43 new corona cases : ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਮਾਮਲੇ ਹੁਣ ਮੁੜ ਵਧਣੇ ਸ਼ੁਰੂ ਹੋ ਗਏ ਹਨ। ਅੱਜ ਸ਼ਹਿਰ ਵਿੱਚ ਕੋਰੋਨਾ ਦੇ 43 ਨਵੇਂ ਮਾਮਲੇ ਸਾਹਮਣੇ ਆਏ, ਉਥੇ 50 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਤੱਕ ਚੰਡੀਗੜ੍ਹ ਵਿੱਚ ਕੋਰੋਨਾ ਦੇ 19309 ਮਾਮਲੇ ਪਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ 18634 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਇਸ ਦੇ 361 ਮਾਮਲੇ ਐਕਟਿਵ ਹਨ। ਉਥੇ ਹੀ 314 ਲੋਕਾਂ ਨੇ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆਈ। ਅੱਜ ਕੋਰੋਨਾ ਨਾਲ ਸੈਕਟਰ-49 ਦੇ 45 ਸਾਲਾ ਵਿਅਕਤੀ ਨੇ ਕੋਰੋਨਾ ਕਾਰਨ ਡੇਰਾ ਬੱਸੀ ਦੇ ਹਸਪਤਾਲ ਵਿੱਚ ਦਮ ਤੋੜਿਆ।
ਮਿਲੀ ਜਾਣਕਾਰੀ ਮੁਤਾਬਕ ਅੱਜ ਪਾਜ਼ੀਟਿਵ ਪਾਏ ਗਏ ਮਾਮਲੇ ਸੈਕਟਰ-8, ਸੈਕਟਰ-11, ਸੈਕਟਰ-18, ਸੈਕਟਰ-19, ਸੈਕਟਰ-20, ਸੈਕਟਰ-21, ਸੈਕਟਰ-22, ਸੈਕਟਰ-27, ਸੈਕਟਰ-30, ਸੈਕਟਰ-32, ਸੈਕਟਰ-33, ਸੈਕਟਰ-34, ਸੈਕਟਰ-35, ਸੈਕਟਰ-37, ਸੈਕਟਰ-37, ਸੈਕਟਰ-39, ਸੈਕਟਰ-40, ਸੈਕਟਰ-41, ਸੈਕਟਰ-46, ਸੈਕਟਰ-48, ਸੈਕਟਰ-51, ਸੈਕਟਰ-56, ਸੈਕਟਰ-61, ਸੈਕਟਰ-38 ਪੱਛਮ, ਬੜੈਲ, ਧਨਾਸ, ਖੁੱਡਾ ਅਲੀਸ਼ੇਰ, ਮਨੀ ਮਾਜਰਾ, ਪੀਜੀਆਈ ਕੈਂਪਸ ਤੇ ਰਾਮ ਦਰਬਾਰ ਤੋਂ ਸਾਹਮਣੇ ਆਏ। ਇਨ੍ਹਾਂ ਵਿੱਚ 28 ਮਰਦ ਅਤੇ 15 ਔਰਤਾਂ ਸ਼ਾਮਲ ਹਨ।
ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਦੌਰਾਨ ਯੂਟੀ ’ਚ 1080 ਲੋਕਾਂ ਦੇ ਰੈਪਿਡ ਐਂਟੀਜਨ ਸੈਂਪਲ ਲਏ ਗਏ। ਹੁਣ ਤੱਕ ਸ਼ਹਿਰ ਵਿੱਚੋਂ 173459 ਲੋਕਾਂ ਦੇ ਕੋਵਿਡ-19 ਦੇ ਰੈਪਿਡ ਐਂਟੀਜਨ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 153276 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਉਥੇ ਹੀ ਹੁਣ ਤੱਕ ਸ਼ਹਿਰ ਵਿੱਚ 19309 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਨ੍ਹਾਂ ਵਿੱਚੋਂ 874 ਸੈਂਪਲ ਰਿਜੈਕਟ ਹੋਏ ਹਨ, ਜਦਕਿ 127 ਸੈਂਪਲਾਂ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੂਰੀ ਦੁਨੀਆ ਵਿੱਚ ਹੁਣ ਤੱਕ ਕੋਰੋਨਾ ਦੇ 80,897,835 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 17,39,840 ਮੌਤਾਂ ਹੋ ਚੁੱਕੀਆਂ ਹਨ, ਜਦਕਿ ਭਾਰਤ ਵਿੱਚ 10,123,778 ਪਾਜ਼ੀਟਿਵ ਮਾਮਲੇ ਮਿਲੇ ਹਨ ਤੇ ਹੁਣ ਤੱਕ 1,46,756 ਮੌਤਾਂ ਹੋ ਚੁੱਕੀਆਂ ਹਨ।