ਸੰਸਦ ਦੇ ਸਰਦ ਰੁੱਤ ਸੈਸ਼ਨ ਦੇ 12ਵੇਂ ਦਿਨ ਯਾਨੀ ਅੱਜ ਵਿਰੋਧੀ ਧਿਰ ਨੇ ਸਾਂਸਦਾਂ ਦੀ ਮੁਅੱਤਲੀ ਨੂੰ ਲੈ ਕੇ ਦੋਵੇਂ ਸਦਨਾਂ ਵਿਚ ਹੰਗਾਮਾ ਕੀਤਾ। ਵਿਰੋਧੀ ਸਾਂਸਦਾਂ ਨੇ ਸਦਨ ਦੇ ਗੇਟ ਵਿਚ ਨਾਅਰੇਬਾਜ਼ੀ ਤੇ ਪ੍ਰਦਰਸ਼ਨ ਕੀਤਾ।
ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਸਵੇਰ ਤੋਂ 3 ਵਾਰ ਮੁਅੱਤਲ ਕੀਤੀ ਗਈ। ਇਸ ਦੇ ਬਾਅਦ ਲੋਕ ਸਭਾ ਤੋਂ 49 ਸਾਂਸਦਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਤਰ੍ਹਾਂ ਹੁਣ ਤੱਕ ਕੁੱਲ 141 ਸਾਂਸਦ ਸਦਨ ਦੀ ਕਾਰਵਾਈ ਵਿਚ ਹਿੱਸਾ ਨਹੀਂ ਲੈ ਸਕਣਗੇ। ਇਹੀ ਨਹੀਂ ਲੋਕ ਸਭਾ ਦੀ ਪ੍ਰਸ਼ਨ ਸੂਚੀ ਤੋਂ 27 ਸਵਾਲ ਵੀ ਹਟਾ ਦਿੱਤੇ ਗਏ ਹਨ। ਇਹ ਸਵਾਲ ਮੁਅੱਤਲ ਸਾਂਸਦਾਂ ਵੱਲੋਂ ਪੁੱਛੇ ਗਏ ਸਨ।
ਮੁਅੱਤਲ ਟੀਐੱਮਸੀ ਸਾਂਸਦ ਕਲਿਆਣ ਬੈਨਰਜੀ ਨੇ ਸੰਸਦ ਦੇ ਗੇਟ ‘ਤੇ ਸਵੇਰੇ ਰਾਜ ਸਭਾ ਸਪੀਕਰ ਜਗਦੀਪ ਧਨਖੜ ਦੀ ਮਿਮਕਰੀ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਸਣੇ ਕਈ ਵਿਰੋਧੀ ਧਿਰ ਦੇ ਨੇਤਾ ਮੌਜੂਦ ਸਨ। ਕਈ ਸਾਂਸਦ ਵੀਡੀਓ ਬਣਾਉਂਦੇ ਨਜ਼ਰ ਆਏ।
ਸੋਮਵਾਰ ਯਾਨੀ 18 ਦਸੰਬਰ ਨੂੰ ਕੁੱਲ 78 ਸਾਂਸਦਾਂ (ਲੋਕ ਸਭਾ 33, ਰਾਜ ਸਭਾ-45) ਨੂੰ ਮੁਅੱਤਲ ਕੀਤਾ ਗਿਆ ਸੀ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਇਕ ਹੀ ਦਿਨ ਵਿਚ ਇੰਨੇ ਸਾਂਸਦ ਮੁਅੱਤਲ ਕੀਤੇ ਗਏ ਹਨ।ਇਸ ਤੋਂ ਪਹਿਲਾਂ 1989 ਵਿਚ ਰਾਜੀਵ ਸਰਕਾਰ ਵਿਚ 63 ਸਾਂਸਦ ਮੁਅੱਤਲ ਕੀਤੇ ਗਏ ਸਨ। ਪਿਛਲੇ ਹਫਤੇ ਵੀ 14 ਸਾਂਸਦਾਂ ਨੂੰ ਮੁਅੱਤਲ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ : –