ਹਰਿਆਣਾ ਦੇ ਅੰਬਾਲਾ ਵਿੱਚ CIA ਸ਼ਹਿਜ਼ਾਦਪੁਰ ਨੇ ਨਸ਼ੀਲੇ ਪਦਾਰਥਾਂ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਮੁਲਜ਼ਮ ਸੁਭਾਸ਼ ਪਾਰਕ ਤੋਂ ਸਿਵਲ ਹਸਪਤਾਲ ਅੰਬਾਲਾ ਛਾਉਣੀ ਵੱਲ ਹੈਰੋਇਨ ਸਪਲਾਈ ਕਰਨ ਜਾ ਰਿਹਾ ਸੀ। CIA ਸ਼ਹਿਜ਼ਾਦਪੁਰ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਵਿੱਚ ਜੁਟੀ ਹੋਈ ਹੈ।
ਪੁਲਿਸ ਅਨੁਸਾਰ CIA ਸ਼ਹਿਜ਼ਾਦਪੁਰ ਦੀ ਟੀਮ ਸਿਵਲ ਹਸਪਤਾਲ ਅੰਬਾਲਾ ਛਾਉਣੀ ਨੇੜੇ ਗਸ਼ਤ ’ਤੇ ਸੀ। ਇਸ ਦੌਰਾਨ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਦੇਹਾ ਕਲੋਨੀ ਦਾ ਰਹਿਣ ਵਾਲਾ ਵਿਸ਼ਾਲ ਉਰਫ਼ ਹੱਥੀ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਮੁਲਜ਼ਮ ਸੁਭਾਸ਼ ਪਾਰਕ ਨੇੜੇ ਹੈਰੋਇਨ ਵੇਚਣ ਲਈ ਘੁੰਮ ਰਿਹਾ ਹੈ। ਮੁਲਜ਼ਮ ਸੁਭਾਸ਼ ਪਾਰਕ ਤੋਂ ਹੁੰਦੇ ਹੋਏ ਸਿਵਲ ਹਸਪਤਾਲ ਕੈਂਟ ਵੱਲ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਪੁਲਿਸ ਨੇ ਤੁਰੰਤ ਨਾਕਾਬੰਦੀ ਕਰਦਿਆਂ ਕਥਿਤ ਦੋਸ਼ੀ ਵਿਸ਼ਾਲ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਲੈਣ ‘ਤੇ ਉਸ ਦੀ ਜੇਬ ‘ਚੋਂ 9 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲੀਸ ਨੇ ਮੁਲਜ਼ਮ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਹੈ। ਅੰਬਾਲਾ ਕੈਂਟ ਥਾਣੇ ਦੀ ਪੁਲਿਸ ਨੇ ਮੁਲਜ਼ਮ ਵਿਸ਼ਾਲ ਉਰਫ਼ ਹੱਥੀ ਖ਼ਿਲਾਫ਼ ਧਾਰਾ 21-61-85 NDPS ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।