Kapil Sharma sunil Show: ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ OTT ਪਲੇਟਫਾਰਮ Netflix ‘ਤੇ ਆਪਣਾ ਨਵਾਂ ਸ਼ੋਅ ‘ਕਪਿਲ ਸ਼ਰਮਾ ਕਾਮੇਡੀ ਸ਼ੋਅ’ ਲਿਆਉਣ ਜਾ ਰਹੇ ਹਨ। ਇਸ ਦਾ ਐਲਾਨ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ। ਹੁਣ ਦਰਸ਼ਕਾਂ ਲਈ ਇੱਕ ਹੋਰ ਖੁਸ਼ਖਬਰੀ ਆ ਰਹੀ ਹੈ। ਇਸ ਸ਼ੋਅ ‘ਚ ਕਪਿਲ ਦੇ ਨਾਲ ਸੁਨੀਲ ਗਰੋਵਰ ਵੀ ਨਜ਼ਰ ਆਉਣਗੇ।
![Kapil Sharma sunil Show](https://feeds.abplive.com/onecms/images/uploaded-images/2022/02/03/ceb0913c54aed1b443fdd3fb36af35ea_original.jpg?impolicy=abp_cdn&imwidth=650)
Kapil Sharma sunil Show
ਟੈਲੀਵਿਜ਼ਨ ‘ਤੇ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਸੁਨੀਲ ਗਰੋਵਰ ਨੇ ਗੁੱਥੀ ਅਤੇ ਡਾ. ਮਸ਼ੂਰ ਗੁਲਾਟੀ ਦੀ ਭੂਮਿਕਾ ਨਿਭਾਈ ਸੀ। ਇਸ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਇਸ ਤੋਂ ਬਾਅਦ ਕਪਿਲ ਸ਼ਰਮਾ ਨਾਲ ਲੜਾਈ ਤੋਂ ਬਾਅਦ ਸੁਨੀਲ ਗਰੋਵਰ ਨੇ ਸਾਲ 2018 ਵਿੱਚ ਸ਼ੋਅ ਛੱਡ ਦਿੱਤਾ ਸੀ । ਹੁਣ ਨੈੱਟਫਲਿਕਸ ਅਤੇ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ 6 ਸਾਲ ਬਾਅਦ ਇਕ ਵਾਰ ਫਿਰ ਤੋਂ ਵਾਪਸੀ ਕਰ ਰਹੇ ਹਨ। ਵੀਡੀਓ ‘ਚ ਕਪਿਲ ਸ਼ਰਮਾ ਆਪਣੇ ਪੂਰੇ ਕਰੂ ਨਾਲ ਨਜ਼ਰ ਆ ਰਹੇ ਹਨ। ਇਸ ਵਿੱਚ ਸੁਨੀਲ ਗਰੋਵਰ ਤੋਂ ਇਲਾਵਾ ਕਪਿਲ ਸ਼ਰਮਾ , ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਰਾਜੀਵ ਠਾਕੁਰ ਅਤੇ ਅਰਚਨਾ ਪੂਰਨ ਸਿੰਘ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .