5 new cases of : ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਜਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 3 ਔਰਤਾਂ ਅਤੇ 2 ਪੁਰਸ਼ ਹਨ। ਇਹ ਜਾਣਕਾਰੀ SMO ਡਾ. ਹਰਭਜਨ ਰਾਮ ਨੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਜਿਹੜੇ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ ਉਹ ਪਿਛਲੇ ਦਿਨੀਂ ਹੀ ਦਿੱਲੀ ਤੋਂ ਵਾਪਸ ਆਪਣੇ ਪਿੰਡ ਆਏ ਸਨ। ਜਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਹੁਣ ਕਰੋਨਾ ਪੋਜਟਿਵ ਕੇਸਾਂ ਦੀ ਕੁੱਲ ਗਿਣਤੀ 63 ਹੋ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਐਨ. ਕੇ ਅਗਰਵਾਲ ਨੇ ਕੀਤੀ ਪੁਸ਼ਟੀ । ਇਸੇ ਤਰ੍ਹਾਂ ਖਮਾਣੋਂ ਤੋਂ ਪੌਜ਼ੀਟਿਵ ਪਾਏ ਜਾਣ ਵਾਲੇ ਪਿੰਡ ਭੜੀ ਪਨੈਚਾਂ ਦੇ ਹਨ ਤੇ ਇਹ ਸਾਰੇ ਇੱਕੋ ਹੀ ਪਰਿਵਾਰ ਨਾਲ ਸਬੰਧਤ ਹਨ।
ਇਸੇ ਤਰ੍ਹਾਂ ਨਾਭਾ ਦੇ ਪਿੰਡ ਮਟੋਰੜਾ ਵਿਖੇ ਆਸ਼ਾ ਵਰਕਰ ਪਰਵਿੰਦਰ ਕੌਰ ਉਮਰ 35 ਸਾਲ ਦੀ ਕਰੋਨਾ ਰਿਪੋਰਟ ਆਈ ਪੋਜੀਟਿਵ ,ਦੂਸਰਾ ਮਾਮਲਾ ਪਿੰਡ ਸਿੰਬੜੋ ਵਿਖੇ ਦਿੱਲੀ ਤੋਂ ਆਈ 40 ਸਾਲਾ ਔਰਤ ਕਰੋਨਾ ਪੌਜ਼ੀਟਿਵ ,ਪੁਲਿਸ ਵੱਲੋਂ ਦੋਨਾਂ ਪਿੰਡਾਂ ਨੂੰ ਸੀਲ ਕੀਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਦੋਨੋਂ ਔਰਤਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।
ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 2300 ਤੋਂ ਪਾਰ ਹੋ ਗਈ ਹੈ। ਨਵੇਂ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 399, ਜਲੰਦੜ ‘ਚ 251, ਪਟਿਆਲਾ ‘ਚ 126, ਲੁਧਿਆਣਾ ‘ਚ 183, ਪਠਾਨਕੋਟ ‘ਚ 60, ਨਵਾਂਸ਼ਹਿਰ ‘ਚ 100, ਤਰਨਤਾਰਨ ‘ਚ 164, ਮਾਨਸਾ ‘ਚ 32, ਕਪੂਰਥਲਾ ‘ਚ 37, ਹੁਸ਼ਿਆਰਪੁਰ ‘ਚ 121, ਫਰੀਦਕੋਟ ‘ਚ 62, ਸੰਗਰੂਰ ‘ਚ 97, ਮੁਕਤਸਰ ‘ਚ 67, ਰੋਪੜ ‘ਚ 62, ਫਿਰੋਜ਼ਪੁਰ ‘ਚ 46, ਬਰਨਾਲਾ ‘ਚ 23, ਫਤ੍ਹਿਹਗੜ੍ਹ ਸਾਹਿਬ ‘ਚ 63 ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਪੰਜਾਬ ਵਿਚ ਕੋਰੋਨਾ ਨਾਲ 45 ਮੌਤਾਂ ਹੋ ਚੁੱਕੀਆਂ ਹਨ ਤੇ ਨਾਲ ਹੀ ਰਾਹਤ ਵਾਲੀ ਖਬਰ ਹੈ ਕਿ 1996 ਮਰੀਜ਼ ਠੀਕ ਵੀ ਹੋ ਚੁੱਕੇ ਹਨ।