Attempt to infiltrate border : ਗੁਰਦਾਸਪੁਰ ਜ਼ਿਲ੍ਹੇ ਦੇ ਚਕਰੀ ਚੌਕੀ ‘ਤੇ ਸ਼ਨੀਵਾਰ ਰਾਤ ਨੂੰ ਭਾਰਤ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਇਸ ਸਮੇਂ ਦੌਰਾਨ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਘੁਸਪੈਠੀਆਂ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਐਤਵਾਰ ਨੂੰ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚਕਰੀ ਚੌਕੀ ‘ਤੇ ਗਸ਼ਤ ਕਰ ਰਹੇ ਬੀਐਸਐਫ ਦੇ ਜਵਾਨਾਂ ਨੇ 6 ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਜਦੋਂ ਹਲਚਲ ਤੇਜ਼ ਹੋਈ ਤਾਂ ਬੀਐਸਐਫ ਦੇ ਜਵਾਨਾਂ ਨੇ ਸ਼ੱਕੀਆਂ ’ਤੇ ਗੋਲੀਆਂ ਚਲਾਈਆਂ। ਸ਼ੱਕੀ ਵਿਅਕਤੀ ਫਾਇਰ ਕੀਤੇ ਜਾਣ ਤੋਂ ਬਾਅਦ ਫਰਾਰ ਹੋ ਗਏ। ਇਸ ਤੋਂ ਬਾਅਦ ਰਾਤ ਨੂੰ ਹੀ ਸਰਚ ਮੁਹਿੰਮ ਸ਼ੁਰੂ ਕੀਤੀ ਗਈ, ਜੋਕਿ ਅੱਜ ਵੀ ਜਾਰੀ ਹੈ।
ਦੱਸਣਯੋਗ ਹੈ ਕਿ ਜੁਲਾਈ 2020 ਵਿਚ ਆਰਮੀ ਚੀਫ ਜਨਰਲ ਐਮ ਐਮ ਨਰਵਾਨ ਜੰਮੂ-ਪਠਾਨਕੋਟ ਸੈਕਟਰ ਦਾ ਦੌਰਾ ਕਰਨ ਲਈ ਆਏ ਸਨ। ਉਸ ਸਮੇਂ ਦੌਰਾਨ ਉਨ੍ਹਾਂ ਨੇ ਫੌਜੀ ਅਧਿਕਾਰੀਆਂ ਅਤੇ ਜਵਾਨਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਪਾਕਿਸਤਾਨ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਦਾ ਢੁਕਵਾਂ ਜਵਾਬ ਦੇਣ। ਉਨ੍ਹਾਂ ਕਿਹਾ ਸੀ ਕਿ ਸਰਕਾਰ ਅਤੇ ਸਾਰੀਆਂ ਸਬੰਧਤ ਏਜੰਸੀਆਂ ਪ੍ਰੌਕਸੀ ਯੁੱਧ ਅਤੇ ਅੰਤਰ-ਰਾਸ਼ਟਰੀ ਵਿਰੋਧਾਂ ਦਾ ਢੁਕਵਾਂ ਜਵਾਬ ਦੇਣ ਲਈ ਇੱਕਜੁੱਟ ਹੋ ਕੇ ਕੰਮ ਕਰ ਰਹੀਆਂ ਹਨ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪਾਕਿਸਤਾਨੀ ਫੌਜ ਨੇ LOC ‘ਤੇ ਸੀਜ਼ਫਾਇਰ ਨੂੰ ਤੋੜ ਦਿੱਤਾ। ਬੀਐਸਐਫ ਦੀ ਗੋਲੀਬਾਰੀ ਵਿਚ ਬੀਐਸਐਫ ਅਤੇ ਆਰਮੀ ਦੇ 5 ਜਵਾਨ ਮਾਰੇ ਗਏ। 6 ਆਮ ਨਾਗਰਿਕ ਵੀ ਮਾਰੇ ਗਏ ਹਨ। ਜਵਾਬੀ ਕਾਰਵਾਈ ਵਿਚ ਫੌਜ ਨੇ ਪਾਕਿਸਤਾਨੀ ਸੈਨਾ ਦੇ 3 ਕਮਾਂਡੋ ਸਮੇਤ 11 ਜਵਾਨਾਂ ਨੂੰ ਮਾਰ ਮੁਕਾਇਆ। ਬਹੁਤ ਸਾਰੇ ਪਾਕਿਸਤਾਨੀ ਬੰਕਰ ਵੀ ਭਾਰਤੀ ਫੌਜ ਦੁਆਰਾ ਨਸ਼ਟ ਕੀਤੇ ਗਏ ਸਨ। ਇਸ ਤੋਂ ਇਲਾਵਾ ਫਿਊਲ ਡੰਪ ਅਤੇ ਲਾਂਚ ਪੈਡ ਵੀ ਨਸ਼ਟ ਹੋ ਗਏ। ਇਸ ਹਮਲੇ ਵਿਚ ਤਕਰੀਬਨ 16 ਪਾਕਿਸਤਾਨੀ ਸੈਨਿਕ ਵੀ ਜ਼ਖਮੀ ਹੋਏ ਸਨ। ਦੱਸ ਦੇਈਏ ਕਿ ਇਸ ਹਫਤੇ ਵਿਚ ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨ ਨੇ ਜੰਗਬੰਦੀ ਤੋੜ ਦਿੱਤੀ ਹੈ। ਭਾਰਤੀ ਸੈਨਾ ਦੇ ਸੂਤਰਾਂ ਅਨੁਸਾਰ ਇਸ ਸਾਲ ਪਾਕਿਸਤਾਨ ਵੱਲੋਂ 4052 ਵਾਰ ਸੀਜ਼ ਫਾਇਰ ਦੀ ਦੀ ਉਲੰਘਣਾ ਕੀਤੀ ਗਈ ਹੈ। ਇਨ੍ਹਾਂ ਵਿਚੋਂ 128 ਵਾਰ ਨਵੰਬਰ ਵਿਚ ਅਤੇ 394 ਅਕਤੂਬਰ ਵਿਚ ਸੀਜ਼ਫਾਇਰ ਹੋਇਆ ਹੈ।