ਇਸ ਸਮੇਂ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਲੋਕ ਸਭਾ ਚੋਣਾਂ ਦੇ 7 ਪੜਾਵਾਂ ਵਿੱਚੋਂ 3 ਪੜਾਵਾਂ ਲਈ ਵੋਟਿੰਗ ਪੂਰੀ ਹੋ ਗਈ ਹੈ। ਹੁਣ ਬਾਕੀ ਰਹਿੰਦੇ ਚਾਰ ਪੜਾਵਾਂ ਲਈ ਵੋਟਿੰਗ ਆਉਣ ਵਾਲੇ ਸਮੇਂ ਵਿੱਚ ਹੋਵੇਗੀ। ਆਖਰੀ ਪੜਾਅ ਦੀ ਵੋਟਿੰਗ 1 ਜੂਨ 2024 ਨੂੰ ਹੋਵੇਗੀ, ਜਿਸ ਤੋਂ ਬਾਅਦ 4 ਜੂਨ ਨੂੰ ਚੋਣ ਨਤੀਜੇ ਐਲਾਨੇ ਜਾਣਗੇ। ਦੱਸ ਦੇਈਏ ਕਿ ਸਾਡੇ ਦੇਸ਼ ਵਿੱਚ ਇੱਕ ਅਜਿਹਾ ਪੋਲਿੰਗ ਸਟੇਸ਼ਨ ਹੈ ਜਿੱਥੇ ਹਰ ਚੋਣ ਵਿੱਚ 100 ਫੀਸਦੀ ਵੋਟਿੰਗ ਹੁੰਦੀ ਹੈ। ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਦੇ ਪਿੱਛੇ ਦਾ ਕਾਰਨ ਅਤੇ ਇਹ ਵੀ ਕਿ ਅਜਿਹਾ ਪੋਲਿੰਗ ਸਟੇਸ਼ਨ ਕਿੱਥੇ ਹੈ?
ਇਸ ਪੋਲਿੰਗ ਸਟੇਸ਼ਨ ‘ਤੇ ਸਿਰਫ਼ ਇੱਕ ਵਿਅਕਤੀ ਵੋਟ ਪਾਉਂਦਾ ਹੈ ਅਤੇ 100 ਪ੍ਰਤੀਸ਼ਤ ਵੋਟ ਪਾਉਂਦਾ ਹੈ। ਇਹ ਪੋਲਿੰਗ ਸਟੇਸ਼ਨ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਦੇ ਬਨੇਜ਼ ਵਿੱਚ ਹੈ। ਇਹ ਪੋਲਿੰਗ ਸਟੇਸ਼ਨ ਹਰ ਚੋਣ ਸਮੇਂ ਚੋਣ ਕਮਿਸ਼ਨ ਵੱਲੋਂ ਸਥਾਪਿਤ ਕੀਤਾ ਜਾਂਦਾ ਹੈ। ਹਰ ਚੋਣ ਦੀ ਤਰ੍ਹਾਂ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਇੱਥੇ ਇੱਕ ਪੋਲਿੰਗ ਸਟੇਸ਼ਨ ਬਣਾਇਆ ਗਿਆ ਸੀ ਜਿੱਥੇ ਕੱਲ੍ਹ ਯਾਨੀ ਕਿ 7 ਮਈ 2024 ਨੂੰ ਵੋਟਿੰਗ ਹੋਣੀ ਸੀ।
ਇਹ ਵੀ ਪੜ੍ਹੋ : ਜਲੰਧਰ ਪੁਲਿਸ ਕਮਿਸ਼ਨਰੇਟ ਨੇ 24 ਘੰਟਿਆਂ ‘ਚ ਸੁਲਝਾਈ ਅੰਨ੍ਹੇ ਕ.ਤ.ਲ ਦੀ ਗੁੱਥੀ, 2 ਕਾ.ਤ.ਲਾਂ ਨੂੰ ਕੀਤਾ ਗ੍ਰਿਫਤਾਰ
ਦੱਸ ਦਈਏ ਕਿ ਇਸ ਜਗ੍ਹਾ ‘ਤੇ 2002 ਤੋਂ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਹਨ ਅਤੇ ਹਰ ਚੋਣ ‘ਚ ਇਕ ਵਿਅਕਤੀ ਵੋਟ ਪਾ ਰਿਹਾ ਹੈ। ਕੱਲ੍ਹ ਬਨੇਜ ਮੰਦਿਰ ਦੇ ਪੁਜਾਰੀ ਮਹੰਤ ਹਰੀਦਾਸ ਨਾਮ ਦੇ ਇੱਕ ਵਿਅਕਤੀ ਨੇ ਆਪਣੀ ਵੋਟ ਪਾਈ। ਮਹੰਤ ਹਰੀਦਾਸ ਤੋਂ ਪਹਿਲਾਂ ਮਹੰਤ ਭਰਤਦਾਸ ਉੱਥੇ ਵੋਟ ਪਾਉਂਦੇ ਸਨ, ਜਿਨ੍ਹਾਂ ਦੀ 1 ਨਵੰਬਰ 2019 ਨੂੰ ਮੌਤ ਹੋ ਗਈ ਸੀ। ਮਹੰਤ ਹਰੀਦਾਸ ਵੋਟਿੰਗ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: