ਹਰ ਰੋਜ਼ ਕ੍ਰਿਕਟ ਦੇ ਹੋਰ ਰੋਮਾਂਚਕ ਮੈਚ ਦੇਖਣ ਨੂੰ ਮਿਲਦੇ ਹਨ ਪਰ ਅੱਜ ਇਕ ਅਜਿਹਾ ਮੈਚ ਖੇਡਿਆ ਗਿਆ ਜਿਸ ਨੇ ਉਤਸ਼ਾਹ ਦੀਆਂ ਸਿਖਰਾਂ ਨੂੰ ਪਾਰ ਕਰ ਦਿੱਤਾ ਹੈ। ਇਹ ਮੈਚ ਮਹਾਰਾਜਾ ਟਰਾਫੀ KSCA T20 2024 ਵਿੱਚ ਬੈਂਗਲੁਰੂ ਬਲਾਸਟਰਸ ਅਤੇ ਹੁਬਲੀ ਟਾਈਗਰਸ ਵਿਚਕਾਰ ਖੇਡਿਆ ਗਿਆ ਸੀ। ਹਾਲਾਂਕਿ ਟੀ-20 ਮੈਚਾਂ ‘ਚ ਅਕਸਰ ਸੁਪਰ ਓਵਰ ਦੇਖਣ ਨੂੰ ਮਿਲਦਾ ਹੈ ਪਰ ਇਸ ਮੈਚ ‘ਚ ਸੁਪਰ ਓਵਰ ਦਾ ਰਿਕਾਰਡ ਟੁੱਟ ਗਿਆ। ਅਸਲ ‘ਚ ਸਕੋਰ ਬਰਾਬਰ ਹੋਣ ਤੋਂ ਬਾਅਦ ਲਗਾਤਾਰ ਦੋ ਸੁਪਰ ਓਵਰਾਂ ‘ਚ ਸਕੋਰ ਬਰਾਬਰ ਰਿਹਾ ਅਤੇ ਫਿਰ ਤੀਜੇ ਸੁਪਰ ਓਵਰ ‘ਚ ਮੈਚ ਦਾ ਨਤੀਜਾ ਤੈਅ ਹੋ ਗਿਆ। ਇਸ ਤਰ੍ਹਾਂ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਹੀ ਮੈਚ ਵਿੱਚ ਤਿੰਨ ਸੁਪਰ ਓਵਰ ਦੇਖਣ ਨੂੰ ਮਿਲੇ ਹਨ। ਇਹ ਮੈਚ ਹੁਣ ਆਪਣੇ 3 ਰੋਮਾਂਚਕ ਸੁਪਰ ਓਵਰਾਂ ਕਾਰਨ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਿਹਾ ਹੈ।
ਦਰਅਸਲ, 23 ਅਗਸਤ ਨੂੰ ਬੇਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਮਹਾਰਾਜਾ ਟੀ-20 ਟਰਾਫੀ ਵਿੱਚ ਮਯੰਕ ਅਗਰਵਾਲ ਦੀ ਕਪਤਾਨੀ ਵਾਲੀ ਬੈਂਗਲੁਰੂ ਬਲਾਸਟਰਸ ਅਤੇ ਮਨੀਸ਼ ਪਾਂਡੇ ਦੀ ਕਪਤਾਨੀ ਵਾਲੀ ਹੁਬਲੀ ਟਾਈਗਰਸ ਵਿਚਾਲੇ ਮੁਕਾਬਲਾ ਹੋਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੁਬਲੀ ਟਾਈਗਰਜ਼ ਦੀ ਟੀਮ 20 ਓਵਰਾਂ ਵਿੱਚ 164 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤੋਂ ਬਾਅਦ ਟੀਚੇ ਦਾ ਪਿੱਛਾ ਕਰਨ ਆਈ ਬੈਂਗਲੁਰੂ ਬਲਾਸਟਰਸ ਦੀ ਪੂਰੀ ਟੀਮ 20 ਓਵਰਾਂ ‘ਚ 164 ਦੌੜਾਂ ਬਣਾ ਕੇ ਢੇਰ ਹੋ ਗਈ। ਹੁਣ ਮੈਚ ਦਾ ਨਤੀਜਾ ਤੈਅ ਕਰਨ ਲਈ ਪਹਿਲਾ ਸੁਪਰ ਓਵਰ ਖੇਡਿਆ ਗਿਆ।
ਇਸ ਪਹਿਲੇ ਸੁਪਰ ਓਵਰ ‘ਚ ਬੈਂਗਲੁਰੂ ਬਲਾਸਟਰਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 1 ਵਿਕਟ ਗੁਆ ਕੇ 10 ਦੌੜਾਂ ਬਣਾਈਆਂ। ਹੁਣ ਹੁਬਲੀ ਨੂੰ ਇਹ ਮੈਚ ਜਿੱਤਣ ਲਈ 11 ਦੌੜਾਂ ਬਣਾਉਣੀਆਂ ਸਨ ਪਰ ਇਕ ਵਾਰ ਫਿਰ ਸਕੋਰ ਬਰਾਬਰ ਰਿਹਾ। ਹੁਬਲੀ ਦੀ ਟੀਮ ਵੀ ਸਿਰਫ਼ 10 ਦੌੜਾਂ ਹੀ ਬਣਾ ਸਕੀ। ਹੁਣ ਮੈਚ ਦੂਜੇ ਸੁਪਰ ਓਵਰ ਵਿੱਚ ਚਲਾ ਗਿਆ ਜਿੱਥੇ ਇੱਕ ਵਾਰ ਫਿਰ ਦੋਵਾਂ ਟੀਮਾਂ ਦੇ ਸਕੋਰ ਬਰਾਬਰ ਰਹੇ।
ਇਹ ਵੀ ਪੜ੍ਹੋ : ਹੁਣ ਨਹੀਂ ਚਲੇਗਾ ‘ਗੱਬਰ’ ਦਾ ਬੱਲਾ, ਸ਼ਿਖਰ ਧਵਨ ਨੇ ਭਾਵੁਕ ਪੋਸਟ ਸਾਂਝੀ ਕਰਕੇ ਕ੍ਰਿਕੇਟ ਨੂੰ ਕਿਹਾ ਅਲਵਿਦਾ
ਇਸ ਦੂਜੇ ਓਵਰ ਵਿੱਚ ਹੁਬਲੀ ਟਾਈਗਰਜ਼ ਨੇ 8 ਦੌੜਾਂ ਬਣਾਈਆਂ ਅਤੇ ਬੈਂਗਲੁਰੂ ਬਲਾਸਟਰਜ਼ ਦੀ ਟੀਮ ਵੀ 1 ਵਿਕਟ ਗੁਆ ਕੇ 8 ਦੌੜਾਂ ਹੀ ਬਣਾ ਸਕੀ। ਲਗਾਤਾਰ ਦੋ ਸੁਪਰ ਓਵਰਾਂ ‘ਚ ਸਕੋਰ ਬਰਾਬਰ ਰਹਿਣ ਤੋਂ ਬਾਅਦ ਤੀਜਾ ਸੁਪਰ ਓਵਰ ਖੇਡਿਆ ਗਿਆ ਜਿਸ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਬਲਾਸਟਰਸ ਨੇ 1 ਵਿਕਟ ‘ਤੇ 12 ਦੌੜਾਂ ਬਣਾਈਆਂ। ਹਾਲਾਂਕਿ ਇਸ ਵਾਰ ਸਕੋਰ ਬਰਾਬਰ ਨਹੀਂ ਸੀ ਅਤੇ ਹੁਬਲੀ ਟਾਈਗਰਜ਼ ਨੇ 13 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਤਰ੍ਹਾਂ ਇਸ ਰੋਮਾਂਚਕ ਮੈਚ ਦਾ ਨਤੀਜਾ 3 ਸੁਪਰ ਓਵਰਾਂ ‘ਚ ਸਾਹਮਣੇ ਆਇਆ।
ਵੀਡੀਓ ਲਈ ਕਲਿੱਕ ਕਰੋ -: