ਚੰਡੀਗੜ੍ਹ ‘ਚ ਹੁਣ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ। ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ 3:00 ਵਜੇ ਤੱਕ ਦਾ ਹੈ। ਦੁਕਾਨਦਾਰ ਸੋਸ਼ਲ ਡਿਸਟੈਂਸ ਤੇ ਸੈਨੇਟਾਈਜ਼ਿੰਗ ਦਾ ਪੂਰਾ ਖਿਆਲ ਰੱਖਣਗੇ।
ਸਾਰੇ ਸ਼ਾਪਿੰਗ ਮਾਲ, ਸਿਨੇਮਾ ਹਾਲ, ਥੀਏਟਰ, ਅਜਾਇਬ ਘਰ, ਜਿੰਮ, ਲਾਇਬ੍ਰੇਰੀਆਂ, ਸਪਾ, ਸੈਲੂਨ, ਸੁਖਨਾ ਝੀਲ ਅਤੇ ਰਾਕ ਗਾਰਡਨ ਬੰਦ ਰਹਿਣਗੇ। ਰਾਤ ਦਾ ਕਰਫ਼ਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਸ਼ਨੀਵਾਰ ਸ਼ਾਮ 6 ਵਜੇ ਤੋਂ ਸ਼ਾਮ 5 ਵਜੇ ਤੱਕ ਚੰਡੀਗੜ੍ਹ ਵਿਚ ਕਰਫ਼ਿਊ ਜਾਰੀ ਰਹੇਗਾ । ਵੀਕੈਂਡ ਦੇ ਕਰਫ਼ਿਊ ਦੇ ਦੌਰਾਨ, ਸਿਰਫ਼ ਜ਼ਰੂਰੀ ਦੁਕਾਨਾਂ ਨੂੰ ਖੁੱਲ੍ਹਾ ਰਹਿਣ ਦਿੱਤਾ ਜਾਵੇਗਾ। ਪ੍ਰਾਈਵੇਟ ਸੈਕਟਰ ਦੇ ਸਾਰੇ ਮੁਲਾਜ਼ਮ ਵਰਕ ਫਰਾਮ ਹੋਮ ਕਰਨਗੇ ਪਰ ਲੋੜ ਪੈਣ ‘ਤੇ ਦਫਤਰਾਂ ਨੂੰ ਖੋਲ੍ਹਿਆ ਵੀ ਜਾ ਸਕਦਾ ਹੈ। ਇਸ ‘ਤੇ ਕੋਈ ਕਾਰਵਾਈ ਨਹੀਂ ਹੋਵੇਗੀ।
ਦੁਕਾਨਾਂ ਵਿਚ ਦਾਖ਼ਲ ਹੋਣ ਵਾਲੇ ਸਾਰੇ ਗਾਹਕਾਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਸਬੰਧਿਤ ਮਾਰਕੀਟ ਐਸੋਸੀਏਸ਼ਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਉਨ੍ਹਾਂ ਦੀ ਦੁਕਾਨ ‘ਤੇ ਜੋ ਵੀ ਗਾਹਕ ਆਏ, ਉਸ ਨੇ ਮਾਸਕ ਪਹਿਨਿਆ ਹੋਵੇ। ਨਾਲ ਹੀ ਇਹ ਵੀ ਯਕੀਨੀ ਬਣਾਉਣਗੇ ਕਿ ਦੁਕਾਨਾਂ ਦੇ ਵਿਹੜੇ ਵਿਚ ਜਾਂ ਬਾਜ਼ਾਰਾਂ ਦੇ ਖੁੱਲ੍ਹੇ ਇਲਾਕਿਆਂ ਵਿਚ ਭੀੜ ਨਾ ਹੋਵੇ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਸਮਾਂ ਰਹਿੰਦਿਆਂ ਹੀ ਕੰਟਰੋਲ ਕੀਤਾ ਜਾ ਸਕੇ ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਪ੍ਰੀਖਿਆ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਸੁਰੱਖਿਆ ਨਿਸ਼ਿਚਤ ਕਰੇ ਕੇਂਦਰ : ਵਿਜੈ ਇੰਦਰ ਸਿੰਗਲਾ