
kiren rijiju reaction Article370
ਅਜਿਹੇ ‘ਚ ਹੁਣ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇਸ ਫਿਲਮ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਸੋਸ਼ਲ ਮੀਡੀਆ ‘ਤੇ ਫਿਲਮ ਦੀ ਤਾਰੀਫ ਕੀਤੀ ਹੈ। ਆਓ ਜਾਣਦੇ ਹਾਂ ਯਾਮੀ ਗੌਤਮ ਦੀ ‘ਆਰਟੀਕਲ 370’ ਬਾਰੇ ਉਨ੍ਹਾਂ ਨੇ ਕੀ ਕਿਹਾ ਹੈ। ਫਿਲਮ ‘ਆਰਟੀਕਲ 370’ ਨੂੰ ਲੈ ਕੇ ਸਿਆਸੀ ਹਲਕਿਆਂ ‘ਚ ਕਾਫੀ ਚਰਚਾ ਚੱਲ ਰਹੀ ਹੈ। ਹਾਲ ਹੀ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਇੱਕ ਮੀਟਿੰਗ ਦੌਰਾਨ ਇਸ ਫਿਲਮ ਦਾ ਜ਼ਿਕਰ ਕੀਤਾ ਹੈ। ਇਸ ਤੋਂ ਬਾਅਦ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਯਾਮੀ ਗੌਤਮ ਦੀ ਇਸ ਫਿਲਮ ਨੂੰ ਲੈ ਕੇ ਆਪਣੀ ਰਾਏ ਦਿੱਤੀ ਹੈ। ਕਿਰਨ ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ x ‘ਤੇ ਇਕ ਤਾਜ਼ਾ ਟਵੀਟ ਕੀਤਾ ਹੈ ਜਿਸ ਵਿੱਚ ਕਿਰਨ ਰਿਜਿਜੂ ਨੇ ਯਾਮੀ ਗੌਤਮ ਦੀ ਫਿਲਮ ਦੀ ਤਾਰੀਫ ਕੀਤੀ ਹੈ। ਇਸ ਦੇ ਜਵਾਬ ‘ਚ ਯਾਮੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਟਵੀਟ ‘ਚ ਲਿਖਿਆ- ਉਮੀਦ ਹੈ ਕਿ ਤੁਹਾਨੂੰ ਸਾਡੀ ਫਿਲਮ ਬਹੁਤ ਪਸੰਦ ਆਈ ਹੋਵੇਗੀ।
























