Ayushmann khurrana Mothers Day: ਬੱਚਿਆਂ ਦਾ ਜੇਕਰ ਕੋਈ ਚੰਗੇ ਤਰੀਕੇ ਨਾਲ ਪਾਲਣ ਪੋਸ਼ਣ ਕਰ ਸਕਦਾ ਹੈ ਤਾਂ ਉਹ ਮਾਂ ਹੀ ਹੁੰਦੀ ਹੈ। ਮਾਂ ਦਾ ਰਿਸ਼ਤਾ ਅਜਿਹਾ ਰਿਸ਼ਤਾ ਹੈ ਕਿ ਜੇਕਰ ਉਹਨਾਂ ਦੇ ਤਿਆਗ ਅਤੇ ਪਿਆਰ ਲਈ ਸ਼ੁਕਰਿਆ, ਧੰਨਵਾਦ ਤੇ ਥੈਂਕ ਯੂ ਵਰਗੇ ਸ਼ਬਦ ਵਰਤੀਏ ਤਾਂ ਇਹ ਬਹੁਤ ਛੋਟੇ ਹਨ। ਪਰ ਅੱਜ ਮਦਰਜ਼ ਡੇਅ ਦੇ ਮੌਕੇ ਤੇ ਹਰ ਕੋਈ ਆਪਣੀ ਮਾਂ ਨੂੰ ਸਲਾਮ ਕਰ ਰਿਹਾ ਹੈ।ਇਸ ਮਾਮਲੇ ‘ਚ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਪਿੱਛੇ ਨਹੀਂ ਹਨ। ਬਾਲੀਵੁੱਡ ਐਕਟਰ ਆਯੂਸ਼ਮਾਨ ਖੁਰਾਨਾ ਨੇ ਵੀ ਖ਼ਾਸ ਤਰੀਕੇ ਨਾਲ ਮਾਂ ਨੂੰ ਸ਼ੁਕਰੀਆ ਕੀਤਾ। ਇਸ ਲਈ ਉਨ੍ਹਾਂ ਨੇ ਕਵਿਤਾ ਦਾ ਸਹਾਰਾ ਲਿਆ।ਆਯੂਸ਼ਮਾਨ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ।

ਇਸਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਜਿਸ ਮਾਂ ਦੇ ਬੱਚੇ ਉਦਾਸ ਹਨ, ਉਹ ਕਿਵੇਂ ਖੁਸ਼ ਰਹਿ ਸਕਦੀ ਹੈ? ਚਲੋ, ਇਸ ਮਦਰਸ ਡੇਅ ‘ਤੇ ਸਾਰੇ ਲੋਕ ਮਿਲ ਕੇ ਉਸਨੂੰ ਖੁਸ਼ ਕਰਨ ਦਾ ਵਚਨ ਲੈਂਦੇ ਹਾਂ।’ ਵੀਡੀਓ ਦੀ ਸ਼ੁਰੂਆਤ ‘ਚ ਆਯੂਸ਼ਮਾਨ ਕਹਿੰਦੇ ਹਨ, ‘ਅੱਜ ਜਦੋਂ ਅਸੀਂ ਆਪਣੇ-ਆਪਣੇ ਘਰਾਂ ‘ਚ ਇਕ-ਦੂਸਰੇ ਦਾ ਖ਼ਿਆਲ ਰੱਖ ਰਹੇ ਹਾਂ, ਮੈਨੂੰ ਖ਼ਿਆਲ ਆ ਰਿਹਾ ਹੈ ਉਸ ਮਾਂ ਦਾ ਜੋ ਖ਼ਾਲੀਪਨ ਨਾਲ ਭਰੀ ਹੈ।’ ਉਨ੍ਹਾਂ ਨੇ ਕਿਹਾ, ‘ਹਰ ਦਿਨ ਨੂੰ ਮਦਰਸ ਡੇਅ ਕਿਹਾ ਜਾਣਾ ਚਾਹੀਦਾ ਹੈ। ਉਹ ਬਲੀਦਾਨ ਦਿੰਦੀ ਹੈ। ਬਿਨਾਂ ਸ਼ਰਤ ਆਪਣੇ ਬੱਚਿਆਂ ‘ਤੇ ਪਿਆਰ ਲੁਟਾਉਂਦੀ ਹੈ।

ਇਹ ਕਾਫੀ ਪਿਆਰਾ ਹੈ ਕਿ ਆਪਾ ਸਾਰੇ ਆਪਣੀਆਂ ਮਾਤਾਵਾਂ ਨੂੰ ਉਨ੍ਹਾਂ ਲਈ ਸਮਰਪਿਤ ਇਤ ਵਿਸ਼ੇਸ਼ ਦਿਨ ਮਨਾ ਸਕਦੇ ਹਾਂ। ਇਸ ਮਦਰਸ ਡੇਅ, ‘ਮੈਂ ਇਕ ਸਪੈਸ਼ਲ ਗਾਣਾ ਪੋਸਟ ਕਰਾਂਗਾ, ਜਿਸਦਾ ਸਿਰਲੇਖ ਹੈ ਮਾਂ, ਜੋ ਸਾਰੀਆਂ ਮਾਤਾਵਾਂ ਨੂੰ ਸਮਰਪਿਤ ਹੈ।’ ।ਇਸ ਦੁਨੀਆ ਵਿੱਚ ਸਾਡੇ ਤੋਂ ਕੋਈ ਵੀ ਰੁੱਸ ਜਾਵੇ ਪਰ ਇੱਕ ਮਾਂ ਹੀ ਹੈ ਜੋ ਕਦੇ ਸਾਡੇ ਤੋਂ ਖਫਾ ਨਹੀਂ ਹੁੰਦੀ ਹੈ। ਮਾਂ ਦਾ ਪਿਆਰ ਹਮੇਸ਼ਾਂ ਆਪਣੇ ਬੱਚੀਆਂ ਨੂੰ ਬਿਨਾ ਕਿਸੇ ਮਤਲਬ ਤੋਂ ਮਿਲਦਾ ਹੈ । ਮਾਂ ਦੇ ਪਿਆਰ ਦੀ ਤੁਲਣਾ ਇਸ ਦੁਨੀਆ ਵਿੱਚ ਮੌਜੂਦ ਕਿਸੇ ਵੀ ਕੀਮਤੀ ਚੀਜ਼ ਨਾਲ ਨਹੀਂ ਕਰ ਸਕਦੇ ਹਾਂ । ਬੱਚਾ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਜਾਵੇ ਆਪਣੀ ਮਾਂ ਲਈ ਤਾਂ ਉਹ ਹਮੇਸ਼ਾ ਬੱਚਾ ਹੀ ਰਹਿੰਦਾ ਹੈ।






















