A letter from the Indian ambassador : ਨਵੀਂ ਦਿੱਲੀ: ਭਾਰਤੀ ਰਾਜਦੂਤਾਂ ਦੇ ਗਰੁੱਪ ਨੇ ਕਿਸਾਨ ਅੰਦੋਲਨ ’ਤੇ ਕਨੇਡਾ ਦੇ ਰੁਖ ਨੂੰ ‘ਵੋਟ ਬੈਂਕ ਦੀ ਰਾਜਨੀਤੀ’ ਦੱਸਦੇ ਹੋਏ ਖੁੱਲ੍ਹੀ ਚਿੱਠੀ ਲਿਖੀ ਹੈ। ਇਸ ਚਿੱਠੀ ‘ਤੇ 22 ਸਾਬਕਾ ਡਿਪਲੋਮੈਟਾਂ ਨੇ ਦਸਤਖਤ ਕੀਤੇ ਹਨ, ਜਿਨ੍ਹਾਂ ਵਿਚ ਕੈਨੇਡਾ ਵਿੱਚ ਹਾਈ ਕਮਿਸ਼ਨਰ ਰਹੇ ਵਿਸ਼ਨੂੰ ਪ੍ਰਕਾਸ਼ ਵੀ ਸ਼ਾਮਲ ਹਨ। ਹਾਲ ਹੀ ਵਿੱਚ, ਭਾਰਤ ਵਿੱਚ ਕਿਸਾਨ ਅੰਦੋਲਨ ਪ੍ਰਤੀ ਕੈਨੇਡਾ ਦੀ ਪ੍ਰਤੀਕਿਰਿਆ ਨੂੰ ਲੈ ਕੇ ਭਾਰਤ ਵਿੱਚ ਅਲੋਚਨਾ ਹੋ ਰਹੀ ਹੈ।
ਇਸ ਖੁੱਲੇ ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ ਖਾਲਿਸਤਾਨੀ ਤੱਤਾਂ ਦਾ ਕਈ ਮਹੱਤਵਪੂਰਨ ਗੁਰਦੁਆਰਿਆਂ ਉੱਤੇ ਕੰਟਰੋਲ ਹੈ, ਤਾਂ ਜੋ ਉਹਨਾਂ ਕੋਲ ਫੰਡ ਪਹੁੰਚ ਸਕਣ। ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਇਸ ਦੀ ਵਰਤੋਂ ਲਿਬਰਲ ਰਾਜਨੀਤਿਕ ਪਾਰਟੀਆਂ ਦੀ ਚੋਣ ਮੁਹਿੰਮ ਵਿੱਚ ਮਦਦ ਲਈ ਕੀਤੀ ਜਾਂਦੀ ਹੈ। ਇਸਦੇ ਤਹਿਤ ਉਹ ਸਮੇਂ-ਸਮੇਂ ’ਤੇ ਪ੍ਰਦਰਸ਼ਨ, ਰੈਲੀਆਂ ਆਦਿ ਦਾ ਆਯੋਜਨ ਕਰਦੇ ਹਨ, ਜਿਥੇ ਭਾਰਤ ਵਿਰੋਧੀ ਨਾਅਰੇ ਲਗਾਏ ਜਾਂਦੇ ਹਨ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ‘ਖਾਲਿਸਤਾਨੀਆਂ ਅਤੇ ਪਾਕਿਸਤਾਨੀ ਡਿਪਲੋਮੈਟਾਂ ਵਿਚਕਾਰ ਸੰਪਰਕ ਹੈ। ਪਾਕਿਸਤਾਨੀ ਡਿਪਲੋਮੈਟ ਅਜਿਹੀਆਂ ਗਤੀਵਿਧੀਆਂ ਵਿਚ ਖੁੱਲ੍ਹ ਕੇ ਹਿੱਸਾ ਲੈਂਦੇ ਹਨ ਅਤੇ ਕੈਨੇਡਾ ਸਰਕਾਰ ਇਸ ਨੂੰ ਅਣਦੇਖਾ ਕਰ ਦਿੰਦੀ ਹੈ। ਇਸ ਪੱਤਰ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਸਾਨੀ ਅੰਦੋਲਨ ਬਾਰੇ ਕੀਤੀ ਗਈ ਟਿੱਪਣੀ ਨੂੰ ਬੇਲੋੜਾ ਦੱਸਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਟਰੂਡੋ ਨੇ ਕੁਝ ਦਿਨ ਪਹਿਲਾਂ ਇੱਕ ਕਿਸਾਨ ਜਾਰੀ ਕੀਤੀ ਸੀ ਜਿਸ ਵਿੱਚ ਕਿਸਾਨੀ ਅੰਦੋਲਨ ਬਾਰੇ ਟਿੱਪਣੀ ਕਰਦਿਆਂ ਕਿਹਾ ਗਿਆ ਸੀ ਕਿ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਕਿਤੇ ਵੀ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੇ ਨਾਲ ਖੜ੍ਹਾ ਹੈ। ਕਈ ਹੋਰ ਕੈਨੇਡੀਅਨ ਨੇਤਾਵਾਂ ਨੇ ਵੀ ਇਨ੍ਹਾਂ ਅੰਦੋਲਨਾਂ ‘ਤੇ ਬਿਆਨ ਦਿੱਤੇ ਸਨ, ਜਿਸ ਦੀ ਵਿਦੇਸ਼ ਮੰਤਰਾਲੇ ਨੇ ਆਲੋਚਨਾ ਕੀਤੀ ਸੀ। ਰਾਜਦੂਤਾਂ ਨੇ ਆਪਣੇ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਡਬਲਯੂਟੀਓ (ਵਿਸ਼ਵ ਵਪਾਰ ਸੰਗਠਨ) ਵਿੱਚ ਕੈਨੇਡਾ ਐਮਐਸਪੀ (ਘੱਟੋ ਘੱਟ ਸਮਰਥਨ ਮੁੱਲ) ਨੂੰ ਲੈ ਕੇ ਭਾਰਤ ਦੇ ਰੁਖ ਦਾ ਅਲੋਚਕ ਹੈ। ਅਜਿਹਾ ਵਿਵਹਾਰ ਅੰਤਰਰਾਸ਼ਟਰੀ ਸਟੇਜ ‘ਤੇ ਕੈਨੇਡਾ ਦੇ ਅਕਸ ਨੂੰ ਖਰਾਬ ਕਰੇਗਾ, ਹੋਰ ਦੇਸ਼ ਕੈਨੇਡਾ ਦੇ ਖਿਲਾਫ ਅਜਿਹਾ ਰੁਖ ਅਪਣਾ ਸਕੇਦ ਹਨ। ਪੱਤਰ ਵਿਚ ਕਿਹਾ ਗਿਆ ਹੈ ਕਿ ‘ਭਾਰਤ ਕੈਨੇਡਾ ਨਾਲ ਚੰਗੇ ਸੰਬੰਧ ਚਾਹੁੰਦਾ ਹੈ ਪਰ ਇਹ ਇਕ ਪਾਸੜ ਨਹੀਂ ਹੋ ਸਕਦਾ। ਭਾਰਤ ਦੀ ਪ੍ਰਭੂਸੱਤਾ ਅਤੇ ਰਾਸ਼ਟਰੀ ਹਿੱਤਾਂ ਦੇ ਵਿਰੁੱਧ ਚੱਲ ਰਹੇ ਕਦਮਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਕੈਨੇਡਾ ਦੇ ਲੋਕਾਂ ਨੂੰ ਇਸ ਬਾਰੇ ਫੈਸਲਾ ਲੈਣਾ ਪਏਗਾ।