12 more CRPF jawans: ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਲਾਕਡਾਊਨ ਅਤੇ ਸਾਰੇ ਉਪਾਵਾਂ ਦੇ ਬਾਵਜੂਦ ਤੇਜ਼ੀ ਨਾਲ ਫੈਲ ਰਹੀ ਹੈ । ਸਰਕਾਰ ਨੇ 3 ਮਈ ਨੂੰ ਖਤਮ ਹੋ ਰਹੇ ਲਾਕਡਾਊਨ ਨੂੰ 17 ਮਈ ਤੱਕ ਵਧਾ ਦਿੱਤਾ ਹੈ, ਪਰ ਕੋਰੋਨਾ ਦੀ ਰਫਤਾਰ ‘ਤੇ ਬਰੇਕ ਲੱਗਦੀ ਨਹੀਂ ਦਿਖਾਈ ਦੇ ਰਹੀ । ਹੁਣ ਇਸ ਜਾਨਲੇਵਾ ਵਾਇਰਸ ਨੇ ਕੋਰੋਨਾ ਕਮਾਂਡੋਜ਼ ਨੂੰ ਵੀ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ ।
ਪੁਲਿਸ ਤੋਂ ਬਾਅਦ ਹੁਣ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦੇ ਬਹੁਤ ਸਾਰੇ ਜਵਾਨ ਵੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ । ਸ਼ੁੱਕਰਵਾਰ ਨੂੰ CRPF ਦੇ 12 ਜਵਾਨਾਂ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਕੀਤੀ ਗਈ ਹੈ । ਇਸਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਪੀੜਤ CRPF ਦੇ ਜਵਾਨਾਂ ਦੀ ਗਿਣਤੀ 122 ਤੱਕ ਪਹੁੰਚ ਗਈ ਹੈ, ਜਦਕਿ ਹੁਣ 150 ਫੌਜੀਆਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ ।
ਦੱਸ ਦੇਈਏ ਕਿ ਇਹ ਬਟਾਲੀਅਨ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮਯੂਰ ਵਿਹਾਰ ਫੇਜ਼ 3 ਵਿੱਚ ਤਾਇਨਾਤ ਹੈ । ਮਹੱਤਵਪੂਰਨ ਹੈ ਕਿ CRPF ਦੀ 31 ਬਟਾਲੀਅਨ ਦੇ ਸਹਾਇਕ ਸਬ-ਇੰਸਪੈਕਟਰ ਮੁਹੰਮਦ ਇਕਰਾਮ ਹੁਸੈਨ ਦੀ 28 ਅਪ੍ਰੈਲ ਨੂੰ ਕੋਰੋਨਾ ਕਾਰਨ ਮੌਤ ਹੋ ਗਈ ਸੀ । ਇਕਰਾਮ ਦੀ ਇਲਾਜ ਦੌਰਾਨ ਸਫਦਰਜੰਗ ਹਸਪਤਾਲ ਵਿੱਚ ਮੌਤ ਹੋ ਗਈ ਸੀ ।
ਇਹ ਵੀ ਪੜ੍ਹੋ: Coronavirus: ਦੇਸ਼ ‘ਚ 1200 ਤੋਂ ਵੱਧ ਲੋਕਾਂ ਦੀ ਮੌਤ, ਹੁਣ ਤੱਕ 37 ਹਜ਼ਾਰ ਪੀੜਤ
ਪੂਰੀ ਦੁਨੀਆ ਸਮੇਤ ਦੇਸ਼ ਵਿੱਚ ਵੀ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਲਾਕਡਾਊਨ ਲਾਗੂ ਹੈ, ਪਰ ਇਸਦੇ ਬਾਵਜੂਦ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਕੋਰੋਨਾ ਦੇ ਵੱਧ ਰਹੇ ਪ੍ਰਭਾਵ ਕਾਰਨ ਪੀੜਤਾਂ ਦੀ ਗਿਣਤੀ 37 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ । ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੁਣ ਤੱਕ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 37 ਹਜ਼ਾਰ 336 ਹੋ ਗਈ ਹੈ । ਉਥੇ ਹੀ 1218 ਲੋਕ ਇਸ ਵਾਇਰਸ ਕਾਰਨ ਆਪਣੀ ਗੁਆ ਚੁੱਕੇ ਹਨ, ਜਦਕਿ 9 ਹਜ਼ਾਰ 991 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਹੋ ਚੁੱਕੇ ਹਨ ।