anil behind story mr india:ਬਾਲੀਵੁਡ ਦੇ ਝੱਕਾਸ ਅਦਾਕਾਰ ਅਨਿਲ ਕਪੂਰ ਫਿਲਮ ਇੰਡਸਟਰੀ ਵਿੱਚ ਆਪਣੇ ਹੀ ਅਲੱਗ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਅਤੇ ਯਾਦਗਾਰ ਫ਼ਿਲਮਾਂ ਦਿੱਤੀਆਂ ਹਨ। ਉਹਨਾਂ ਦੀਆਂ ਯਾਦਗਾਰ ਫਿਲਮਾਂ ਵਿੱਚੋਂ ਇੱਕ ਫਿਲਮ ਹੈ ਬਾਲੀਵੁੱਡ ਦੀ ਸੁਪਰਹਿੱਟ ਫਿਲਮ ਮਿਸਟਰ ਇੰਡੀਆ। ਇਸ ਫਿਲਮ ਨੂੰ 34 ਸਾਲ ਪੂਰੇ ਹੋ ਚੁੱਕੇ ਹਨ ਇਸ ਖਾਸ ਮੌਕੇ ਤੇ ਅਨਿਲ ਕਪੂਰ ਨੇ ਮਿਸਟਰ ਇੰਡੀਆ ਫਿਲਮ ਦੇ ਇਕ ਫੇਮਸ ਗਾਣੇ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸਦੇ ਨਾਲ ਹੀ ਅਨਿਲ ਕਪੂਰ ਨੇ ਦੱਸਿਆ ਕਿ ਇਹ ਗਾਣਾ ਕਿੰਨੀਆਂ ਮੁਸ਼ਕਿਲਾਂ ਦੇ ਵਿਚਕਾਰ ਬਣ ਕੇ ਤਿਆਰ ਕੀਤਾ ਗਿਆ ਸੀ।
ਅਨਿਲ ਕਪੂਰ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਫਿਲਮ ਮਿਸਟਰ ਇੰਡੀਆ ਦੇ ਗਾਣੇ ਜ਼ਿੰਦਗੀ ਕੀ ਇਹੀ ਰੀਤ ਹੈ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਇਸ ਗੀਤ ਨਾਲ ਜੁੜਿਆ ਦਿਲਚਸਪ ਕਿੱਸਾ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਵੀਡੀਓ ਨਾਲ ਕੈਪਸ਼ਨ ਵਿੱਚ ਲਿਖਿਆ ਮਿਸਟਰ ਇੰਡੀਆ ਦੇ 34 ਸਾਲ। ਮਿਸਟਰ ਇੰਡੀਆ ਮੇਰੇ ਲਈ ਬਹੁਤ ਜਰੂਰੀ ਫਿਲਮ ਸੀ ਅਤੇ ਰਹੇਗੀ। ਮੈਨੂੰ ਯਾਦ ਹੈ ਕਿ ਜਦੋਂ 34 ਸਾਲ ਪਹਿਲਾ ਅਸੀ ਇਸ ਸਿਰਫ ਦੀ ਸ਼ੁਰੂਆਤ ਕੀਤੀ ਸੀ ਅਤੇ ਮੈਂ ਹਰ ਚੀਜ ਦੀ ਜਾਣਕਾਰੀ ਲਈ ਜਨੂਨੀ ਸੀ। ਜਦੋ ਮੈਂ ਜ਼ਿੰਦਗੀ ਕੀ ਯਹੀ ਰੀਤ ਹੈ ਦਾ ਮਿਊਜ਼ਿਕ ਸੁਣਿਆ ਸੀ ਤਾਂ ਮੈਂ ਸਿਰਫ ਇਸ ਵਿੱਚ ਕਿਸ਼ੋਰ ਦਾ ਦੀ ਆਵਾਜ ਦੀ ਕਲਪਨਾ ਕਰ ਰਿਹਾ ਸੀ।
ਇਸੇ ਪੋਸਟ ਵਿੱਚ ਅਨਿਲ ਕਪੂਰ ਨੇ ਅੱਗੇ ਲਿਖਿਅਾ ਮੈਂ ਕਿਸ਼ੋਰ ਕੁਮਾਰ ਦੇ ਘਰ ਗਿਆ ਅਤੇ ਦੋਨਾਂ ਦੀ ਗੱਲ ਕਰਵਾਈ। ਅੱਜ ਮਿਸਟਰ ਇੰਡੀਆ ਨੂੰ ਰਿਲੀਜ਼ ਹੋਏ ਪੂਰੇ 33 ਸਾਲ ਹੋ ਗਏ ਹਨ ਅਤੇ ਇਹ ਸੰਦੇਸ਼ ਅੱਜ ਵੀ ਉਨਾ ਹੀ ਜ਼ਰੂਰੀ ਹੈ। ਇੱਕ ਦੂਸਰੇ ਦੇ ਪ੍ਰਤੀ ਦਿਆਲੂ ਰਹੋ, ਸਹੀ ਕੰਮ ਕਰੋ, ਜੀਵਨ ਮੁਸ਼ਕਿਲ ਹੋ ਸਕਦਾ ਹੈ ਪਰ ਅੰਤ ਵਿੱਚ ਵਧੀਆ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਮਿਸਟਰ ਇੰਡੀਆ ਫਿਲਮ 25 ਮਈ 1987 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿੱਚ ਅਨਿਲ ਕਪੂਰ ਦੇ ਨਾਲ ਸ਼੍ਰੀ ਦੇਵੀ ਵੀ ਲੀਡ ਰੋਲ ਪਲੇ ਕਰ ਰਹੀ ਸੀ। ਨਾਲ ਹੀ ਅਮਰੀਸ਼ ਪੁਰੀ ਨੈਗੇਟਿਵ ਰੋਲ ‘ਚ ਨਜ਼ਰ ਆਏ ਸਨ।