aamir assistant amos cremation:ਅਦਾਕਾਰ ਆਮਿਰ ਖ਼ਾਨ ਦੇ ਅਸਿਸਟੈਂਟ ਅਮੋਸ ਨਹੀਂ ਰਹੇ । ਅਮੋਸ ਪਿਛਲੇ 25 ਸਾਲਾਂ ਤੋਂ ਆਮਿਰ ਦੇ ਨਾਲ ਕੰਮ ਕਰਦੇ ਆ ਰਹੇ ਸਨ । ਅਮੋਸ ਦੀ ਮੌਤ ਦੀ ਪੁਸ਼ਟੀ ਆਮਿਰ ਦੇ ਕਰੀਬੀ ਦੋਸਤ ਅਤੇ ਫ਼ਿਲਮ ਲਗਾਨ ਵਿੱਚ ਕੰਮ ਕਰਨ ਵਾਲੇ ਅਦਾਕਾਰ ਹਾਜੀ ਕਰੀਮ ਨੇ ਕੀਤੀ ਹੈ । ਖ਼ਬਰਾਂ ਦੀ ਮੰਨੀਏ ਤਾਂ ਅਮੋਸ ਬਿਲਕੁਲ ਤੰਦਰੁਸਤ ਸਨ ਪਰ 12 ਮਈ ਨੂੰ ਉਹਨਾਂ ਦੀ ਅਚਾਨਕ ਤਬੀਅਤ ਵਿਗੜ ਗਈ ਤੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ । ਅਮੋਸ 60 ਸਾਲਾਂ ਦੇ ਸਨ ।
ਆਮਿਰ ਨੇ ਇਹ ਗੱਲ ਹਾਜੀ ਕਰੀਮ ਨੂੰ ਮੈਸੇਜ ਕਰਕੇ ਦੱਸੀ, ਉਹਨਾਂ ਦੱਸਿਆ ਕਿ ‘ਆਮਿਰ ਇਸ ਗੱਲ ਨਾਲ ਪੂਰੀ ਤਰ੍ਹਾਂ ਹੈਰਾਨ ਸਨ, ਉਹਨਾਂ ਨੂੰ ਵਿਸ਼ਵਾਸ਼ ਨਹੀਂ ਹੋ ਰਿਹਾ ਸੀ ਕਿ ਅਚਾਨਕ ਕੀ ਹੋ ਗਿਆ । ਅਮੋਸ ਨੂੰ ਕੋਈ ਬਿਮਾਰੀ ਨਹੀਂ ਸੀ, ਉਹ ਬਿਲਕੁਲ ਠੀਕ ਸਨ । ਆਮਿਰ ਨੇ ਕਿਹਾ ਕਿ ਇਹ ਸਭ ਕੁਝ ਉਹਨਾਂ ਦੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ । ਆਮਿਰ ਨੂੰ ਇਸ ਦਾ ਬਹੁਤ ਦੁੱਖ ਹੈ ਕਿਉਂਕਿ ਅਮੋਸ ਉਹਨਾਂ ਦੇ ਬਹੁਤ ਕਰੀਬ ਰਿਹਾ ਹੈ, ਆਮਿਰ ਉਸ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਸਨ । ਜੋ ਵੀ ਕੋਈ ਆਮਿਰ ਨੂੰ ਪਰਫੈਕਟਨਿਸਟ ਮੰਨਦੇ ਹਨ, ਉਸ ਦੇ ਪਿੱਛੇ ਅਮੋਸ ਦੀ ਮਿਹਨਤ ਤੇ ਲਗਨ ਸੀ’ । ਅਮੋਸ ਆਪਣੀ ਪਤਨੀ ਤੇ ਦੋ ਬੱਚਿਆ ਨਾਲ ਮੁੰਬਈ ਵਿੱਚ ਰਹਿੰਦੇ ਸਨ ।
ਕੁਝ ਚਿਰ ਉਹਨਾਂ ਨੇ ਰਾਣੀ ਮੁਖਰਜੀ ਨਾਲ ਕੰਮ ਕੀਤਾ ਸੀ ਪਰ ਬਾਅਦ ਵਿੱਚ ਉਹ ਇੱਕ ਵਾਰ ਫਿਰ ਆਮਿਰ ਨਾਲ ਜੁੜ ਗਏ ਸਨ । ਕੇਵਲ ਇਹ ਹੀ ਨਹੀਂ ਅਮੋਸ ਪਾਲ ਨੇ ਆਮਿਰ ਦੇ ਇਲਾਵਾ ਅਦਾਕਰਾ ਰਾਣੀ ਮੁਖਰਜੀ ਦੇ ਲਈ ਵੀ ਕੰ ਕੀਤਾ ਸੀ। ਅਜਿਹੇ ਵਿੱਚ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਆਮਿਰ ਖਾਨ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਏ ਸਨ। ਲਾਕਡਾਊਨ ਦੇ ਵਿੱਚ ਵੀ ਆਮਿਰ ਖਾਨ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਏ ਸਨ। ਆਮਿਰ ਖਾਨ ਦੀ ਪਤਨੀ ਉਨ੍ਹਾਂ ਦੇ ਨਾਲ ਸੀ ਅਤੇ ਉਹ ਉੱਥੇ ਪਰਿਵਾਰ ਦੀ ਹਿੰਮਤ ਵਧਾਉਣ ਪਹੁੰਚੀ ਸੀ। ਕੁੱਝ ਦਿਨ ਪਹਿਲਾਂ ਹੀ ਬਾਲੀਵੁਡ ਨੇ ਆਪਣੇ ਦਿੱਗਜ਼ ਕਲਾਕਾਰ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਨੂੰ ਖੋਹ ਦਿੱਤਾ ਸੀ। ਉਨ੍ਹਾਂ ਦੇ ਦੇਹਾਂਤ ਨਾਲ ਪੂਰੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ, ਦੋਹਾਂ ਦਾ ਦੇਹਾਂਤ ਕੈਂਸਰ ਕਾਰਨ ਹੋਇਆ ਸੀ।