2 more positive cases confirmed : ਕੋਰੋਨਾ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ। ਚੰਡੀਗੜ੍ਹ ਵਿਚ ਅੱਜ ਸਵੇਰੇ 2 ਹੋਰ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਇਕ 25 ਸਾਲ ਦਾ ਨੌਜਵਾਨ ਅਤੇ ਦੂਜੀ 55 ਸਾਲਾ ਔਰਤ ਹੈ। ਦੋਵੇਂ ਹੀ ਚੰਡੀਗੜ੍ਹ ਦੇ ਕੋਰੋਨਾ ਪਾਜੀਟਿਵ ਦੇ ਗੜ੍ਹ ਮੰਨ ਜਾਂਦੇ ਬਾਪੂਧਾਮ ਕਾਲੋਨੀ ਦੇ ਰਹਿਣ ਵਾਲੇ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 202 ਹੋ ਗਈ ਹੈ। ਸੂਬੇ ਵਲੋਂ ਦਿੱਤੀ ਗਈ ਰਾਹਤ ਦਾ ਲੋਕਾਂ ਨੇ ਖੂਬ ਫਾਇਦਾ ਚੁੱਕਿਆ ਅਤੇ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੇ ਹੋਏ ਘਰਾਂ ਤੋਂ ਬਾਹਰ ਨਿਕਲੇ ਜਿਸ ਦਾ ਨਤੀਜਾ ਇਹ ਹੋਇਆ ਕਿ ਫਿਰ ਤੋਂ ਕੋਰੋਨਾ ਪਾਜੀਟਿਵ ਮਰੀਜ਼ ਸਾਹਮਣੇ ਆਉਣ ਲੱਗੇ ਹਨ ਤੇ ਇਥੇ ਅੰਕੜਾ 200 ਤੋਂ ਪਾਰ ਹੋ ਗਿਆ।
ਬਾਪੂਧਾਮ ਕਾਲੋਨੀ ਨਿਵਾਸੀ 55 ਸਾਲਾ ਔਰਤ ਇੰਫੈਕਟਿਡ ਮਿਲੀ ਹੈ. ਔਰਤ ਦੇ ਪਰਿਵਾਰਕ ਮੈਂਬਰ ਪਹਿਲਾਂ ਤੋਂ ਹੀ ਕੋਰੋਨਾ ਪਾਜੀਟਿਵ ਹੈ। ਉਨ੍ਹਾਂ ਦੇ ਸੰਪਰਕ ਵਿਚ ਰਹਿ ਕੇ ਹੀ ਉਕਤ ਔਰਤ ਕੋਰੋਨਾ ਪਾਜੀਟਿਵ ਹੋਈ ਹੈ। ਉਥੇ ਤੀਜਾ ਮਾਮਲਾ ਪੁਨਰਵਾਸ ਕਾਲੋਨੀ ਧਨਾਸ ਨਿਵਾਸੀ 34 ਸਾਲਾ ਨੌਜਵਾਨ ਦਾ ਸਾਹਮਣੇ ਆਇਆ ਹੈ। ਇਹ ਨੌਜਵਾਨ 17 ਮਈ ਨੂੰ ਹੀ ਦੋ ਮਹੀਨੇ ਦਿੱਲੀ ਬਿਤਾਉਣ ਤੋਂ ਬਾਅਦ ਵਾਪਸ ਚੰਡੀਗੜ੍ਹ ਪਰਤਿਆ ਸੀ। ਚੰਡੀਗੜ੍ਹ ਪਹੁੰਚਣ ‘ਤੇ ਉਸ ਨੂੰ ਪਹਿਲਾਂ ਤੋਂ ਹੀ ਬੁਖਾਰ ਹੋਣ ਕਾਰਨ GMCH-16 ਪਹੁੰਚਾਇਆ ਗਿਆ ਜਿਥੇ ਸੈਂਪਲ ਲੈਣ ਤੋਂ ਬਾਅਦ ਰਿਪੋਰਟ ਅੱਜ ਕੋਰੋਨਾ ਪਾਜੀਟਿਵ ਆਈ। ਸਿਹਤ ਵਿਭਾਗ ਵਲੋਂ ਉਨ੍ਹਾਂ ਸਾਰੇ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਇਨ੍ਹਾਂ ਪਾਜੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ।