ASI killed in road accident : ਕਪੂਰਥਲਾ ਵਿਖੇ ਡਿਊਟੀ ਤੋਂ ਬਾਈਕ ‘ਤੇ ਸਵਾਰ ਹੋ ਕੇ ਘਰ ਪਰਤ ਰਹੇ ਥਾਣਾ ਕੋਤਵਾਲੀ ਦੇ ASI ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹੁਣ ਹਾਲ ਹੀ ਵਿਚ ਉਸ ਦੀ ਤਰੱਕੀ ਹੋਈ ਸੀ। ਥਾਣਾ ਕੋਤਵਾਲੀ ਦੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਜੈਮਲ ਸਿੰਘ ਨਿਵਾਸੀ ਦੌਲਤਪੁਰ ਘੱਗ ਸੋਮਵਾਰ ਦੀ ਸ਼ਾਮ ਨੂੰ ਕਪੂਰਥਲਾ ਤੋਂ ਡਿਊਟੀ ਕਰਨ ਤੋਂ ਬਾਅਦ ਬਾਈਕ ਤੋਂ ਘਰ ਪਰਤ ਰਿਹਾ ਸੀ। ਪਿੰਡ ਬੂਟਾ ਦੇ ਨੇੜੇ ਸੁਭਾਨਪੁਰ ਵਲੋਂ ਜਾ ਰਹੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਨੇ ਟੱਕਰ ਮਾਰ ਦਿੱਤੀ। ਇਸ ਨਾਲ ਉਹ ਜ਼ਖਮੀ ਹੋ ਕੇ ਡਿੱਗ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਅੰਤਿਮ ਸੰਸਕਾਰ ਲਈ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੰਗਲਵਾਰ ਦੀ ਸ਼ਾਮ ਨੂੰ ਉਸ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਰੋਪੜ-ਮੋਰਿੰਡਾ ਮਾਰਗ ‘ਤੇ ਪਿੰਡ ਸਾਲਾਪੁਰ ਦੇ ਕੋਲ ਟਿੱਪਰ ਦੀ ਟੱਕਰ ਨਾਲ ਸਕੂਟਰ ਸਵਾਰ ਦੀ ਮੌਤ ਹੋ ਗਈ ਅਤੇ ਉਸ ਦਾ ਸਾਥੀ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਫਰਾਰ ਹੋ ਗਿਆ। ਥਾਣਾ ਸਿੰਘ ਭਗਵੰਤਪੁਰਾ ਪੁਲਿਸ ਨੇ ਅਣਪਛਾਤੇ ਟਿੱਪਰ ਚਾਲਕ ‘ਤੇ ਕੇਸ ਦਰਜ ਕਰ ਲਿਆ ਹੈ। ਪਿੰਡ ਰਸੂਲਪੁਰ ਨਿਵਾਸੀ ਭਾਗ ਸਿੰਘ ਤੇ ਮੇਜਰ ਸਿੰਘ ਸਕੂਟਰ ‘ਤੇ ਸਵਾਰ ਹੋ ਕੇ ਰੋਪੜ ਵਲ ਜਾ ਰਹੇ ਸਨ।ਕਾਰ ਨੂੰ ਓਵਰਟੇਕ ਕਰਦੇ ਹੋਏ ਟਿੱਪਰ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਭਾਗ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਮੇਜਰ ਸਿੰਘ ਜ਼ਖਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਥਾਣਾ ਸਿੰਘ ਭਗਵੰਤਪੁਰਾ ਪੁਲਿਸ ਨੇ ਮ੍ਰਿਤਕ ਦੇ ਬੇਟੇ ਹਰਦੀਪ ਸਿੰਘ ਦੇ ਬਿਆਨ ‘ਤੇ ਅਣਪਛਾਤੇ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।