ਹਰਿਆਣਾ ਦੇ ਨਾਰਨੌਲ ਸ਼ਹਿਰ ਵਿੱਚ ਨਜਾਇਜ਼ ਸ਼ਰਾਬ ਦੀ ਖੇਪ ਫੜੀ ਗਈ ਹੈ। ਐਤਵਾਰ ਦੇਰ ਸ਼ਾਮ ਨੀਰਪੁਰ ਚੌਕ ਬਹਿਰੋੜ ਰੋਡ ’ਤੇ ਨਾਕਾਬੰਦੀ ਕਰਕੇ ਕਾਰਵਾਈ ਕੀਤੀ ਗਈ। ਰਾਤ ਕਰੀਬ 8 ਵਜੇ ਪੁਲੀਸ ਨੇ ਫੋਰਡ ਫਿਗੋ ਕਾਰ ਨੂੰ ਚੈਕਿੰਗ ਲਈ ਰੋਕਿਆ, ਜਿਸ ਵਿੱਚ 7 ਪੇਟੀਆਂ ਸ਼ਰਾਬ ਬਰਾਮਦ ਹੋਈਆਂ।
ਪੁਲੀਸ ਨੇ ਮੁਲਜ਼ਮ ਡਰਾਈਵਰ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰ ਨਜਾਇਜ਼ ਸ਼ਰਾਬ ਨਾਲ ਭਰ ਕੇ ਨੀਰਪੁਰ ਚੌਂਕ ਰਾਹੀਂ ਰਾਜਸਥਾਨ ਦੇ ਨੀਮਕਾਠਾਣਾ ਵੱਲ ਲਿਜਾਈ ਜਾਵੇਗੀ। ਸ਼ੈਲੇਂਦਰ ਕੁਮਾਰ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਨੀਰਪੁਰ ਚੌਕ ’ਤੇ ਨਾਕਾ ਲਾਇਆ। ਇਸ ਦੌਰਾਨ ਪੁਲੀਸ ਨੇ ਇੱਕ ਕਾਲੇ ਰੰਗ ਦੀ ਫੋਰਡ ਫਿਗੋ ਕਾਰ ਆਉਂਦੀ ਦੇਖੀ, ਜਿਸ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਦੇਖ ਕੇ ਡਰਾਈਵਰ ਕਾਰ ਨੂੰ ਮੋੜ ਕੇ ਭੱਜਣ ਲੱਗਾ, ਜਿਸ ਦਾ ਪਿੱਛਾ ਕਰਕੇ ਕਾਬੂ ਕਰ ਲਿਆ ਗਿਆ। ਤਲਾਸ਼ੀ ਲੈਣ ‘ਤੇ ਕਾਰ ‘ਚੋਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਬਰਾਮਦ ਹੋਈਆਂ। ਬਲੈਂਡਰ ਪ੍ਰਾਈਡ ਦਾ ਇਕ, ਜੈਕ ਡੈਨੀਅਲ ਦਾ ਇਕ, ਬ੍ਰੈਜ਼ਰ ਕਰੈਨਬੇਰੀ ਦਾ ਇਕ, ਅਤੇ ਰੈੱਡ ਲੇਬਲ ਦੇ 3 ਬਕਸੇ ਬਰਾਮਦ ਹੋਏ। ਜਦੋਂ ਪੁਲੀਸ ਨੇ ਡਰਾਈਵਰ ਤੋਂ ਸ਼ਰਾਬ ਦਾ ਲਾਇਸੈਂਸ ਮੰਗਿਆ ਤਾਂ ਉਹ ਲਾਇਸੈਂਸ ਜਾਂ ਪਰਮਿਟ ਨਹੀਂ ਦਿਖਾ ਸਕਿਆ।