ਮੌਨੀ ਅਮਾਵਸ ਦੇ ਚੱਲਦੇ 10 ਕਰੋੜ ਸ਼ਰਧਾਲੂਆਂ ਦੇ ਪ੍ਰਯਾਗਰਾਜ ਵਿਚ ਪਹੁੰਚਣ ਦਾ ਅਨੁਮਾਨ ਹੈ। ਇਥੋਂ ਅਯੁੱਧਿਆ 168 ਕਿਲੋਮੀਟਰ ਦੂਰ ਹੈ। ਇਸ ਲਈ ਕਈ ਸ਼ਰਧਾਲੂ ਸੰਗਮ ਵਿਚ ਸ਼ਾਹੀ ਇਸਨਾਨ ਦੇ ਬਾਅਦ ਰਾਮ ਨਗਰੀ ਅਯੁੱਧਿਆ ਵਿਚ ਪਹੁੰਚ ਰਹੇ ਹਨ। ਅਜਿਹੇ ਵਿਚ ਸ਼੍ਰੀ ਰਾਮ ਜਨਮ ਭੂਮੀ ਤੀਰਤ ਖੇਤਰ ਦੇ ਸਕੱਤਰ ਚੰਪਤ ਰਾਏ ਨੇ ਆਸ-ਪਾਸ ਦੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਹੈ ਕਿ ਉਹ 15 ਦਿਨ ਬਾਅਦ ਹੀ ਅਯੁੱਧਿਆ ਆਉਣ।
ਚੰਪਤ ਰਾਏ ਨੇ ਕਿਹਾ ਕਿ ਪ੍ਰਯਾਗਰਾਜ ਵਿਚ 29 ਜਨਵਰੀ ਨੂੰ ਮਹਾਕੁੰਭ ਵਿਚ ਮੌਨੀ ਅਮਾਵਸ ਦਾ ਮੁੱਖ ਇਸਨਾਨ ਹੈ। ਅਨੁਮਾਨ ਹੈ 10 ਕਰੋੜ ਲੋਕ ਇਸ ਦਿਨ ਗੰਗਾ ਵਿਚ ਇਸਨਾਨ ਕਰਨਗੇ। ਬਹੁਤ ਵੱਡੀ ਗਿਣਤੀ ਵਿਚ ਪ੍ਰਯਾਗਰਾਜ ਤੋਂ ਭਗਤ ਅਯੁੱਧਿਆ ਵੀ ਪਹੁੰਚ ਰਹੇ ਹਨ। ਟ੍ਰੇਨ ਤੇ ਸੜਕ ਦੋਵੇਂ ਤਰ੍ਹਾਂ ਤੋਂ ਭਗਤ ਪ੍ਰਯਾਗ ਤੋਂ ਅਯੁੱਧਿਆ ਆ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਅਯੁੱਧਿਆ ਵਿਚ ਸ਼ਰਧਾਲੂਆਂ ਦੀ ਗਿਣਤੀ ਕਾਫੀ ਵਧੀ ਹੈ।
ਉਨ੍ਹਾਂ ਕਿਹਾ ਕਿ ਅਯੁੱਧਿਆ ਧਾਮ ਦੀ ਆਬਾਦੀ ਤੇ ਆਕਾਰ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਇੰਨੀ ਜ਼ਿਆਦਾ ਗਿਣਤੀ ਵਿਚ ਭਗਤਾਂ ਨੂੰ ਇਕ ਦਿਨ ਵਿਚ ਰਾਮਲੱਲਾ ਦੇ ਦਰਸ਼ਨ ਕਰਾਉਣਾ ਬਹੁਤ ਮੁਸ਼ਕਲ ਹੈ ਤੇ ਭਗਤਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਨਤੀਜੇ ਵਜੋਂ ਕਿਸੇ ਵੀ ਤਰ੍ਹਾਂ ਦੀ ਅਣਹੋਨੀ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਭਗਤਾਂ ਨੂੰ ਜ਼ਿਆਦਾ ਪੈਦਲ ਚਲਾਉਣਾ ਪੈ ਰਿਹਾ ਹੈ। ਇਸ ਲਈ ਬੇਨਤੀ ਹੈ ਕਿ ਆਸ-ਪਾਸ ਦੇ ਭਗਤ 15-20 ਦਿਨ ਬਾਅਦ ਦਰਸ਼ਨ ਕਰਨ ਅਯੁੱਧਿਆ ਆਉਣ ਤਾਂ ਕਿ ਬਹੁਤ ਦੂਰ ਤੋਂ ਆਉਣ ਵਾਲੇ ਭਗਤ ਆਸਾਨੀ ਨਾਲ ਰਾਮਲੱਲਾ ਦੇ ਦਰਸ਼ਨ ਕਰ ਸਕਣ। ਇਸ ਨਾਲ ਸਾਰਿਆਂ ਨੂੰ ਸਹੂਲਤ ਹੋਵੇਗੀ। ਬਸੰਤ ਪੰਚਮੀ ਦੇ ਬਾਅਦ ਫਰਵਰੀ ਮਹੀਨੇ ਵਿਚ ਕਾਫੀ ਰਾਹਤ ਰਹੇਗੀ। ਮੌਸਮ ਵੀ ਚੰਗਾ ਹੋ ਜਾਵੇਗਾ। ਮੇਰੀ ਇਸ ਬੇਨਤੀ ‘ਤੇ ਜ਼ਰੂਰ ਵਿਚਾਰ ਕਰੋ।
ਇਹ ਵੀ ਪੜ੍ਹੋ : ਦਿੱਲੀ ਚੋਣਾਂ : ਸੁਪਰੀਮ ਕੋਰਟ ਨੇ ਤਾਹਿਰ ਹੁਸੈਨ ਨੂੰ ਦਿੱਤੀ ਕਸਟਡੀ ਪੈਰੋਲ, ਰੋਜ਼ 12 ਘੰਟੇ ਕਰ ਸਕੇਗਾ ਚੋਣ ਪ੍ਰਚਾਰ
ਮੌਨੀ ਅਮਾਵਸ ‘ਤੇ ਆ ਰਹੇ ਕਰੋੜਾਂ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਅਸਹੂਲਤ ਨਾ ਹੋਵੇ, ਇਸ ਲਈ ਪ੍ਰਬੰਧ ਕੀਤੇ ਗਏ ਹਨ। ਲਗਭਗ 12 ਕਿਲੋਮੀਟਰ ਦੇ ਖੇਤਰ ਵਿਚ ਵਿਕਸਿਤ ਸਾਰੇ 44 ਘਾਟਾਂ ‘ਤੇ ਇਸਨਾਨ ਕਰਾਉਣ ਦੀ ਤਿਆਰੀ ਹੈ। ਘਾਟਾਂ ‘ਤੇ ਐੱਸਡੀਐੱਮ ਦੇ ਨਾਲ ਸੀਓ, ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਨੂੰ ਵੀ ਲਗਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: