anil anniversary wedding story:ਬਾਲੀਵੁਡ ਅਦਾਕਾਰ ਅਨਿਲ ਕਪੂਰ ਅਤੇ ਸੁਨੀਤਾ ਕਪੂਰ ਅੱਜ ਆਪਣੀ ਵਿਆਹ ਦੀ 36 ਵੀਂ ਵਰ੍ਹੇਗੰਢ ਮਨਾ ਰਹੇ ਹਨ। ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁੱਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਨਾਲ ਹੀ ਇੱਕ ਲੰਬੀ ਚੌੜੀ ਪੋਸਟ ਲਿਖੀ ਹੈ। ਇਸ ਪੋਸਟ ਵਿੱਚ ਅਨਿਲ ਕਪੂਰ ਨੇ ਸੁਨੀਤਾ ਕਪੂਰ ਨੂੰ ਵੈਡਿੰਗ ਐਨੀਵਰਸਿਰੀ ਵਿਸ਼ ਕੀਤਾ ਹੈ ਅਤੇ ਨਾਲ ਹੀ ਦੋਹਾਂ ਦੇ ਰਿਸ਼ਤੇ ਦੇ ਬਾਰੇ ਵਿੱਚ ਕੁੱਝ ਗੱਲਾਂ ਕਹੀਆਂ ਹਨ। ਅਨਿਲ ਕਪੂਰ ਨੇ ਲਿਖਿਆ ‘ ਕਿਸ ਤਰ੍ਹਾਂ 19 ਮਈ ਸਾਡੀ ਜਿੰਦਗੀ ਦਾ ਬੈਸਟ ਡੇਅ ਬਣ ਗਿਆ।
ਅਨਿਲ ਨੇ ਲਿਖਿਆ -ਮੈਂ ਆਪਣੀ ਗਰਲਫ੍ਰੈਂਡ ਸੁਨੀਤਾ ਨੂੰ ਪਰਪੋਜ ਕੀਤਾ ਅਤੇ ਉਸ ਨੂੰ ਮੇਰੀ ਪਤਨੀ ਬਣ ਜਾਣ ਨੂੰਂ ਕਿਹਾ,ਸਾਡਾ ਵਿਆਹ ਦੇਰ ਵਿੱਚ ਹੋਇਆ ਕਿਉਂਕਿ ਮੈਂ ਇਸ ਗੱਲ ਦੀ ਤੱਸਲੀ ਕਰਨਾ ਚਾਹੁੰਦਾ ਸੀ ਕਿ ਮੈਂ ਉਸ ਦੀ ਦੇਖਭਾਲ ਕਰ ਪਾਵਾਂਗਾ ਜਾਂ ਨਹੀਂ ਜਿਸਦੀ ਉਹ ਹਕਦਾਰ ਹੈ ਅਤੇ ਉਸ ਨੂੰ ਉਹ ਦੇ ਪਾਵਾਂਗਾ ਜਿਸਦੇ ਸਪਨੇ ਉਸ ਨੇ ਹਮੇਸ਼ਾ ਵੇਖੇ ਹਨ। ਅਨਿਨ ਕਪੂਰ ਨੇ ਲਿਖਿਆ -ਘੱਟ ਤੋਂ ਘੱਟ ਮੈਂ ਇੰਨਾ ਤਾਂ ਚਾਹੁੰਦਾ ਸੀ ਕਿ ਮੈਂ ਇੱਕ ਘਰ ਖਰੀਦ ਸਕਾਂ ਅਤੇ ਇੱਕ ਕੁਕ ਹਾਇਰ ਕਰ ਸਕਾਂ, ਮੈਂ ਬਸ ਉਸ ਦੇ ਲਾਇਕ ਬਣਨਾ ਚਾਹੁੰਦਾ ਸੀ। ਅਸੀਂ 19 ਮਈ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ, ਸਾਰੀ ਉਲਟ ਚੀਜਾਂ ਦੇ ਖਿਲਾਫ, ਮੈਨੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਉਸ ਦੇ ਘਰ ਵਿੱਚ ਐਂਟਰ ਕੀਤਾ ਅਤੇ ਆਪਣੀ ਲਾੜੀ ਨੂੰ ਵੇਖਿਆ ਤਾਂ ਉਹ ਹੱਸ ਰਹੀ ਸੀ ਅਤੇ ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਖੁਸ਼ੀ ਦੇ ਹੰਝੂ ਪਰ ਨਾਲ ਹੀ ਘਬਰਾਹਟ ਵੀ ਸੀ ਜਦੋਂ ਕਿ ਇਹ ਮੇਰੇ ਵਿਆਹ ਦਾ ਦਿਨ ਸੀ। ਸਾਡਾ ਵਿਆਹ ਇੱਕ ਦਿਨ ਵਿੱਚ ਪਲਾਨ ਕੀਤਾ ਗਿਆ ਅਤੇ ਇੱਕ ਹੀ ਦਿਨ ਵਿੱਚ ਹੋ ਗਿਆ ਅਤੇ ਹਾਂ ਸਾਡਾ ਵਿਆਹ ਕੁੱਝ ਜਿਆਦਾ ਵੱਡਾ ਨਹੀਂ ਸੀ ਅਤੇ ਨਾ ਹੀ ਹਨੀਮੂਨ ਤੇ ਗਏ ਸੀ ਜੋ ਮੈਨੂੰ ਅੱਜ ਵੀ ਇਸ ਤੇ ਬਹੁਤ ਬੁਰਾ ਲੱਗਦਾ ਹੈ ਪਰ ਇਹ ਬੈਸਟ ਚੀਜ ਸੀ ਜੋ ਮੇਰੇ ਲਈ ਪਲਾਨ ਕੀਤੀ ਗਈ।
ਅਨਿਲ ਕਪੂਰ ਨੇ ਲਿਖਿਆ ਕਿ ਇਹ ਸਾਡੇ ਲਈ ਨਵੀਂ ਅਤੇ ਨੇਵਰ ਸਿਚੁਏਸ਼ਨ ਸੀ ਅਤੇ ਮੈਂ ਬਹੁਤ ਖੁਸ਼ ਸੀ ਕਿ ਸਾਡੇ ਜੀਵਣ ਵਿੱਚ ਉਹ ਛਲਾਂਗ ਲਗਾਈ ਅਤੇ ਹੁਣ ਇਕੱਠੇ ਰਹਿਣ ਜਾ ਰਹੇ ਸੀ। ਬਹੁਤ ਲੋਕਾਂ ਦਾ ਮੰਨਣਾ ਸੀ ਕਿ ਇੰਂਨੀ ਜਲਦੀ ਵਿਆਹ ਕਰਨਾ ਕਰੀਅਰ ਦੇ ਲਈ ਬੁਰਾ ਹੋ ਸਕਦਾ ਸੀ ਪਰ ਮੈਂ ਬਸ ਮੈਂ ਇੰਨਾ ਜਾਣਦਾ ਸੀ ਕਿ ਉਸ ਦੇ ਬਿਨ੍ਹਾਂ ਮੈਂ ਆਪਣੀ ਜਿੰਦਗੀ ਦਾ ਇੱਕ ਹੋਰ ਦਿਨ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ, ਮੈਂ ਚਾਹੁੰਦਾ ਸੀ ਕਿ ਉਹ ਮੇਰੇ ਨਾਲ ਹੋਵੇ।
https://www.instagram.com/p/CAU4o1Vhdo_/
ਸਾਡੇ ਲਈ ਇਹ ਕਦੇ ਵੀ ਕਰੀਅਰ ਜਾਂ ਪਿਆਰ ਦਾ ਚੋਣ ਨਹੀਂ ਸੀ , ਸਾਡੇ ਲਈ ਇਹ ਕਰੀਅਰ ਅਤੇ ਪਿਆਰ ਦੀ ਚੋਣ ਸੀ।ਮੈਂ ਨਹੀਂ ਕਹਾਂਗਾ ਕਿ ਉਸ ਤੋਂ ਬਾਅਦ ਅਸੀਂ ਬਹੁਤ ਖੁਸ਼ੀ ਖੁਸ਼ੀ ਬਤੀਤ ਕੀਤਾ ਕਿਉਂਕਿ ਇਹ ਸਾਡੀ ਲਵ ਸਟੋਰੀ ਦਾ ਅੰਤ ਨਹੀਂ ਸੀ ਹੁਣ ਵੀ ਬਹੁਤ ਪਿਆਰ ਸੀ ਜੋ ਅਸੀਂ ਇੱਕ ਦੂਜੇ ਦੇ ਲਈ ਜਾਹਿਰ ਕਰਨਾ ਚਾਹੁੰਦੇ ਸੀ। ਆਖਿਰ ਵਿੱਚ ਅਨਿਲ ਕਪੂਰ ਨੇ ਲਿਖਿਆ ‘, “Happy Anniversary to the Love of my Life, my wife Sunita…”