45 ITBP personnel posted: ਨਵੀਂ ਦਿੱਲੀ: ਹੁਣ ਤੱਕ ਭਾਰਤ-ਤਿੱਬਤ ਬਾਰਡਰ ਪੁਲਿਸ (ITBP) ਦੇ 45 ਜਵਾਨ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ । ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ 76 ਜਵਾਨਾਂ ਨੂੰ ਆਈਟੀਬੀਪੀ ਦੇ ਛਾਵਲਾ ਕੈਂਪ ਵਿੱਚ ਕੁਆਰੰਟੀਨ ਕਰ ਦਿੱਤਾ ਗਿਆ ਹੈ । ITBP ਤੋਂ ਮਿਲੀ ਜਾਣਕਾਰੀ ਅਨੁਸਾਰ 45 ਜਵਾਨ ਜੋ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਉਨ੍ਹਾਂ ਵਿਚੋਂ 43 ਜਵਾਨ ITBP ਦੇ ਟਿਗਰੀ ਕੈਂਪ ਵਿੱਚ ਤਾਇਨਾਤ ਹਨ । ਇਹ ਸਾਰੇ ਰਾਜਧਾਨੀ ਵਿੱਚ ਅੰਦਰੂਨੀ ਸੁਰੱਖਿਆ ਵਿੱਚ ਲੱਗੇ ਹੋਏ ਸਨ । ਇਨ੍ਹਾਂ ਵਿੱਚੋਂ 2 ਜਵਾਨਾਂ ਨੂੰ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ 41 ਵਿਅਕਤੀਆਂ ਨੂੰ ਨੋਇਡਾ ਦੇ ਸੀਏਪੀਐਫ ਰੈਫ਼ਰਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।
ਰੋਹਿਣੀ ਵਿੱਚ ਦਿੱਲੀ ਪੁਲਿਸ ਦੇ ਨਾਲ ਕਾਨੂੰਨ ਵਿਵਸਥਾ ਵਿੱਚ ਤਾਇਨਾਤ ਇੱਕ ITBP ਕੰਪਨੀ ਦੇ 2 ਜਵਾਨਾਂ ਦਾ ਜੋ ਪਹਿਲਾਂ ਕੋਰੋਨਾ ਟੈਸਟ ਸਕਾਰਾਤਮਕ ਆਇਆ ਸੀ, ਨੂੰ ਏਮਜ਼, ਝੱਜਰ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸ ਕੰਪਨੀ ਦੇ ਬਾਕੀ 91 ਜਵਾਨਾਂ ਨੂੰ ਪਹਿਲਾਂ ਹੀ ਆਈਟੀਬੀਪੀ ਛਾਵਲਾ ਵਿਖੇ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੈਂਪਲ ਲਏ ਜਾ ਚੁੱਕੇ ਹਨ।
ਇਸ ਦੌਰਾਨ ITBP ਨੇ ਸੀਏਪੀਐਫ ਰੈਫਰਲ ਹਸਪਤਾਲ, ਗ੍ਰੇਟਰ ਨੋਇਡਾ ਵਿਖੇ ਕੋਰੋਨਾ ਲਾਗ ਵਾਲੇ ਜਵਾਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ । 200 ਬੈਡਾਂ ਵਾਲਾ ਹਸਪਤਾਲ ਹੁਣ ਕੋਵਿਡ-19 ਦੇ ਪੀੜਤ ਜਵਾਨਾਂ ਦੇ ਇਲਾਜ ਲਈ ਹੈ । ਇੱਥੇ 44 ITBP ਅਤੇ 8 BSF ਕਰਮਚਾਰੀ ਭਰਤੀ ਹਨ । ਉਨ੍ਹਾਂ ਦਾ ਇਲਾਜ ਨਿਰਧਾਰਤ ਮੈਡੀਕਲ ਪਰੋਟੋਕਾਲਾਂ ਅਨੁਸਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ।