Kuch Khattaa Ho Jaay: ‘ਹਾਈ ਰੇਟਡ ਗੱਬਰੂ’, ‘ਲਾਹੌਰ’ ਅਤੇ ‘ਨੱਚ ਮੇਰੀ ਰਾਣੀ’ ਵਰਗੇ ਅਣਗਿਣਤ ਗੀਤ ਗਾ ਚੁੱਕੇ ਗਾਇਕ ਗੁਰੂ ਰੰਧਾਵਾ ਹੁਣ ਇੱਕ ਨਵੀਂ ਭੂਮਿਕਾ ਨਿਭਾਉਣ ਲਈ ਤਿਆਰ ਹਨ। ਉਹ ਜਲਦ ਹੀ ‘ਕੁਛ ਖੱਟਾ ਹੋ ਜਾਏ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਵਿੱਚ ਉਨ੍ਹਾਂ ਨਾਲ ਸਾਈ ਐਮ ਮਾਂਜਰੇਕਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

Kuch Khattaa Ho Jaay
‘ਕੁਛ ਖੱਟਾ ਹੋ ਜਾਏ’ ਇਕ ਪਰਿਵਾਰਕ ਮਨੋਰੰਜਕ ਫਿਲਮ ਹੈ, ਜਿਸ ‘ਚ ਅਨੁਪਮ ਖੇਰ ਅਤੇ ਇਲਾ ਅਰੁਣ ਵੀ ਨਜ਼ਰ ਆਉਣਗੇ। ਹੁਣ ਇਸ ਦੇ ਮੇਕਰਸ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਇਸ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਗਾਇਕ ਗੁਰੂ ਰੰਧਾਵਾ ਹੁਣ ਤੱਕ ਆਪਣੀ ਆਵਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਤੇ ਰਾਜ ਕਰ ਚੁੱਕੇ ਹਨ। ਹੁਣ ਉਹ ਜਲਦੀ ਹੀ ਐਕਟਿੰਗ ਵੀ ਕਰਦੇ ਨਜ਼ਰ ਆਉਣਗੇ। ਅਜਿਹੇ ‘ਚ ਉਨ੍ਹਾਂ ਦੇ ਪ੍ਰਸ਼ੰਸਕ ਇਹ ਸੁਣ ਕੇ ਕਾਫੀ ਉਤਸ਼ਾਹਿਤ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ‘ਕੁਛ ਖੱਟਾ ਹੋ ਜਾਏ’ ਦਾ ਮਜ਼ਾਕੀਆ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਦਾ ਟੀਜ਼ਰ ਅੱਜ ਯਾਨੀ 30 ਜਨਵਰੀ ਨੂੰ ਆਉਣ ਵਾਲਾ ਹੈ। ਉਸ ਨੇ ਕੈਪਸ਼ਨ ਵਿੱਚ ਲਿਖਿਆ, ‘ਪਿਆਰ, ਹਾਸੇ ਅਤੇ ਹੈਰਾਨੀ ਦਾ ਇੱਕ ਧਮਾਕਾ ਇੰਤਜ਼ਾਰ ਕਰ ਰਿਹਾ ਹੈ।
View this post on Instagram
ਇਸ ਤੋਂ ਅੱਗੇ ਉਨ੍ਹਾਂ ਨੇ ਇਕ ਹੋਰ ਪੋਸਟ ਕੀਤੀ ਅਤੇ ਲਿਖਿਆ, ‘ਇਕ ਅਦਾਕਾਰ ਵਜੋਂ ਮੇਰਾ ਸਫ਼ਰ 16 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ। ਹਮੇਸ਼ਾ ਵਾਂਗ, ਮੈਂ ਤੁਹਾਡੇ ਆਸ਼ੀਰਵਾਦ, ਪਿਆਰ ਅਤੇ ਸਮਰਥਨ ਦੀ ਮੰਗ ਕਰਦਾ ਹਾਂ। ਇਸਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ। ਤੁਹਾਡੇ ਮਾਰਗਦਰਸ਼ਨ ਅਤੇ ਪਿਆਰ ਲਈ ਹਮੇਸ਼ਾ ਧੰਨਵਾਦ ਅਨੁਪਮ ਖੇਰ ਸਰ। ਤੁਹਾਡੇ ਨਾਲ ਸਕਰੀਨ ਸ਼ੇਅਰ ਕਰਨਾ ਇੱਕ ਸੁਪਨਾ ਸਾਕਾਰ ਹੋਣਾ ਹੈ। ਗੁਰੂ ਰੰਧਾਵਾ ਅਤੇ ਸਾਈ ਐਮ ਮਾਂਜਰੇਕਰ ਦੀ ਫਿਲਮ ‘ਕੁਛ ਖੱਟਾ ਹੋ ਜਾਏ’ ਦਾ ਨਿਰਦੇਸ਼ਨ ਜੀ. ਅਸ਼ੋਕ ਦੁਆਰਾ ਕੀਤਾ ਗਿਆ। ਜਦਕਿ ਇਸ ਨੂੰ ਅਮਿਤ ਅਤੇ ਲਵੀਨਾ ਭਾਟੀਆ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –