ammy virk sardool sikander:ਗਾਇਕ ਅਤੇ ਪੰਜਾਬੀ ਇੰਡਸਟਰੀ ਦੇ ਨਿੱਕੇ ਜ਼ੈਲਦਾਰ ਯਾਨੀ ਕਿ ਐਮੀ ਵਿਰਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।ਇਸ ਵੀਡੀਓ ‘ਚ ਉਹ ਗਾਇਕ ਸਰਦੂਲ ਸਿਕੰਦਰ ਦਾ ਗੀਤ ‘ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ’ ਗਾ ਕੇ ਸੁਣਾ ਰਹੇ ਹਨ । ਇਸ ਗੀਤ ਨੂੰ ਉਨ੍ਹਾਂ ਨੇ ਆਪਣੇ ਹੀ ਅੰਦਾਜ਼ ‘ਚ ਗਾਇਆ ਹੈ ਅਤੇ ਇਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ।
ਇਸ ਗੀਤ ਨੂੰ ਮਿਊਜ਼ਿਕ ਐਵੀ ਸਰਾਂ ਨੇ ਦਿੱਤਾ ਹੈ ਜਦੋਂਕਿ ਵੀਡੀਓ ਅਰਵਿੰਦਰ ਖਹਿਰਾ ਵੱਲੋਂ ਤਿਆਰ ਕੀਤੀ ਗਈ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਦੂਲ ਸਿਕੰਦਰ ਨੇ ਇਸ ਗੀਤ ਨੂੰ ਗਾਇਆ ਸੀ ਅਤੇ ਇਹ ਗੀਤ ਬਹੁਤ ਹੀ ਮਕਬੂਲ ਹੋਇਆ ਸੀ। ਹੁਣ ਐਮੀ ਵਿਰਕ ਨੇ ਇਸ ਗੀਤ ਨੂੰ ਨਵੇਂ ਅੰਦਾਜ਼ ‘ਚ ਗਾ ਕੇ ਸਭ ਦਾ ਦਿਲ ਜਿੱਤ ਰਹੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਐਮੀ ਵਿਰਕ ਨੇ 2013 ‘ਚ ਪੰਜਾਬੀ ਮਿਉਜ਼ਿਕ ਇੰਡਸਟਰੀ ‘ਚ ਕਦਮ ਰੱਖਿਆ ।
ਉਨਾਂ ਦੇ ਪਹਿਲੇ ਗੀਤ ਨੇ ਹੀ ਪੰਜਾਬੀ ਮਿਉਜ਼ਿਕ ਇੰਡਸਟਰੀ ‘ਚ ਧੁੰਮਾ ਪਾ ਦਿੱਤੀਆਂ ।ਉਨਾਂ ਦੀ ਐਲਬਮ ‘ਬੁਲੇਟ’ ਦਾ ਗੀਤ ‘ਆਪਾਂ ਛਮਕ ਛੱਲੋ ਹੀ ਛੱਡ ਤੀ’ ਲੋਕਾਂ ‘ਚ ਬਹੁਤ ਪਸੰਦ ਕੀਤਾ ਗਿਆ ।ਜੇਕਰ ਐਮੀ ਵਿਰਕ ਦੇ ਫਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਐਮੀ ਵਿਰਕ ਨੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਰਿੰਦਰ ਗਿੱਲ ਦੀ ਫਿਲਮ ਅੰਗਰੇਜ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਇਸ ਤੋਂ ਬਾਅਦ ਐਮੀ ਵਿਰਕ ਨੇ ਇੰਡਸਟਰੀ ਇੱਕ ਤੋਂ ਬਾਅਦ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ। ਜੇਕਰ ਐਮੀ ਵਿਰਕ ਦੀਆਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚੋਂ ਅੰਗਰੇਜ਼, ਅਰਦਾਸ, ਬੰਬੂਕਾਟ ਫਿਲਮਾਂ ਵਿੱਚ ਆਪਣੀ ਬੇਹਤਰੀਨ ਅਦਾਕਾਰੀ ਕੀਤੀ ਤੇ ਕਈ ਲੋਕਾਂ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਐਮੀ ਵਿਰਕ ਦੀ ਨਿੱਕਾ ਜ਼ੈਲਦਾਰ ਤੇ ਨਿੱਕਾ ਜ਼ੈਲਦਾਰ-2 ਵੀ ਲੋਕਾਂ ਨੂੰ ਬੇਹੱਦ ਪਸੰਦ ਆਈ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਐਮੀ ਵਿਰਕ ਦੀ ਬਾਲੀਵੁਡ ਫਿਲਮ 83 ਵੀ ਰਿਲੀਜ਼ ਹੋਣ ਦੇ ਲਈ ਤਿਆਰ ਹੈ।