All arrangements made for : ਜਲੰਧਰ ਵਿੱਚ ਲੌਕਡਾਊਨ ਦੇ ਦੋ ਮਹੀਨਿਆਂ ਦੌਰਾਨ 804 ਬੱਚਿਆਂ ਨੇ ਜਨਮ ਲਿਆ। ਜਲੰਧਰ ਦੇ ਅਲੱਗ ਅਲੱਗ ਹਸਪਤਾਲਾਂ ਵਿੱਚ ਮਾਂ ਬਣਨ ਦਾ ਸੁੱਖ ਪ੍ਰਾਪਤ ਕਰ ਚੁੱਕੀਆਂ ਇਹ ਮਾਵਾਂ ਬੇਹੱਦ ਖੁਸ਼ ਨਜ਼ਰ ਆ ਰਹੀਆਂ ਹਨ। ਹੋਣਵੀ ਕਿਉਂ ਨਾ ਕਰਫ਼ਿਊ ਦੌਰਾਨ ਜਿੱਥੇ ਹਰ ਕੋਈ ਦਹਿਸ਼ਤ ਵਿਚ ਸੀ ਉੱਥੇ ਇਸੇ ਸਮੇਂ ਦੌਰਾਨ ਰੱਬ ਨੇ ਇਨ੍ਹਾਂ ਨੂੰ ਖੁਸ਼ੀਆਂ ਨਾਲ ਨਵਾਜ਼ਿਆ ਹੈ। ਕਰਫਿਊ ਦੌਰਾਨ ਪੰਜਾਬ ਵਿੱਚ ਗਰਭਵਤੀ ਔਰਤਾਂ ਨੂੰ ਹਸਪਤਾਲ ਆਉਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਦਾ ਖਾਸ ਇੰਤਜ਼ਾਮ ਕੀਤਾ ਗਿਆ ਸੀ। ਜਲੰਧਰ ਵਿੱਚ ਆਮ ਤੌਰ ਤੇ ਬਹੁਤ ਸਾਰੇ ਪਰਿਵਾਰ ਮਹਿਲਾਵਾਂ ਦੀ ਡਿਲੀਵਰੀ ਲਈ ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਭਰਤੀ ਕਰਾਉਂਦੇ ਹਨ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਇਹਨਾਂ ਕੋਲੋਂ ਮੋਟੀ ਫੀਸ ਲਈ ਜਾਂਦੀ ਹੈ। ਇਹੀ ਕਾਰਨ ਹੈ ਕਿ ਸ਼ਹਿਰ ਦੇ ਲੋਕ ਅਤੇ ਸ਼ਹਿਰ ਦੇ ਨੇੜਲੇ ਇਲਾਕਿਆਂ ਦੇ ਲੋਕ ਤਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਗਏ ਹਨ ਪਰ ਪੇਂਡੂ ਇਲਾਕਿਆਂ ਤੋਂ ਆਉਣ ਵਾਲੇ ਜ਼ਿਆਦਾਤਰ ਲੋਕਾਂ ਨੇ ਇਸ ਕੰਮ ਲਈ ਸਿਵਲ ਹਸਪਤਾਲ ਦਾ ਰੁੱਖ ਕੀਤਾ।
ਪ੍ਰਾਈਵੇਟ ਹਸਪਤਾਲ ਦੇ ਡਾਕਟਰ ਬੀ ਐਸ ਜੌਹਲ ਦਾ ਕਹਿਣਾ ਹੈ ਕਿ ਹਾਲਾਂਕਿ ਉਨ੍ਹਾਂ ਦੇ ਹਸਪਤਾਲ ਵਿੱਚ ਇਸ ਦੌਰਾਨ ਬਹੁਤ ਸਾਰੀਆਂ ਡਿਲੀਵਰੀ ਕੀਤੀਆਂ ਗਈਆਂ ਪਰ ਫਿਰ ਵੀ ਪਿਛਲੇ ਸਮੇਂ ਦੀ ਤੁਲਨਾ ਵਿੱਚ ਇਨ੍ਹਾਂ ਦੋਨਾਂ ਮਹੀਨਿਆਂ ਦੌਰਾਨ ਉਨ੍ਹਾਂ ਦੇ ਹਸਪਤਾਲ ਵਿੱਚ ਅਜਿਹੇ ਮਾਮਲੇ ਕੁਝ ਘੱਟ ਆਏ ਕਿਉਂਕਿ ਦੂਰ ਦਰਾਜ ਦੇ ਲੋਕ ਅਤੇ ਪਿੰਡਾਂ ਦੇ ਲੋਕ ਸਾਦਾ ਸਿਵਲ ਹਸਪਤਾਲ ਇਲਾਜ ਲਈ ਪਹੁੰਚੇ। ਉਧਰ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੀ ਗਾਇਨੀ ਵਾਰਡ ਦੀ SMO ਕੁਲਵਿੰਦਰ ਕੌਰ ਨੇ ਕਿਹਾ ਕਿ ਕਰਫਿਊ ਅਤੇ ਲਾਕਡਾਊਨ ਦੌਰਾਨ ਪਿਛਲੇ ਦੋ ਮਹੀਨਿਆਂ ਵਿੱਚ ਸਿਵਲ ਹਸਪਤਾਲ ਵਿੱਚ ਕੁੱਲ 804 ਬੱਚਿਆਂ ਨੇ ਜਨਮ ਲਿਆ। ਇਨ੍ਹਾਂ ਵਿੱਚੋਂ 268 ਬੱਚਿਆਂ ਦਾ ਜਨਮ ਆਪ੍ਰੇਸ਼ਨ ਨਾਲ ਹੋਇਆ।
ਕੁਲਵਿੰਦਰ ਕੌਰ ਨੇ ਕਿਹਾ ਕਿ ਪਿਛਲੇ ਦੋ ਮਹੀਨੇ ਵਿੱਚ ਕਰਫਿਊ ਅਤੇ ਲਾਅ ਬਣਾਉਣ ਦੌਰਾਨ ਜਿਨ੍ਹਾਂ ਬੱਚਿਆਂ ਦਾ ਜਨਮ ਹੋਇਆ ਹੈ, ਉਨ੍ਹਾਂ ਦੀ ਗਿਣਤੀ ਫਿਲਹਾਲ ਕੋਰੋਨਾ ਕਰ ਕੇ ਜਿੱਥੇ ਪੂਰੀ ਦੁਨੀਆਂ ਦਹਿਸ਼ਤ ਵਿੱਚ ਹੈ ਉੱਥੇ ਇਨ੍ਹਾਂ ਪਰਿਵਾਰਾਂ ਦੇ ਵਿੱਚ ਆਈ ਖੁਸ਼ੀ ਸ਼ਾਇਦ ਕੋਰੋਨਾ ਦੀ ਦਹਿਸ਼ਤ ਨਾਲੋਂ ਕਿਤੇ ਵੱਡੀ ਹੈ ਅਤੇ ਇਹ ਲੋਕ ਕਦੀ ਨਹੀਂ ਭੁੱਲਣਗੇ ਕਿ ਜਿਸ ਸਮੇਂ ਕੋਰੋਨਾ ਕਰ ਕੇ ਦੁਨੀਆ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਜਾ ਰਹੀ ਸੀ। ਉਸ ਵੇਲੇ ਰੱਬ ਨੇ ਇਨ੍ਹਾਂ ਨੂੰ ਸੰਤਾਨ ਨਾਲ ਨਵਾਜ਼ਿਆ। ਪੂਰੇ ਸਾਲ ਵਿੱਚ ਬਾਕੀ ਮਹੀਨਿਆਂ ਜਿੰਨੀ ਹੀ ਹੈ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਲਈ ਪ੍ਰਸ਼ਾਸਨ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਪੁਖ਼ਤਾ ਇੰਤਜ਼ਾਮ ਕੀਤੇ ਗਏ ਸੀ। ਇਨ੍ਹਾਂ ਔਰਤਾਂ ਨੂੰ ਹਸਪਤਾਲ ਲਿਆਉਣ ਲਈ 108 ਐਂਬੂਲੈਂਸ ਹੋਰ ਪ੍ਰਾਈਵੇਟ ਐਂਬੂਲੈਂਸ ਅਤੇ ਬਾਕੀ ਸਾਧਨਾਂ ਦਾ ਪ੍ਰਯੋਗ ਕੀਤਾ ਗਿਆ ਤਾਂ ਕਿ ਕਿਸੇ ਵੀ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਣ ਵਿੱਚ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ। ਇਸ ਦੇ ਨਾਲ ਹੀ ਹਸਪਤਾਲ ਦਾ ਸਟਾਫ ਵੀ ਪੂਰੀ ਤਰ੍ਹਾਂ ਕੋਰੋਨਾ ਨੂੰ ਭੁੱਲਦੇ ਹੋਏ ਇਸ ਕੰਮ ਵਿੱਚ ਦਿਨ ਰਾਤ ਜੁਟਿਆ ਰਿਹਾ ਤਾਂ ਕਿ ਕਿਸੇ ਵੀ ਮਾਂ ਜਾਂ ਉਸ ਦੇ ਬੱਚੇ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।