ayushman shocking casting couch:ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਆਪਣੇ ਕਾਸਟਿੰਗ ਕਾਊਚ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਇਸ ‘ਤੇ ਖੁੱਲ੍ਹ ਕੇ ਗੱਲ ਕੀਤੀ। ਬਾਲੀਵੁੱਡ ਇੰਡਸਟਰੀ ਵਿੱਚ ਜਦੋਂ ਆਯੁਸ਼ਮਾਨ ਕਦਮ ਰੱਖ ਰਹੇ ਸਨ ਤਾਂ ਡਾਇਰੈਕਟਰ ਨੇ ਉਨ੍ਹਾਂ ਨੂੰ ਲੀਡ ਰੋਲ ਆਫਰ ਕੀਤਾ ਸੀ ਪਰ ਇੱਕ ਸ਼ਰਤ ‘ਤੇ। ਹਾਲਾਂਕਿ ਆਯੁਸ਼ਮਾਨ ਨੇ ਇਸ ਸ਼ਰਤ ਨੂੰ ਪੂਰਾ ਕਰਨ ਦੇ ਲਈ ਸਹਿਜਤਾ ਨਾਲ ਮਨ੍ਹਾ ਕਰ ਦਿੱਤਾ ਸੀ। ਇੰਟਰਵਿਊ ਦਿੰਦੇ ਹੋਏ ਆਯੁਸ਼ਮਾਨ ਖੁਰਾਣਾ ਕਹਿੰਦੇ ਹਨ ਕਿ ਇੱਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਲੀਡ ਰੋਲ ਆਫਰ ਕਰ ਦਵਾਂਗਾ। ਜੇਕਰ ਤੂੰ ਮੈਨੂੰ ਆਪਣਾ ਦਿਲ ਦਿਖਾਵੇਗਾ। ਮੈਂ ਉਸ ਨੂੰ ਕਿਹਾ ਕਿ ਮੈਂ ਸਟੇਟ ਹਾਂ ਅਤੇ ਤੁਹਾਡੇ ਇਸ ਆਫਰ ਲਈ ਨਾਹ ਕਰਦਾ ਹਾਂ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਖੁਰਾਣਾ ਨੇ ਸਾਲ 2012 ਵਿੱਚ ਫਿਲਮ ਵਿੱਕੀ ਡੋਨਰ ਤੋਂ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਹੀ ਆਯੁਸ਼ਮਾਨ ਖੁਰਾਨਾ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣਾ ਸਿੱਕਾ ਜਮਾਇਆ ਅਤੇ ਅੱਜ ਕਰੀਅਰ ਵਿੱਚ ਆਸਮਾਨ ਛੂੰਹਦੇ ਨਜ਼ਰ ਆ ਰਹੇ ਹਨ।
ਕੋਰੋਨਾ ਵਾਇਰਸ ਪੂਰੀ ਦੁਨੀਆ ‘ਚ ਫੈਲਿਆ ਹੋਇਆ ਹੈ। ਜਿਸ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਚੱਲੀ ਗਈ ਹੈ। ਇਸ ਮਹਾਮਾਰੀ ਨਾਲ ਆਮ ਜਨਤਾ ਦਾ ਹੀ ਨਹੀਂ ਬਲਕਿ ਬਾਲੀਵੁੱਡ ਸਿਤਾਰਿਆਂ ਦੀ ਵੀ ਜਿੰਦਗੀ ਪ੍ਰਭਾਵਿਤ ਹੋਈ ਹੈ। ਨੈਸ਼ਨਲ ਐਵਾਰਡ ਵਿਨਰ ਆਯੁਸ਼ਮਾਨ ਖੁਰਾਨਾ ਨੇ ਕੋਰੋਨਾ ਵਾਇਰਸ ‘ਤੇ ਕਵਿਤਾ ਲਿਖੀ ਹੈ।
ਆਯੁਸ਼ਮਾਨ ਖੁਰਾਨਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨਾਲ ਇਹ ਕਵਿਤਾ ਸਾਂਝੀ ਕੀਤੀ ਹੈ। ਇਸ ਕਵਿਤਾ ਜਰੀਏ ਆਯੁਸ਼ਮਾਨ ਨੇ ਪਰਿਵਾਰਾਂ ਦੀ ਸਮੱਸਿਆਵਾਂ ਨੂੰ ਦੱਸਿਆ ਹੈ ਜੋ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਆਯੁਸ਼ਮਾਨ “ਗੁਲਾਬੋ ਸਿਤਾਬੋ” (Gulabo Sitabo) ‘ਚ ਨਜ਼ਰ ਆਉਣ ਵਾਲੇ ਹਨ ਤੇ ਇਸ ਫਿਲਮ ਜਰੀਏ ਉਹ ਪਹਿਲੀ ਵਾਰ ਅਮਿਤਾਭ ਬੱਚਨ ਨਾਲ ਕੰਮ ਕਰ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਲਗਪਗ ਹੋ ਚੁੱਕੀ ਹੈ।