15 more corona positive : ਪੂਰਾ ਵਿਸਵ ਕੋਰੋਨਾ ਵਾਇਰਸ ਵਿਰੁੱਧ ਜੰਗ ਲੜ ਰਿਹਾ ਹੈ। ਹਰ ਸੂਬੇ, ਹਰ ਜਿਲ੍ਹੇ ਵਲੋਂ ਇਸ ਨੂੰ ਕੰਟਰੋਲ ਕਰਨ ਦੇ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਇਸ ਨਾਲ ਇੰਫੈਕਟਿਡ ਲੋਕਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਪੰਜਾਬ ਦਾ ਕੋਈ ਕੋਈ ਵੀ ਜਿਲ੍ਹਾ ਇਸ ਵਾਇਰਸ ਦੀ ਚਪੇਟ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਿਆ। ਅੱਜ ਮੁਕਤਸਰ ਵਿਖੇ 15 ਹੋਰ ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 14 ਰਾਜਸਥਾਨ ਤੋਂ ਵਾਪਸ ਆਏ ਮਜ਼ਦੂਰ ਅਤੇ ਇਕ ਹਜੂਰ ਸਾਹਿਬ ਤੋਂ ਵਾਪਸ ਪਰਤਿਆ ਸ਼ਰਧਾਲੂ ਹੈ। ਮੁਕਤਸਰ ਵਿਖੇ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ ਕੁੱਲ ਮਿਲਾ ਕੇ 65 ਹੋ ਗਈ ਹੈ। ਇਨ੍ਹਾਂ ਵਿਚੋਂ ਇਕ ਮਰੀਜ਼ ਠੀਕ ਹੋ ਕੇ ਘਰ ਚਲਾ ਗਿਆ ਹੈ। ਕੁੱਲ 409 ਸੈਂਪਲ ਲੈਬ ਵਿਖੇ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਅੱਜ 18 ਦੀ ਰਿਪੋਰਟਾਂ ਆਈਆਂ ਹਨ। 15 ਦੀ ਰਿਪੋਰਟ ਪਾਜੀਟਿਵ ਆਈ ਹੈ ਅਤੇ 3 ਦੀ ਨੈਗੇਟਿਵ ਹੈ।
ਮੰਗਲਵਾਰ ਸਵੇਰੇ ਸ਼ਹਿਰ ਵਿਚ 9 ਹੋਰ ਨਵੇਂ ਕੋਰੋਨਾ ਪਾਜੀਟਿਵ ਕੇਸ ਆਏ ਹਨ। ਇਨ੍ਹਾਂ ਵਿਚੋਂ 7 ਕੇਸ ਬਾਪੂਧਾਮ ਕਾਲੋਨੀ ਦੇ ਅਤੇ ਇਕ ਕੇਸ ਸੈਕਟਰ-30 ਤੇ ਇਕ ਕੇਸ ਧਨਾਸ ਦਾ ਹੈ। ਚੰਡੀਗੜ੍ਹ ਵਿਖੇ ਕੋਰੋਨਾ ਪੀੜਤਾਂ ਦੀ ਗਿਣਤੀ 111 ਤਕ ਪਹੁੰਚ ਗਈ ਹੈ। ਪ੍ਰਸ਼ਾਸਨ ਵਲੋਂ ਬਾਪੂਧਾਮ ਕਾਲੋਨੀ ਵਿਖੇ ਵਧਦੇ ਕੇਸਾਂ ‘ ਤੇ ਚਿੰਤਾ ਪ੍ਰਗਟਾਈ ਗਈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਨ੍ਹਾਂ ਕੇਸਾਂ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਵੀ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਕਿਹਾ ਗਿਆ ਹੈ। ਚੰਡੀਗੜ੍ਹ ਵਿਖੇ ਕਰਫਿਊ ਵੀ ਹਟਾ ਦਿੱਤਾ ਗਿਆ ਹੈ, ਜਿਸ ਨਾਲ ਕੇਸਾਂ ਦੀ ਗਿਣਤੀ ਹੋਰ ਵਧਣ ਦਾ ਡਰ ਹੈ।
ਪੰਜਾਬ ‘ਚ ਹੁਣ ਤਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 205, ਲੁਧਿਆਣਾ 72, ਜਲੰਧਰ 2, ਮੋਹਾਲੀ ‘ਚ 22, ਪਟਿਆਲਾ ‘ਚ 27, ਹੁਸ਼ਿਆਰਪੁਰ ‘ਚ 77, ਤਰਨਾਰਨ 41, ਪਠਾਨਕੋਟ ‘ਚ 27, ਮਾਨਸਾ ‘ਚ 4, ਕਪੂਰਥਲਾ 11, ਫਰੀਦਕੋਟ 15, ਸੰਗਰੂਰ 59, ਨਵਾਂਸ਼ਹਿਰ ‘ਚ 63, ਰੋਪੜ 11, ਫਿਰੋਜ਼ਪੁਰ ‘ਚ 25, ਬਠਿੰਡਾ 36, ਗੁਰਦਾਸਪੁਰ 34, ਫਤਿਹਗੜ੍ਹ ਸਾਹਿਬ ‘ਚ 10, ਬਰਨਾਲਾ 17, ਫਾਜ਼ਿਲਕਾ 4, ਮੋਗਾ 19, ਮੁਕਤਸਰ 43 ਕੇਸ ਹਨ।