adaa coronavirus observe change:ਅਦਾਕਾਰਾ ਅਦਾ ਸ਼ਰਮਾ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਜਦੋਂ ਉਹ ਸੈੱਟ ‘ਤੇ ਜਾਵੇਗੀ ਤਾਂ ਹਰ ਕੋਈ ਆਪਣੀ ਜ਼ਿੰਮੇਵਾਰੀ ਨਿਭਾਏਗਾ ਅਤੇ ਸਾਰਿਆਂ ਦੀ ਸੁਰੱਖਿਆ ਕਰਨ ਦੇ ਲਈ ਜ਼ਰੂਰੀ ਸਾਵਧਾਨੀ ਵਰਤੀ ਜਾਵੇਗੀ। ਜ਼ਾਹਿਰ ਹੈ ਕਿ ਉਨ੍ਹਾਂ ਨੂੰ ਵੀ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਕੋਰੋਨਾ ਦੇ ਕਾਰਨ ਰੁਕੀ ਹੋਈ ਸ਼ੂਟਿੰਗ ਕਦੋਂ ਅਤੇ ਕਿਵੇਂ ਸ਼ੁਰੂ ਹੋਵੇਗੀ। ਵਰਤਮਾਨ ਵਿੱਚ ਸ਼ੂਟਿੰਗ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਤਰੀਕਾ ਲੱਭਣ ਦੇ ਲਈ ਬਹੁਤ ਸਾਰੀਆਂ ਯੋਜਨਾਵਾਂ ਬਣਾਈਆਂ ਜਾਦੀਆਂ ਹਨ ਕਿਉਂਕਿ ਲਾਕਟਾਊਨ ਦੇ ਕਾਰਨ ਮਨੋਰੰਜਨ ਉਦਯੋਗ ਵਿੱਚ ਵੀ ਕੰਮ ਰੁਕਿਆ ਹੋਇਆ ਹੈ।
ਇਹ ਪੁੱਛੇ ਜਾਣ ‘ਤੇ ਕਿ ਉਹ ਇਸ ਵਾਰ ਕਿਵੇਂ ਦਾ ਮਹਿਸੂਸ ਕਰਦੀ ਹੈ ਕਿ ਚੀਜਾਂ ਬਦਲ ਜਾਣਗੀਆਂ ਤਾਂ ਉਨ੍ਹਾਂ ਨੇ ਦੱਸਿਆ ਕਿ ਇਮਾਨਦਾਰੀ ਨਾਲ ਮੈਨੂੰ ਕੁਝ ਪਤਾ ਨਹੀਂ ਹੈ। ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਸ ਬੀਮਾਰੀ ਤੋਂ ਬਾਅਦ ਦਿਆਲੂ ਲੋਕ ਬਣ ਕੇ ਬਾਹਰ ਆਵਾਂਗੇ।
ਉਨ੍ਹਾਂ ਨੇ ਅੱਗੇ ਕਿਹਾ ਮੈਨੂੰ ਲੱਗਦਾ ਹੈ ਕਿ ਇਸ ਵਾਰ ਜਦੋਂ ਅਸੀਂ ਸ਼ੂਟਿੰਗ ਸ਼ੁਰੂ ਕਰਾਂਗੇ ਤਾਂ ਅਸੀਂ ਸਾਰੇ ਜ਼ਿੰਮੇਵਾਰ ਹੋਵਾਂਗੇ ਅਤੇ ਆਪਣੇ ਅਤੇ ਆਪਣੇ ਨੇੜੇ ਦੇ ਲੋਕਾਂ ਦੀ ਸੁਰੱਖਿਆ ਕਰਨ ਦੇ ਲਈ ਜ਼ਰੂਰੀ ਸਾਵਧਾਨੀ ਵਰਤਾਂਗਾ।
ਅਦਾਕਾਰਾ ਅਦਾ ਨੇ ਹਾਰਰ ਫਿਲਮ 1920 ਦੇ ਨਾਲ ਆਪਣਾ ਬਾਲੀਵੁੱਡ ਸਫ਼ਰ ਸ਼ੁਰੂ ਕੀਤਾ ਸੀ ਅਤੇ ਹਸੀ ਤੋਂ ਫਸੀ, ਬਾਈਪਾਸ ਰੋਡ, ਕਮਾਂਡੋ 2 ਅਤੇ ਕਮਾਂਡੋ 3 ਵਰਗੀਆਂ ਫਿਲਮਾਂ ਕੀਤੀਆਂ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਦਾਕਾਰਾ ਅਦਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੀ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਅਦਾ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਹੈ। ਅਦਾ ਸ਼ਰਮਾ ਜਦੋ ਵੀ ਸੋਸ਼ਲ ਮੀਡੀਆ ‘ਤੇ ਆਪਣੀ ਤਸਵੀਰ ਜਾਂ ਫਿਰ ਵੀਡੀਓ ਸ਼ੇਅਰ ਕਰਦੀ ਹੈ ਤਾਂ ਉਹ ਕੁਝ ਹੀ ਪਲਾਂ ‘ਚ ਵਾਇਰਲ ਹੋ ਜਾਂਦੀ ਹੈ।