anil throat morning exercise:ਅਨਿਲ ਕਪੂਰ ਤੇ ਸੁਨੀਤਾ ਕਪੂਰ ਦੇ ਵਿਆਹ ਨੂੰ 36 ਸਾਲ ਹੋ ਗਏ ਹਨ । ਇਹਨਾਂ 36 ਸਾਲਾਂ ਵਿੱਚ ਅਨਿਲ ਤੇ ਸੁਨੀਤਾ ਦਾ ਰਿਸ਼ਤਾ ਕਾਫੀ ਬਦਲਿਆ ਹੈ । ਇਸ ਜੋੜੀ ਦੇ ਤਿੰਨ ਬੱਚੇ ਹਨ ਜਿੰਨ੍ਹਾਂ ਵਿੱਚੋਂ ਇੱਕ ਦਾ ਵਿਆਹ ਵੀ ਹੋ ਗਿਆ ਹੈ । ਇਹਨਾਂ ਸਾਲਾਂ ਵਿੱਚ ਕਈ ਚੀਜ਼ਾਂ ਬਦਲੀਆਂ ਹਨ ਪਰ ਮਨਜਨੂੰ ਭਾਈ ਦੀ ਇੱਕ ਚੀਜ਼ ਨਹੀਂ ਬਦਲੀ ਤੇ ਉਹ ਹੈ ਬਿੰਦਾਸਪਨ …!
ਤੁਹਾਨੂੰ ਦੱਸ ਦਿੰਦੇ ਹਾਂ ਕਿ ਅਨਿਲ ਕਪੂਰ ਦੇ ਦਿਨ ਦੀ ਸ਼ੁਰੂਆਤ ਬਿਲਕੁਲ ਨਹੀਂ ਬਦਲੀ, ਜਿਸ ਤੋਂ ਉਹਨਾਂ ਦੀ ਪਤਨੀ ਨੂੰ ਬਹੁਤ ਸ਼ਿਕਾਇਤ ਹੈ ।ਅਨਿਲ ਕਪੂਰ ਸਵੇਰੇ ਸਵੇਰੇ ਉੱਠ ਕੇ ਗਰਾਰਾ ਕਰਦੇ ਹਨ ਤਾਂ ਕਿ ਉਹਨਾਂ ਦੀ ਆਵਾਜ਼ ਦਮਦਾਰ ਰਹੇ । ਆਪਣੀ ਇਸ ਐਕਸਰਸਾਈਜ਼ ਨਾਲ ਅਨਿਲ ਕਪੂਰ ਸਭ ਦੀ ਨੀਂਦ ਖਰਾਬ ਕਰ ਦਿੰਦੇ ਹਨ, ਇਸ ਆਦਤ ਤੋਂ ਸੁਨੀਤਾ ਹਮੇਸ਼ਾ ਅਨਿਲ ਤੋਂ ਨਰਾਜ਼ ਰਹੀ ਹੈ ਪਰ ਏਨਾਂ ਜ਼ਰੂਰ ਹੈ ਕਿ ਦੋਹਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਕਦੇ ਵੀ ਲੜਾਈ ਨਹੀਂ ਹੋਈ ।
ਬਾਲੀਵੁਡ ਅਦਾਕਾਰ ਅਨਿਲ ਕਪੂਰ ਅਤੇ ਸੁਨੀਤਾ ਕਪੂਰ ਅੱਜ ਆਪਣੀ ਵਿਆਹ ਦੀ 36 ਵੀਂ ਵਰ੍ਹੇਗੰਢ ਮਨਾ ਰਹੇ ਹਨ। ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁੱਝ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਨਾਲ ਹੀ ਇੱਕ ਲੰਬੀ ਚੌੜੀ ਪੋਸਟ ਲਿਖੀ ਹੈ। ਇਸ ਪੋਸਟ ਵਿੱਚ ਅਨਿਲ ਕਪੂਰ ਨੇ ਸੁਨੀਤਾ ਕਪੂਰ ਨੂੰ ਵੈਡਿੰਗ ਐਨੀਵਰਸਿਰੀ ਵਿਸ਼ ਕੀਤਾ ਹੈ ਅਤੇ ਨਾਲ ਹੀ ਦੋਹਾਂ ਦੇ ਰਿਸ਼ਤੇ ਦੇ ਬਾਰੇ ਵਿੱਚ ਕੁੱਝ ਗੱਲਾਂ ਕਹੀਆਂ ਹਨ। ਅਨਿਲ ਕਪੂਰ ਨੇ ਲਿਖਿਆ ‘ ਕਿਸ ਤਰ੍ਹਾਂ 19 ਮਈ ਸਾਡੀ ਜਿੰਦਗੀ ਦਾ ਬੈਸਟ ਡੇਅ ਬਣ ਗਿਆ।
ਅਨਿਲ ਨੇ ਲਿਖਿਆ –ਮੈਂ ਆਪਣੀ ਗਰਲਫ੍ਰੈਂਡ ਸੁਨੀਤਾ ਨੂੰ ਪਰਪੋਜ ਕੀਤਾ ਅਤੇ ਉਸ ਨੂੰ ਮੇਰੀ ਪਤਨੀ ਬਣ ਜਾਣ ਨੂੰਂ ਕਿਹਾ,ਸਾਡਾ ਵਿਆਹ ਦੇਰ ਵਿੱਚ ਹੋਇਆ ਕਿਉਂਕਿ ਮੈਂ ਇਸ ਗੱਲ ਦੀ ਤੱਸਲੀ ਕਰਨਾ ਚਾਹੁੰਦਾ ਸੀ ਕਿ ਮੈਂ ਉਸ ਦੀ ਦੇਖਭਾਲ ਕਰ ਪਾਵਾਂਗਾ ਜਾਂ ਨਹੀਂ ਜਿਸਦੀ ਉਹ ਹਕਦਾਰ ਹੈ ਅਤੇ ਉਸ ਨੂੰ ਉਹ ਦੇ ਪਾਵਾਂਗਾ ਜਿਸਦੇ ਸਪਨੇ ਉਸ ਨੇ ਹਮੇਸ਼ਾ ਵੇਖੇ ਹਨ। ਅਨਿਨ ਕਪੂਰ ਨੇ ਲਿਖਿਆ –ਘੱਟ ਤੋਂ ਘੱਟ ਮੈਂ ਇੰਨਾ ਤਾਂ ਚਾਹੁੰਦਾ ਸੀ ਕਿ ਮੈਂ ਇੱਕ ਘਰ ਖਰੀਦ ਸਕਾਂ ਅਤੇ ਇੱਕ ਕੁਕ ਹਾਇਰ ਕਰ ਸਕਾਂ, ਮੈਂ ਬਸ ਉਸ ਦੇ ਲਾਇਕ ਬਣਨਾ ਚਾਹੁੰਦਾ ਸੀ।
ਅਸੀਂ 19 ਮਈ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ, ਸਾਰੀ ਉਲਟ ਚੀਜਾਂ ਦੇ ਖਿਲਾਫ, ਮੈਨੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਉਸ ਦੇ ਘਰ ਵਿੱਚ ਐਂਟਰ ਕੀਤਾ ਅਤੇ ਆਪਣੀ ਲਾੜੀ ਨੂੰ ਵੇਖਿਆ ਤਾਂ ਉਹ ਹੱਸ ਰਹੀ ਸੀ ਅਤੇ ਮੇਰੀਆਂ ਅੱਖਾਂ ਵਿੱਚ ਹੰਝੂ ਸਨ। ਖੁਸ਼ੀ ਦੇ ਹੰਝੂ ਪਰ ਨਾਲ ਹੀ ਘਬਰਾਹਟ ਵੀ ਸੀ ਜਦੋਂ ਕਿ ਇਹ ਮੇਰੇ ਵਿਆਹ ਦਾ ਦਿਨ ਸੀ। ਸਾਡਾ ਵਿਆਹ ਇੱਕ ਦਿਨ ਵਿੱਚ ਪਲਾਨ ਕੀਤਾ ਗਿਆ ਅਤੇ ਇੱਕ ਹੀ ਦਿਨ ਵਿੱਚ ਹੋ ਗਿਆ ਅਤੇ ਹਾਂ ਸਾਡਾ ਵਿਆਹ ਕੁੱਝ ਜਿਆਦਾ ਵੱਡਾ ਨਹੀਂ ਸੀ ਅਤੇ ਨਾ ਹੀ ਹਨੀਮੂਨ ਤੇ ਗਏ ਸੀ ਜੋ ਮੈਨੂੰ ਅੱਜ ਵੀ ਇਸ ਤੇ ਬਹੁਤ ਬੁਰਾ ਲੱਗਦਾ ਹੈ ਪਰ ਇਹ ਬੈਸਟ ਚੀਜ ਸੀ ਜੋ ਮੇਰੇ ਲਈ ਪਲਾਨ ਕੀਤੀ ਗਈ।