Ayushman keep bhagwat geeta:ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਲੱਕੀ ਚਾਰਮ ਦੇ ਤੌਰ ‘ਤੇ ਹਮੇਸ਼ਾਂ ਆਪਣੇ ਨਾਲ ਭਗਵਦ ਗੀਤਾ ਰੱਖਦੇ ਹਨ। ਆਯੁਸ਼ਮਾਨ ਬੈਕ ਟੂ ਬੈਕ ਹਿੱਟ ਦੇ ਕੇ ਇਨ੍ਹੀਂ ਦਿਨੀਂ ਬੀ ਟਾਊਨ ਵਿੱਚ ਟੌਪ ਅਦਾਕਾਰ ਬਣੇ ਹੋਏ ਹਨ। ਉਨ੍ਹਾਂ ਨੇ ਬੈਸਟ ਅਦਾਕਾਰ ਦਾ ਨੈਸ਼ਨਲ ਐਵਾਰਡ ਵੀ ਆਪਣੇ ਨਾਮ ਕੀਤਾ। ਇਹ ਸਫਲਤਾ ਬਣੀ ਰਹੇ ਕੀ ਇਸ ਲਈ ਆਯੁਸ਼ਮਾਨ ਖੁਰਾਨਾ ਕੋਈ ਟੋਟਕਾ ਕਰਦੇ ਹਨ ? ਇਸ ਸਵਾਲ ਦਾ ਜਵਾਬ ਉਨ੍ਹਾਂ ਨੇ ਇਕ ਵੀਡੀਓ ਦੇ ਜ਼ਰੀਏ ਦਿੱਤਾ। ਆਯੁਸ਼ਮਾਨ ਨੇ ਅੰਧ ਵਿਸ਼ਵਾਸ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਉਹ ਬਿਲਕੁਲ ਵੀ ਅੰਧ ਵਿਸ਼ਵਾਸੀ ਨਹੀਂ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਮ ਦੇ ਸਪੈਲਿੰਗ ਵਿੱਚ ਵਾਧੂ ਅੈੱਨ ਅਤੇ ਆਰ ਉਨ੍ਹਾਂ ਦੇ ਪਿਤਾ ਦੇ ਕਾਰਨ ਹੈ। ਉਨ੍ਹਾਂ ਦੇ ਨਾਮ ਦੇ ਸਪੈਲਿੰਗ ਹਮੇਸ਼ਾਂ ਤੋਂ ਹੀ ਅਜਿਹੀ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਨਾਲ ਭਗਵਦ ਗੀਤਾ ਹਮੇਸ਼ਾ ਰੱਖਦੇ ਹਨ। ਇੱਥੇ ਤੱਕ ਕਿ ਇਹ ਉਨ੍ਹਾਂ ਦੇ ਬਿਸਤਰੇ ਦੇ ਨਾਲ ਵੀ ਰੱਖੀ ਹੁੰਦੀ ਹੈ। ਆਯੁਸ਼ਮਾਨ ਨੇ ਦੱਸਿਆ ਕਿ ਉਹ ਜਦੋਂ ਵੀ ਸਟੇਜ ਜਾਂ ਸੈੱਟ ‘ਤੇ ਜਾਂਦੇ ਹਨ ਤਾਂ ਉਸ ਨੂੰ ਆਦਰ ਨਾਲ ਹੱਥ ਲਗਾਉਂਦੇ ਹਨ।
![Ayushman keep bhagwat geeta](https://dailypost.in/wp-content/uploads/2020/05/ayushmann_khurrana_1588587175.jpg)
ਦਸ ਦੇਈਏ ਕਿ ਹਾਲ ਹੀ ਵਿੱਚ ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਆਪਣੇ ਕਾਸਟਿੰਗ ਕਾਊਚ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਇਸ ‘ਤੇ ਖੁੱਲ੍ਹ ਕੇ ਗੱਲ ਕੀਤੀ। ਬਾਲੀਵੁੱਡ ਇੰਡਸਟਰੀ ਵਿੱਚ ਜਦੋਂ ਆਯੁਸ਼ਮਾਨ ਕਦਮ ਰੱਖ ਰਹੇ ਸਨ ਤਾਂ ਡਾਇਰੈਕਟਰ ਨੇ ਉਨ੍ਹਾਂ ਨੂੰ ਲੀਡ ਰੋਲ ਆਫਰ ਕੀਤਾ ਸੀ ਪਰ ਇੱਕ ਸ਼ਰਤ ‘ਤੇ। ਹਾਲਾਂਕਿ ਆਯੁਸ਼ਮਾਨ ਨੇ ਇਸ ਸ਼ਰਤ ਨੂੰ ਪੂਰਾ ਕਰਨ ਦੇ ਲਈ ਸਹਿਜਤਾ ਨਾਲ ਮਨ੍ਹਾ ਕਰ ਦਿੱਤਾ ਸੀ। ਇੰਟਰਵਿਊ ਦਿੰਦੇ ਹੋਏ ਆਯੁਸ਼ਮਾਨ ਖੁਰਾਣਾ ਕਹਿੰਦੇ ਹਨ ਕਿ ਇੱਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਲੀਡ ਰੋਲ ਆਫਰ ਕਰ ਦਵਾਂਗਾ। ਜੇਕਰ ਤੂੰ ਮੈਨੂੰ ਆਪਣਾ ਦਿਲ ਦਿਖਾਵੇਗਾ। ਮੈਂ ਉਸ ਨੂੰ ਕਿਹਾ ਕਿ ਮੈਂ ਸਟੇਟ ਹਾਂ ਅਤੇ ਤੁਹਾਡੇ ਇਸ ਆਫਰ ਲਈ ਨਾਹ ਕਰਦਾ ਹਾਂ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਖੁਰਾਣਾ ਨੇ ਸਾਲ 2012 ਵਿੱਚ ਫਿਲਮ ਵਿੱਕੀ ਡੋਨਰ ਤੋਂ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਹੀ ਆਯੁਸ਼ਮਾਨ ਖੁਰਾਨਾ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣਾ ਸਿੱਕਾ ਜਮਾਇਆ ਅਤੇ ਅੱਜ ਕਰੀਅਰ ਵਿੱਚ ਆਸਮਾਨ ਛੂੰਹਦੇ ਨਜ਼ਰ ਆ ਰਹੇ ਹਨ।
![Ayushman keep bhagwat geeta](https://www.punjabi.dailypost.in/wp-content/uploads/2020/05/Capture-16.jpg)