9 Corona Positive Patients : ਕੋਰੋਨਾ ਨੇ ਪੂਰੇ ਵਿਸ਼ਵ ਵਿਚ ਕੋਹਰਾਮ ਮਚਾਇਆ ਹੋਇਆ ਹੈ। ਪੰਜਾਬ ਵਿਚ ਤਾਲਾਬੰਦੀ ਵਿਚ ਦਿੱਤੀ ਢਿੱਲ ਕਾਰਨ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਜਿਲ੍ਹਾ ਲੁਧਿਆਣਾ ਵਿਖੇ 9 ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 7 ਇਕੋ ਹੀ ਪਰਿਵਾਰ ਦੇ ਹੀ ਮੈਂਬਰ ਅਤੇ ਦੋ ਹਵਾਲਾਤੀ ਇਕ 34 ਸਾਲਾ ਨੌਜਵਾਨ ਅਤੇ 18 ਸਾਲਾ ਨੌਜਵਾਨ ਹੈ। ਜਿਹੜੇ 7 ਮੈਂਬਰ ਕੋਰੋਨਾ ਪਾਜੀਟਿਵ ਪਾਏ ਗਏ ਹਨ ਉਨ੍ਹਾਂ ਵਿਚ 26, 27, 62 ਸਾਲਾ ਪੁਰਸ਼, 60, 50 ਤੇ 29 ਸਾਲਾ ਔਰਤ ਅਤੇ 11 ਸਾਲਾ ਬੱਚਾ ਸ਼ਾਮਲ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵਲੋਂ ਦਿੱਤੀ ਗਈ।
ਦੋ ਦਿਨ ਪਹਿਲਾਂ ਕੋਰੋਨਾ ਨਾਲ ਸੂਬੇ ਵਿਚ 2 ਮੌਤਾਂ ਹੋਈਆਂ। ਇਨ੍ਹਾਂ ਵਿਚੋਂ ਇਕ ਮਰੀਜ਼ ਜਿਲ੍ਹਾ ਲੁਧਿਆਣਾ ਨਾਲ ਸਬੰਧਤ। ਅੱਜ ਜਿਹੜੇ 7 ਪਰਿਵਾਰਕ ਮੈਂਬਰ ਕੋਰੋਨਾ ਪਾਜੀਟਿਵ ਪਾਏ ਗਏ ਹਨ, ਉਹ ਇਸ ਮ੍ਰਿਤਕ ਦੇ ਸੰਪਰਕ ਵਿਚ ਆਏ ਸਨ। ਜੀ. ਐੱਮ. ਸੀ. ਪਟਿਆਲਾ ਵਿਖੇ 20 ਸੈਂਪਲ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ 18 ਦੀ ਰਿਪੋਰਟ ਨੈਗੇਟਵ ਹੈ ਤੇ 2 ਪਾਜੀਟਿਵ ਪਾਏ ਗਏ ਹਨ। ਸੂਬੇ ਵਿਚ ਹੁਣ ਤਕ ਜਿਲ੍ਹਾ ਲੁਧਿਆਣਾ ਵਿਖੇ ਕੋਰੋਨਾ ਨਾਲ 8 ਮੌਤਾਂ ਹੋ ਚੁੱਕੀਆਂ ਹਨ ਤੇ ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 194 ਹੈ। ਇਨ੍ਹਾਂ ਵਿਚੋਂ ਲਗਭਗ 149 ਵਿਅਕਤੀ ਠੀਕ ਹੋ ਕੇ ਆਪਣੇ ਘਰ ਵਾਪਸ ਜਾ ਚੁੱਕੇ ਹਨ।
ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 2245 ਤਕ ਪਹੁੰਚ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿਚ ਲਗਾਤਾਰ ਕੋਰੋਨਾ ਕੇਸਾਂ ਦਾ ਅੰਕੜਾ ਵਧ ਰਿਹਾ ਹੈ, ਜਿਥੇ ਪਿਛਲੇ 24 ਘੰਟਿਆਂ ਵਿਚ 8 ਹੋਰ ਨਵੇਂ ਕੇਸ ਆਏ ਹਨ। ਅੱਜ 18 ਹੋਰ ਕੋਰੋਨਾ ਪੀੜਤ ਠੀਕ ਹੋਏ ਹਨ ਅਤੇ ਕੁੱਲ ਠੀਕ ਹੋਣ ਵਾਲਿਆਂ ਦੀ ਗਿਣਤੀ 1967 ਤਕ ਪਹੁੰਚ ਗਈ ਹੈ। ਅੱਜ ਅੰਮ੍ਰਿਤਸਰ ਤੋਂ ਇਲਾਵਾ ਜ਼ਿਲ੍ਹਾ ਮੋਹਾਲੀ, ਬਠਿੰਡਾ, ਮਲੇਰਕੋਟਲਾ, ਹੁਸ਼ਿਆਰਪੁਰ, ਫ਼ਾਜ਼ਿਲਕਾ, ਪਠਾਨਕੋਟ, ਤਰਨਤਾਰਨ, ਫ਼ਤਿਹਗੜ੍ਹ ਸਾਹਿਬ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ’ਚੋਂ 24 ਘੰਟਿਆਂ ਦੌਰਾਨ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।