41 people found coronavirus infected: ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਤੋਂ ਨਿਜ਼ਾਮੂਦੀਨ ਮਰਕਜ਼ ਵਰਗਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ । ਕਾਪਸਹੇੜਾ ਦੀ ਠੇਕੇ ਵਾਲੀ ਗਲੀ ਵਿੱਚ ਸਥਿਤ ਇੱਕ ਇਮਾਰਤ ਵਿੱਚ 41 ਵਿਅਕਤੀਆਂ ਵਿੱਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਕੋਰੋਨਾ ਦੇ ਇੰਨੇ ਲੋਕ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹੜਕੰਪ ਮੱਚ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਦੱਖਣੀ-ਪੱਛਮੀ ਦਿੱਲੀ ਦੇ ਡੀਐਮ ਦਫਤਰ ਤੋਂ 19 ਅਪ੍ਰੈਲ ਨੂੰ ਇੱਕ ਵਿਅਕਤੀ ਦੇ ਪਾਏ ਜਾਣ ਤੋਂ ਬਾਅਦ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਸੀ ।
ਡੀਸੀ ਦਫਤਰ ਦੇ ਕੋਲ ਠੇਕੇ ਵਾਲੀ ਗਲੀ ਹੈ. ਜਿੱਥੇ 18 ਅਪ੍ਰੈਲ ਨੂੰ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ । ਇਸ ਤੋਂ ਬਾਅਦ ਪੂਰੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ । ਜਿਸ ਤੋਂ ਬਾਅਦ ਇੱਥੇ ਰਹਿਣ ਵਾਲੇ ਸਾਰੇ ਲੋਕਾਂ ਦਾ ਸੈਂਪਲ ਲਿਆ ਗਿਆ । ਜਿਸ ਨੂੰ ਜਾਂਚ ਲਈ ਐਨਆਈਬੀ ਨੋਇਡਾ ਭੇਜਿਆ ਗਿਆ ਸੀ । ਸ਼ਨੀਵਾਰ ਨੂੰ ਜਦੋਂ ਰਿਪੋਰਟ ਆਈ ਤਾਂ ਪ੍ਰਸ਼ਾਸਨ ਦੇ ਹੋਸ਼ ਉੱਡ ਗਏ, ਜਿਸ ਵਿੱਚ ਕੁੱਲ 41 ਵਿਅਕਤੀ ਪਾਜ਼ੀਟਿਵ ਪਾਏ ਗਏ ਹਨ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਦਿੱਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ । ਸ਼ਨੀਵਾਰ ਸਵੇਰੇ ਦੇ ਅੰਕੜੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਦੇ ਕੁੱਲ 3,738 ਮਾਮਲੇ ਸਾਹਮਣੇ ਆਏ ਹਨ, ਜਦਕਿ 61 ਲੋਕਾਂ ਦੀ ਮੌਤ ਹੋ ਗਈ ਹੈ । ਇਹ ਰਾਹਤ ਦੀ ਗੱਲ ਹੈ ਕਿ ਕੁੱਲ ਮਰੀਜ਼ਾਂ ਵਿਚੋਂ 1,167 ਮਰੀਜ਼ ਠੀਕ ਹੋ ਗਏ ਹਨ । ਦਿੱਲੀ ਦਾ ਹਰ ਜ਼ਿਲ੍ਹਾ ਰੈੱਡ ਜ਼ੋਨ ਜ਼ਿਲ੍ਹਾ ਹੈ । ਇੱਥੇ 100 ਤੋਂ ਵੱਧ ਕੰਟੇਨਮੈਂਟ ਜ਼ੋਨ ਹਨ, ਭਾਵ ਲਾਗ ਦਾ ਖ਼ਤਰਾ ਹਰ ਇਲਾਕੇ ਵਿੱਚ ਹੈ ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੰਕੜਿਆਂ ਤੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਦਿੱਲੀ ਵਿੱਚ ਕੇਸ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਪਰ ਦਿੱਲੀ ਵਿੱਚ ਅਸੀਂ ਇਸ ਗੱਲ ਦਾ ਪਤਾ ਲਗਾਉਣ ਲਈ ਬਹੁਤ ਜਾਂਚ ਪੜਤਾਲ ਕਰਨ ਦਾ ਫੈਸਲਾ ਕੀਤਾ ਹੈ ਕਿ ਕੌਣ ਪੀੜਤ ਹੈ । ਦਿੱਲੀ ਵਿੱਚ ਪ੍ਰਤੀ 10 ਲੱਖ ਦੀ ਆਬਾਦੀ ਵਿੱਚ ਤਕਰੀਬਨ 2300 ਟੈਸਟ ਕੀਤੇ ਜਾ ਰਹੇ ਹਨ ।