅਧੀਨ ਪੈਂਦੇ ਪਿੰਡ ਉੜਵਾਨ ‘ਚ ਸਥਿਤ ਦੇਵੀ ਮੰਦਰ ‘ਚ ਤਾਂ ਕੋਰੋਨਾ ਨੂੰ ਸ਼ਾਂਤ ਕਰਨ ਲਈ ਦੇਵੀ ਮਾਤਾ ਦੇ ਮੰਦਰ ਵਿੱਚ ਹਵਨ, ਪੂਜਨ, ਆਰਤੀ ਜਾਰੀ ਹੈ। ਔਰਤਾਂ ਵੱਲੋਂ ਸ਼ਰਧਾ ਦੇ ਗੀਤ ਗਾਏ ਜਾ ਰਹੇ ਹਨ। ਦੇਵੀ ਮਾਤਾ ਨੂੰ ਖੁਸ਼ ਕਰਨ ਲਈ ਬੇਜ਼ੁਬਾਨਾਂ ਦੀ ਬਲੀ ਦਿੱਤੀ ਜਾ ਰਹੀ ਹੈ। ਕਦੇ ਮੁਰਗੇ ਅਤੇ 400 ਬੱਕਰੀਆਂ ਦੀ ਬਲੀ ਦਿੱਤੀ ਜਾ ਰਹੀ ਹੈ। ਹਾਲ ਇਹ ਹੈ ਕਿ ਪਿੰਡ ਦੇ ਹਰੇਕ ਪਰਿਵਾਰ ਲਈ ਇੱਕ ਬੱਕਰੇ ਦੀ ਬਲੀ ਨਿਯਮਤ ਕੀਤੀ ਗਈ ਹੈ ਅਤੇ ਪਿੰਡ ਨੂੰ ਕੋਰੋਨਾ ਮੁਕਤ ਕਰਨ ਲਈ 400 ਬੱਕਰੀਆਂ ਦੀ ਹੀ ਬਲੀ ਦੇ ਦਿੱਤੀ ਤਾਂ ਜੋ ਦੇਵੀ ਖੁਸ਼ ਹੋ ਜਾਵੇ ਅਤੇ ਕੋਰੋਨਾ ਸ਼ਾਂਤ ਹੋ ਜਾਵੇ।