amitabh help migrants flags:ਲਾਕਡਾਊਨ ਦੀ ਵਜ੍ਹਾ ਨਾਲ ਸ਼ਹਿਰਾਂ ਵਿੱਚ ਫਸੇ ਪਰਵਾਸੀ ਮਜ਼ਦੂਰਾਂ ਦੀ ਮਦਦ ਦੇ ਲਈ ਕਈ ਸਿਤਾਰੇ ਅੱਗੇ ਆਏ ਹਨ। ਇਸੇ ਵਿੱਚ ਹੁਣ ਹਿੰਦੀ ਸਿਨੇਮਾ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵੀ ਵੱਡਾ ਕਦਮ ਚੁੱਕਿਆ ਹੈ। ਪ੍ਰਵਾਸੀਆਂ ਦੇ ਲਈ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਆਫਿਸ ਐਬੀ ਕਾਰਪੋਰੇਸ਼ਨ ਲਿਮੀਟਡ ਦੇ ਵੱਲੋਂ ਮੁੰਬਈ ਤੋਂ 10 ਬੱਸਾਂ ਯੂਪੀ ਦੇ ਲਈ ਰਵਾਨਾ ਹੋ ਗਈਆਂ ਹਨ। ਸ਼ੁੱਕਰਵਾਰ ਨੂੰ ਮੁੰਬਈ ਦੇ ਹਾਜੀ ਅਲੀ ਜੂਸ ਸੈਂਟਰ ਤੋਂ ਉੱਤਰ ਪ੍ਰਦੇਸ਼ ਦੇ ਲਈ ਦਸ ਬੱਸਾਂ ਨੂੰ ਹਰੀ ਝੰਡੀ ਦਿਖਾਈ ਗਈ।
ਅਮਿਤਾਭ ਬੱਚਨ ਕਾਰਪੋਰੇਸ਼ਨ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਯਾਦਵ ਨਾਲ ਮਿਲ ਸਾਰਾ ਇੰਤਜ਼ਾਮ ਕੀਤਾ ਹੈ। ਇਹ ਨੇਕ ਕੰਮ ਮਾਹਿਮ ਦਰਗਾਹ ਟਰੱਸਟ ਅਤੇ ਹਾਜੀ ਅਲੀ ਟਰੱਸਟ ਵੱਲੋਂ ਮਿਲਕੇ ਕੀਤਾ ਜਾ ਰਿਹਾ ਹੈ। ਇਨ੍ਹਾਂ ਸਭ ਪਰਵਾਸੀਆਂ ਨੂੰ ਉੱਤਰ ਪ੍ਰਦੇਸ਼ ਵਿੱਚ ਅਲੱਗ ਅਲੱਗ ਜਗ੍ਹਾ ‘ਤੇ ਛੱਡਿਆ ਜਾਵੇਗਾ। ਤਸਵੀਰ ਵਿੱਚ ਸਾਰੇ ਪ੍ਰਵਾਸੀ ਬੱਸ ਵਿੱਚ ਬੈਠੇ ਨਜ਼ਰ ਆ ਰਹੇ ਹਨ। ਇਹਨਾਂ ਸਾਰਿਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਗਿਆ ਹੈ।
ਬੱਸ ਵਿੱਚ ਪ੍ਰਵਾਸੀਆਂ ਨੂੰ ਲਿਜਾਂਦੇ ਸਮੇਂ ਪੂਰੀ ਤਰ੍ਹਾਂ ਨਾਲ ਸੋਸ਼ਲ ਡਿਸਟੈੰਸਿੰਗ ਦਾ ਖਿਆਲ ਰੱਖਿਆ ਗਿਆ ਹੈ। ਇੱਕ ਸੀਟ ‘ਤੇ ਇੱਕ ਹੀ ਸ਼ਖ਼ਸ ਬੈਠਾ ਹੈ। ਨਾਲ ਹੀ ਸਾਰਿਆਂ ਨੇ ਮਾਸਕ ਪਾਇਆ ਹੋਇਆ ਹੈ।
ਸਾਰੇ ਪਰਵਾਸੀ ਲਾਈਨ ਵਿੱਚ ਦੂਰੀ ਬਣਾ ਕੇ ਖੜ੍ਹੇ ਹਨ। ਇਸ ਪੂਰੀ ਪ੍ਰਕਿਰਿਆ ਦੇ ਤਹਿਤ ਕੋਰੋਨਾ ਨੂੰ ਲੈ ਕੇ ਪੂਰੀ ਸਾਵਧਾਨੀ ਵਰਤੀ ਗਈ ਹੈ। ਇਹ ਸਾਰੇ ਲੋਕ ਲਾਕਡਾਊਨ ਲੱਗਣ ਤੋਂ ਬਾਅਦ ਤੋਂ ਹੀ ਮੁੰਬਈ ਵਿੱਚ ਫਸੇ ਹੋਏ ਸਨ। ਪੁਲਸ ਸਦੀ ਦੇ ਮਹਾਨਾਇਕ ਦੀ ਮਦਦ ਨਾਲ ਇਨ੍ਹਾਂ ਸਾਰੇ ਪ੍ਰਵਾਸੀਆਂ ਨੂੰ ਆਪਣੇ ਘਰ ਜਾਣ ਦਾ ਮੌਕਾ ਮਿਲਿਆ ਹੈ।