anupam kher bollywood career:ਅਨੁਪਮ ਖੇਰ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ 36 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਸਫਲਤਾ ਦਾ ਝੰਡਾ ਲਹਿਰਾਇਆ ਹੈ।ਅਨੁਪਮ ਖੇਰ ਨੂੰ ਫ਼ਿਲਮ ਮੈਨੇ ਗਾਂਧੀ ਕੋ ਨਹੀਂ ਮਾਰਾ ਲਈ ਨੈਸ਼ਨਲ ਐਵਾਰਡ ਮਿਲਿਆ ਸੀ। ਇਹ ਫਿਲਮ ਇੱਕ ਅਜਿਹੇ ਸ਼ਖਸ ਦੇ ਬਾਰੇ ਵਿੱਚ ਹੈ। ਜਿਸ ਨੂੰ ਲੱਗਦਾ ਹੈ ਕਿ ਉਸ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਹੈ। ਅਨੁਪਮ ਖੇਰ ਨੇ ਇਸ ਫ਼ਿਲਮ ਨੂੰ ਆਪਣੇ ਕਰੀਅਰ ਦੀ ਬੈਸਟ ਫਿਲਮ ਦੱਸਿਆ ਸੀ ਅਤੇ ਉਨ੍ਹਾਂ ਨੇ ਇਸ ਫ਼ਿਲਮ ਵਿੱਚ ਆਪਣੀ ਪਰਫਾਰਮੈੰਸ ਆਪਣੀ ਡੈਬਿਊ ਫਿਲਮ ਸਾਰਾਂਸ਼ ਤੋਂ ਵੀ ਵਧੀਆ ਦੱਸਿਆ ਸੀ।
ਅਨੁਪਮ ਖੇਰ ਨੇ ਆਪਣੀ ਪਹਿਲੀ ਫ਼ਿਲਮ ਸਾਰਾਂਸ਼ ਵਿੱਚ ਇੱਕ ਬੁੱਢੇ ਇਨਸਾਨ ਦੇ ਰੋਲ ਨਾਲ ਲੋਕਾਂ ਤੋਂ ਪ੍ਰਸ਼ੰਸਾ ਹਾਸਲ ਕੀਤੀ ਸੀ। ਮਹੇਸ਼ ਭੱਟ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਸੀ। ਅਨੁਪਮ ਖੇਰ ਨੇ ਇਸ ਫ਼ਿਲਮ ਵਿੱਚ ਪ੍ਰਧਾਨ ਦੀ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਦੀ ਲਾਈਫ ਵਿੱਚ ਦਿੱਕਤਾਂ ਉਦੋਂ ਸ਼ੁਰੂ ਹੋਇਆ ਸੀ ਜਦੋਂ ਅਮਰੀਕਾ ਵਿੱਚ ਰਹਿਣ ਵਾਲੇ ਉਨ੍ਹਾਂ ਦੇ ਬੇਟੇ ਦੀ ਮੌਤ ਹੋ ਜਾਂਦੀ ਹੈ। ਆਪਣੀ ਪਹਿਲੀ ਹੀ ਫ਼ਿਲਮ ਵਿੱਚ ਇੱਕ ਬੁੱਢੇ ਸ਼ਖਸ ਦਾ ਯਾਦਗਾਰ ਰੋਲ ਨਿਭਾ ਕੇ ਅਨੁਪਮ ਕਈ ਸਟੀਰੀਓ ਟਾਈਪਸ ਤੋੜਨ ਵਿਚ ਕਾਮਯਾਬ ਰਹੇ ਸਨ।
ਫਿਲਮ ਖੋਸਲਾ ਕਾ ਘੋਸਲਾ ਵਿੱਚ ਅਨੁਪਮ ਖੇਰ ਨੇ ਇੱਕ ਮਿਡਲ ਕਲਾਸ ਸ਼ਖਸ ਖੋਸਲਾ ਦਾ ਕਿਰਦਾਰ ਨਿਭਾਇਆ ਹੈ ਜੋ ਆਪਣੀ ਜ਼ਿੰਦਗੀ ਭਰ ਦੀ ਪੂੰਜੀ ਲਗਾ ਕੇ ਪ੍ਰਾਪਰਟੀ ਖਰੀਦਦਾ ਹੈ ਪਰ ਖੁਰਾਨਾ ਨਾਮ ਦਾ ਸ਼ਖਸ ਉਸ ਨੂੰ ਹੜਪ ਲੈਂਦਾ ਹੈ। ਇਸ ਤੋਂ ਬਾਅਦ ਕਿਵੇਂ ਖੋਸਲਾ ਫੈਮਿਲੀ ਆਪਣੀ ਪ੍ਰਾਪਰਟੀ ਨੂੰ ਹਾਸਿਲ ਕਰਦੀ ਹੈ ਇਹੀ ਇਸ ਬਲੈਕ ਕਾਮੇਡੀ ਵਿੱਚ ਦਿਖਾਇਆ ਗਿਆ ਸੀ ਇਸ ਫ਼ਿਲਮ ਦਾ ਨਿਰਦੇਸ਼ਨ ਦਿਬਾਕਰ ਬਨਰਜੀ ਨੇ ਕੀਤਾ ਸੀ।
ਸ਼ਾਹਰੁਖ ਅਤੇ ਕਾਜੋਲ ਸਟਾਰਰ ਫਿਲਮ ਦਿਲਵਾਲੇ ਦੁਲਹਨਿਆਂ ਲੇ ਜਏਗੇ ਵਿੱਚ ਅਨੁਪਮ ਖੇਰ ਨੇ ਐਨਆਰਆਈ ਸ਼ਾਹਰੁਖ ਖਾਨ ਦੇ ਕੂਲ ਪਿਤਾ ਦਾ ਕਿਰਦਾਰ ਨਿਭਾਇਆ। ਇਹ ਫ਼ਿਲਮ ਬਾਕਸ ਆਫਿਸ ਦੀ ਸਭ ਤੋਂ ਸਫਲ ਫਿਲਮਾਂ ਵਿੱਚ ਸ਼ਾਮਲ ਕੀਤੀ ਜਾਂਦੀ ਹੈ। ਇਸ ਫਿਲਮ ਵਿੱਚ ਸ਼ਾਹਰੁਖ ਅਤੇ ਅਨੁਪਮ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।