ਭਦੌੜ ਤੋਂ ਹੁਣੇ ਜਿਹੇ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਮੰਡੀ ਵਿਚ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਟਰੱਕਾਂ ਦੀ ਭੰਨ-ਤੋੜ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਵੱਲੋਂ ਸੁੱਤੇ ਹੋਏ ਡਰਾਈਵਰਾਂ ‘ਤੇ ਹਮਲਾ ਵੀ ਕੀਤਾ ਗਿਆ ਹੈ। ਡਰਾਈਵਰ ਕਾਫੀ ਜ਼ਿਆਦਾ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਡਰਾਈਵਰਾਂ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 6 ਵਜੇ 30-35 ਬੰਦੇ ਫਾਰਚੂਨਰ ਗੱਡੀ ਵਿਚ ਆਏ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ,ਇਨ੍ਹਾਂ ਨੇ ਸੁੱਤੇ ਪਏ ਡਰਾਈਵਰਾਂ ਉਤੇ ਹਮਲਾ ਕਰ ਦਿੱਤਾ। ਉਹ ਡਰਾਈਵਰਾਂ ਦੀ ਮਾਰਕੁੱਟ ਕਰਕੇ ਫਰਾਰ ਹੋ ਗਏ। ਅਸੀਂ ਮਸਾਂ ਉਥੋਂ ਭੱਜ ਕੇ ਜਾਨ ਬਚਾਈ।
ਇਹ ਵੀ ਪੜ੍ਹੋ : ਜਲੰਧਰ : ਖੜ੍ਹੇ ਟਰੱਕ ਨਾਲ ਟ.ਕ.ਰਾਏ ਐਕਟਿਵਾ ਸਵਾਰ 4 ਨੌਜਵਾਨ, 2 ਦੀ ਮੌ.ਤ, 2 ਗੰਭੀਰ ਜ਼ਖਮੀ
ਪੀੜਤਾਂ ਦੀ ਮੰਗ ਹੈ ਕਿ ਅਜਿਹੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਨਾਲ ਹੀ ਇਸ ਦੀ ਵਜ੍ਹਾ ਪਤਾ ਲਗਾਈ ਜਾਵੇ। ਭਦੌੜ ਵਿਚ 16 ਦੇ ਕਰੀਬ ਟਰੱਕਾਂ ਦੀ ਭੰਨ ਤੋੜ ਕੀਤੀ ਗਈ। ਲੋਹੇ ਦੀਆਂ ਰਾਡਾਂ ਤੇ ਕ੍ਰਿਪਾਨਾਂ ਨਾਲ ਹਮਲਾ ਕੀਤਾ ਗਿਆ। ਟਰੱਕ ਨੁਕਸਾਨੇ ਗਏ ਹਨ। ਡਰਾਈਵਰ ਪੁਲਿਸ ਪ੍ਰਸ਼ਾਸਨ ਕੋਲੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
