Kaka White Punjab Trailer: ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਜਦੋਂ ਤੋਂ ਕਾਕੇ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਉਸ ਦੇ ਫੈਨਜ਼ ਬੇਸਵਰੀ ਨਾਲ ਉਸ ਦੀ ਫਿਲਮ ਦੀ ਉਡੀਕ ਕਰ ਰਹੇ ਹਨ। ਹੁਣ ਕਾਕੇ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦੇ ਦਿੱਤਾ ਹੈ।

Kaka White Punjab Trailer
ਦਰਅਸਲ, ਕਾਕੇ ਦੀ ਪਹਿਲੀ ਫਿਲਮ ‘ਵ੍ਹਾਈਟ ਪੰਜਾਬ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟ੍ਰੇਲਰ ਨਿਊਜ਼ ਚੈਨਲ ਦੀ ਖਬਰ ਤੋਂ ਸ਼ੁਰੂ ਹੁੰਦਾ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਗੈਂ.ਗਸਟਰਾਂ ਕਰਕੇ ਪੂਰੇ ਦੇਸ਼ ‘ਚ ਮਾਹੌਲ ਖਰਾਬ ਹੈ, ਪਰ ਸਭ ਤੋਂ ਬੁਰਾ ਹਾਲ ਪੰਜਾਬ ਦਾ ਹੈ। ਇਸ ਟ੍ਰੇਲਰ ‘ਚ ਫਿਲਮ ਦੀ ਟੈਗਲਾਈਨ ਨੇ ਦਿਲ ਜਿੱਤ ਲਿਆ ਹੈ। ਟ੍ਰੇਲਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੈਗਲਾਈਨ ਲਿਖੀ ਦਿਖਾਈ ਦਿੰਦੀ ਹੈ ‘ਚਿੱਟੇ ਕੁੜਤਿਆਂ ਤੋਂ ਚਿੱਟੇ ਕਫਨਾਂ ਤੱਕ ਦੀ ਕਹਾਣੀ’। ਇਹ ਕਾਕੇ ਦੀ ਪਹਿਲੀ ਫਿਲਮ ਹੈ, ਪਰ ਇਸ ਵਿੱਚ ਕਾਕੇ ਦੇ ਕਰਨ ਲਈ ਕੁੱਝ ਖਾਸ ਲੱਗ ਨਹੀਂ ਰਿਹਾ ਹੈ। ਟਰੇਲਰ ਨੂੰ ਦੇਖ ਕੇ ਤਾਂ ਇੰਝ ਹੀ ਲੱਗ ਰਿਹਾ ਹੈ ਕਿ ਕਾਕੇ ਦਾ ਸਿਰਫ ਸਾਈਡ ਰੋਲ ਹੈ ਤੇ ਪੂਰੀ ਫਿਲਮ ‘ਤੇ ਕਰਤਾਰ ਚੀਮਾ ਦਾ ਕਬਜ਼ਾ ਹੈ।
ਕਰਤਾਰ ਚੀਮਾ ਕੇਸਰ ਬਾਈ ਦੇ ਕਿਰਦਾਰ ‘ਚ ਛਾਇਆ ਹੋਇਆ ਹੈ। ਜਦੋਂ ਫਿਲਮ ਦਾ ਟ੍ਰੇਲਰ ਸ਼ੁਰੂ ਹੁੰਦਾ ਹੈ ਤਾਂ ਨਿਊਜ਼ ‘ਚ ਦਿਖਾਇਆ ਜਾਂਦਾ ਹੈ ਕਿ ਵੱਡੇ ਪੰਜਾਬੀ ਸਿੰਗਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸ ਦਈਏ ਕਿ ਫਿਲਮ 13 ਅਕਤੂਬਰ 2023 ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਜਾ ਰਹੀ ਹੈ। ਫੈਨਜ਼ ਆਪਣੇ ਮਨਪਸੰਦ ਸਿੰਗਰ ਕਾਕੇ ਦੀ ਡੈਬਿਊ ਮੂਵੀ ਨੂੰ ਲੈਕੇ ਐਕਸਾਇਟਡ ਨਜ਼ਰ ਆ ਰਹੇ ਹਨ।






















