ਮਹਾਰਾਸ਼ਟਰ ਦੇ ਸਿਤਾਰਾ ਜ਼ਿਲ੍ਹੇ ਦੀ ਰਹਿਣ ਵਾਲੀ 35 ਸਾਲਾ ਨੀਲਮ ਸ਼ਿੰਦੇ 14 ਫਰਵਰੀ ਨੂੰ ਅਮਰੀਕਾ ਵਿਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਕੈਲੀਫੋਰਨੀਆ ਵਿਚ ਇਕ ਕਾਰ ਨੇ ਨੀਲਮ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਬਾਅਦ ਉਹ ਕੌਮਾ ਵਿਚ ਚਲੀ ਗਈ।
ਨੀਲਮ ਦੇ ਪਿਤਾ ਨੇ ਅਮਰੀਕੀ ਵੀਜ਼ਾ ਵਿਚ ਮਦਦ ਲਈ ਸਰਕਾਰ ਤੋਂ ਗੁਹਾਰ ਲਗਾਈ ਸੀ ਜਿਸ ਦੇ ਬਾਅਦ ਅਮਰੀਕਾ ਨੇ ਉਨ੍ਹਾਂ ਨੂੰ ਐਮਰਜੈਂਸੀ ਵੀਜ਼ੇ ਲਈ ਇੰਟਰਵਿਊ ਲਈ ਬੁਲਾਇਆ ਹੈ। ਨੀਲਮ ਦੇ ਪਿਤਾ ਤਾਨਾਜੀ ਸ਼ਿੰਦੇ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੁਰਘਟਨਾ ਦੀ ਜਾਣਕਾਰੀ 16 ਫਰਵਰੀ ਨੂੰ ਮਿਲੀ ਸੀ। ਨੀਲਮ ਫਿਲਹਾਲ ਆਈਸੀਯੂ ਵਿਚ ਭਰਤੀ ਹੈ। ਹਾਦਸੇ ਦੇ ਦੋਸ਼ੀ ਵਾਹਨ ਚਾਲਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਰਿਪੋਰਟ ਮੁਤਾਬਕ ਭਾਰਤ ਸਰਕਾਰ ਦੇ ਦਖਲ ਦੇ ਬਾਅਦ ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ੇ ਦੀਆਂ ਫਾਰਮੈਲਿਟੀਜ਼ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ।
ਨੀਲਮ ਦੇ ਚਾਚਾ ਸੰਜੇ ਨੇ ਦੱਸਿਆ ਕਿ ਨੀਲਮ ਦੇ ਹੱਥ-ਪੈਰ ਟੁੱਟ ਗਏ ਹਨ ਤੇ ਸਿਰ ਵਿਚ ਗੰਭੀਰ ਸੱਟ ਵੱਜੀ ਹੈ। ਹਸਪਤਾਲ ਮੈਨੇਜਮੈਂਟ ਨੇ ਬ੍ਰੇਨ ਦੀ ਸਰਜਰੀ ਲਈ ਪਰਿਵਾਰ ਤੋਂ ਇਜਾਜ਼ਤ ਮੰਗੀ ਹੈ। ਨੀਲਮ ਦੀ ਦੇਖਭਾਲ ਲਈ ਪਰਿਵਾਰ ਦਾ ਉਥੇ ਰਹਿਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਸਿਧਾਰਥ ਤੇ ਕਿਆਰਾ ਦੇ ਘਰ ਜਲਦ ਆਏਗਾ ਨੰਨ੍ਹਾ ਮਹਿਮਾਨ , ਕਿਹਾ- “ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਆ ਰਿਹਾ”
ਦੱਸ ਦੇਈਏ ਕਿ ਨੀਲਮ ਪਿਛਲੇ 4 ਸਾਲ ਤੋਂ ਅਮਰੀਕਾ ਵਿਚ ਰਹਿ ਰਹੀ ਸੀ ਤੇ ਆਪਣੀ ਪੜ੍ਹਾਈ ਦੇ ਫਾਈਨਲ ਸਾਲ ਵਿਚ ਸੀ ਤੇ ਹੁਣ ਨੀਲਮ ਦੇ ਪਰਿਵਾਰ ਨੂੰ ਅਮਰੀਕਾ ਜਾਣ ਲਈ ਵੀਜ਼ਾ ਮਿਲ ਗਿਆ ਹੈ ਤੇ ਉਹ ਉਥੇ ਜਾ ਕੇ ਆਪਣੀ ਧੀ ਦਾ ਧਿਆਨ ਰੱਖ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
























