ਅੰਮ੍ਰਿਤਸਰ ਪੁਲਿਸ ਨੇ 46 ਲੱਖ 91 ਹਜ਼ਾਰ ਦੀ ਡਰੱਗ ਮਨੀ ਨਾਲ 5 ਨੌਜਵਾਨਾਂ ਨੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਵਿਚ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਸ਼ੇ ਦੀ ਰਿਕਵਰੀ ਵੀ ਬਹੁਤ ਕੀਤੀ ਹੈ।
ਸ. ਭੁੱਲਰ ਨੇ ਕਿਹਾ ਕਿ ਇਸ ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ 1 ਕਿਲੋ ਹੈਰੋਇਨ ਸ਼ੁਰੂ ਬਰਾਮਦ ਕਰਕੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸੇ ਵਿਚ ਜਾਂਚ ਅੱਗੇ ਕੀਤੀ ਤਾਂ ਹਰਿਆਣਾ ਤੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਫਤਿਹਗੜ੍ਹ ਦਾ ਨੌਜਵਾਨ ਤੇ ਮਹਵਾ ਪਿੰਡ ਦਾ ਨੌਜਵਾਨ ਫੜਿਆ ਗਿਆ। ਇਕ ਪੁਲਿਸ ਮੁਲਾਜ਼ਮ ਵੀ ਫੜਿਆ ਗਿਆ ਹੈ। ਯੂਐੱਸਏ ਤੇ ਦੁਬਈ ਤੋਂ ਸਾਰਾ ਨੈਟਵਰਕ ਗੈਂਗਸਟਰ ਤੇ ਤਸਕਰ ਚਲਾ ਰਹੇ ਸਨ।
ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਖੱਟਰ ਨਾਲ ਸਿੱਖਿਆ ਮੰਤਰੀ ਬੈਂਸ ਨੇ ਕੀਤੀ ਮੁਲਾਕਾਤ, ਵੱਖ-ਵੱਖ ਪ੍ਰਾਜੈਕਟਾਂ ਦਾ ਰੱਖਿਆ ਪ੍ਰਸਤਾਵ
ਉਨ੍ਹਾਂ ਕਿਹਾ ਕਿ ਇਹ ਸਾਰੀ ਡਰੱਗ ਮਨੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2016 ਵਿਚ ਪੰਜਾਬ ਪੁਲਿਸ ਵਿਚ ਭਰਤੀ ਹੋਇਆ ਸੀਤੇ ਲਾਲਚ ਦੇ ਕਾਰਨ ਇਸ ਕੰਮ ਵਿਚ ਆਇਆ ਸੀ ਤੇ ਲੁਧਿਆਣਾ ਵਿਚ ਡੀਐੱਸਪੀ ਨਾਲ ਡਿਊਟੀ ਕਰ ਰਿਹਾ ਸੀ ਤੇ ਕੋਰੀਅਰ ਵਜੋਂ ਕੰਮ ਕਰਦਾ ਸੀ। ਅਜੇ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਜਾਣਕਾਰੀਆਂ ਮਿਲਣ ਦੀ ਸੰਭਾਵਨਾ ਹੈ। ਭੁੱਲਰ ਨੇ ਕਿਹਾ ਕਿ ਇੰਨੇ ਵੱਡੇ ਨੈਟਵਰਕ ਨੂੰ ਡਰੱਗ ਮਨੀ ਨਾਲ ਫੜਨਾ ਇਕ ਵੱਡੀ ਸਫਲਤਾ ਹੈ ਤੇ ਇਸ ਨੈਟਵਰਕ ਵਿਚ ਕਈ ਸਟੇਟਾਂ ਸ਼ਾਮਲ ਹਨ। ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

























